ਕਿਸ਼ਨਪੁਰਾ ਕਲਾਂ, 23 ਫਰਵਰੀ (ਪਰਮਿੰਦਰ ਸਿੰਘ ਗਿੱਲ, ਅਮੋਲਕ ਸਿੰਘ ਕਲਸੀ)-ਸਰਪੰਚ ਜਸਪਿੰਦਰ ਸਿੰਘ ਦੇ ਵੱਡੇ ਭਰਾ ਤੇ ਵਤਨਜੋਤ ਸਿੰਘ ਦੇ ਪਿਤਾ ਸਬ ਇੰਸਪੈਕਟਰ ਪੰਜਾਬ ਪੁਲਿਸ ਜਗਦੀਪ ਸਿੰਘ ਤਲਵੰਡੀ ਮੱਲ੍ਹੀਆਂ ਦਾ ਪਿਛਲੇ ਦਿਨੀਂ ਦਿਹਾਂਤ ਹੋ ਗਿਆ ਸੀ | ਪਰਿਵਾਰ ਵਲੋਂ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਪ੍ਰਕਾਸ਼ ਕਰਵਾਏ ਗਏ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ ਗੁਰਦੁਆਰਾ ਸ੍ਰੀ ਅਕਾਲਸਰ ਸਾਹਿਬ, ਪਿੰਡ ਤਲਵੰਡੀ ਮੱਲ੍ਹੀਆਂ ਵਿਖੇ ਪਾਏ ਗਏ | ਭੋਗ ਪਾਉਣ ਉਪਰੰਤ ਗੁਰੂ ਘਰ ਦੇ ਕੀਰਤਨੀਏ ਭਾਈ ਹਰਪ੍ਰੀਤ ਸਿੰਘ ਦੇ ਰਾਗੀ ਜਥੇ ਵਲੋਂ ਵੈਰਾਗਮਈ ਕੀਰਤਨ ਕਰਕੇ ਸੰਗਤ ਨੂੰ ਨਾਮ ਬਾਣੀ ਨਾਲ ਜੋੜਿਆ ਗਿਆ | ਵਿੱਛੜੀ ਰੂਹ ਸਬ ਇੰਸ: ਜਗਦੀਪ ਸਿੰਘ ਨੂੰ ਸ਼ਰਧਾ ਦੇ ਫ਼ੁੱਲ ਭੇਟ ਕਰਦਿਆਂ ਸਤਬੀਰ ਸਿੰਘ ਸੱਤੀ ਸਰਪੰਚ ਜਲਾਲਾਬਾਦ, ਰਵਿੰਦਰਪਾਲ ਸਿੰਘ ਰਵੀ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਅਤੇ ਜਸਵਿੰਦਰ ਸਿੰਘ ਸਿੱਧੂ ਚੇਅਰਮੈਨ ਗਮਾਡਾ ਨੇ ਕਿਹਾ ਕਿ ਉਹ ਬਹੁਤ ਹੀ ਨੇਕ ਦਿਲ, ਮਿਲਣਸਾਰ ਅਤੇ ਇਮਾਨਦਾਰ ਸ਼ਖ਼ਸੀਅਤ ਸਨ | ਉਨ੍ਹਾਂ ਨੇ ਆਪਣੀ ਨੌਕਰੀ ਦੌਰਾਨ ਇਮਾਨਦਾਰੀ ਤੇ ਲਗਨ ਨਾਲ ਸੇਵਾ ਨਿਭਾਈ ਅਤੇ ਹਮੇਸ਼ਾ ਲੋਕਾਂ ਦੀ ਭਲਾਈ ਲਈ ਕੰਮ ਕੀਤਾ | ਇਸ ਸ਼ਰਧਾਂਜਲੀ ਸਮਾਗਮ ਵਿਚ ਗੁਰਤਾਰ ਸਿੰਘ ਕਮਾਲ ਕੇ ਚੇਅਰਮੈਨ ਮਾਰਕੀਟ ਕਮੇਟੀ ਧਰਮਕੋਟ, ਸੁਖਜਿੰਦਰ ਸਿੰਘ ਕਾਉਣੀ ਚੇਅਰਮੈਨ ਪਲੈਨਿੰਗ ਬੋਰਡ ਮੁਕਤਸਰ ਸਾਹਿਬ, ਗੁਰਲਾਭ ਸਿੰਘ ਮਸਤੇਵਾਲਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਜਸਦੀਪ ਸਿੰਘ ਗੈਰੀ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਗੁਰਪ੍ਰੀਤ ਸਿੰਘ ਮੁਦਕੀ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਨਰਿੰਦਰ ਸਿੰਘ ਕਾਉਣੀ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ, ਸਤਿੰਦਰਪਾਲ ਸਿੰਘ ਗਾਲਿਬ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਦਵਿੰਦਰ ਸਿੰਘ ਬਾਬਾ ਸਰਪੰਚ ਫ਼ਤਿਹਗੜ੍ਹ ਕੋਰੋਟਾਣਾ, ਮਨਦੀਪ ਸਿੰਘ ਸਰਪੰਚ ਕੋਕਰੀ ਬੁੱਟਰਾ, ਬਲਵਿੰਦਰ ਸਿੰਘ ਸਰਪੰਚ ਦਾਇਆ ਕਲਾਂ, ਬੋਹੜ ਸਿੰਘ ਸਰਪੰਚ ਦਾਨੂੰਵਾਲ, ਦਰਸ਼ਪ੍ਰੀਤ ਸਿੰਘ ਸਰਪੰਚ ਢੁੱਡੀਕੇ, ਗੁਰਪ੍ਰੀਤ ਸਿੰਘ ਗੋਪੀ ਸਰਪੰਚ ਕੋਟਲਾ ਮੇਹਰ ਸਿੰਘ, ਮਨਜੀਤ ਸਿੰਘ ਸਰਪੰਚ ਭੰਮੀਪੁਰਾ, ਹਰਿੰਦਰਪਾਲ ਸਿੰਘ ਸਰਪੰਚ ਭਿੰਡਰ ਕਲਾਂ, ਟੋਨੀ ਸਰਪੰਚ ਚੰਦਬਾਜਾ, ਜਸਵੰਤ ਸਿੰਘ ਸਰਪੰਚ ਡਾਂਗੀਆ, ਜੱਗਾ ਸਿੰਘ ਸਰਪੰਚ ਮੱਦੋਕੇ, ਗੁਰਮੇਲ ਸਿੰਘ ਮੱਦੋਕੇ ਚੇਅਰਮੈਨ ਮਾਰਕੀਟ ਕਮੇਟੀ ਅਜੀਤਵਾਲ, ਜਸਵਿੰਦਰ ਸਿੰਘ ਸਰਪੰਚ ਤਖ਼ਤੂਪੁਰਾ, ਬਿੱਟੂ ਸਰਪੰਚ ਬੀਜਾਪੁਰ, ਪਾਲ ਸਿੰਘ ਬਰਾੜ ਸਰਪੰਚ ਕਾਉਣੀ, ਜਰਨੈਲ ਸਿੰਘ ਸਰਪੰਚ ਰਾਮਾ, ਤਲਵਿੰਦਰ ਸਿੰਘ ਸੋਸ਼ਲ ਮੀਡੀਆ ਹਲਕਾ ਇੰਚਾਰਜ, ਕੇਵਲ ਕਿ੍ਸ਼ਨ ਸਿੰਘ ਬੀ.ਡੀ.ਪੀ.ਓ. ਬਾਘਾ ਪੁਰਾਣਾ, ਕੈਪਟਨ ਅਰੁਣ ਜਿੰਦਲ ਡੀ.ਡੀ.ਪੀ.ਓ., ਰੂਪ ਸਿੰਘ ਸਾਬਕਾ ਸਰਪੰਚ ਦਾਇਆ ਕਲਾਂ, ਹਰਜੀਤ ਸਿੰਘ ਗਿੱਲ ਪ੍ਰਧਾਨ ਸਹਿਕਾਰੀ ਸਭਾ ਤਲਵੰਡੀ ਮੱਲ੍ਹੀਆਂ, ਰਘਬੀਰ ਸਿੰਘ ਬੁੱਟਰ ਮੀਤ ਪ੍ਰਧਾਨ, ਗੁਰਮੇਲ ਸਿੰਘ ਨੰਬਰਦਾਰ ਦਾਇਆ ਕਲਾਂ, ਬਲਜੀਤ ਸਿੰਘ ਐਮ.ਡੀ. ਸਕੂਲ, ਗੁਰਮੇਲ ਸਿੰਘ ਪ੍ਰਧਾਨ ਸਾਊਥ ਹਾਲ ਗੁਰਦੁਆਰਾ ਸਿੰਘ ਸਭਾ ਇੰਗਲੈਂਡ, ਜ਼ੋਰਾ ਸਿੰਘ ਮੱਲ੍ਹੀ ਜੀ.ਐਚ.ਜੀ. ਅਕੈਡਮੀ, ਪ੍ਰਕਾਸ਼ ਸਿੰਘ ਪੰਚਾਇਤ ਮੈਂਬਰ, ਪਿ੍ੰਸੀਪਲ ਜਗਰੂਪ ਸਿੰਘ ਬੁੱਟਰ, ਸਰਬਜੀਤ ਸਿੰਘ, ਸ਼ੇਰ ਸਿੰਘ ਮੱਲ੍ਹੀ ਸਾਬਕਾ ਸਰਪੰਚ ਬੂਟਾ ਸਿੰਘ ਗਿੱਲ, ਐਡਵੋਕੇਟ ਬੂਟਾ ਸਿੰਘ ਬੈਰਾਗੀ, ਪਰਮਿੰਦਰ ਸਿੰਘ ਭੀਮਾ, ਚੇਅਰਮੈਨ ਸੰਦੀਪ ਹਾਂਡਾ, ਸੂਬੇਦਾਰ ਗੁਰਮੀਤ ਸਿੰਘ ਪੰਚ, ਮਾਸਟਰ ਸੰਤੋਖ ਸਿੰਘ ਸਿੱਧੂ, ਸੁਖਦੇਵ ਸਿੰਘ ਪੰਚ, ਗੁਰਦੇਵ ਸਿੰਘ ਪੰਚ, ਸਾਬਕਾ ਪੰਚ ਵਰਿੰਦਰ ਕੁਮਾਰ ਸ਼ਰਮਾ, ਸਾਬਕਾ ਪ੍ਰਧਾਨ ਬਲਦੇਵ ਕਿ੍ਸ਼ਨ ਸ਼ਰਮਾ, ਡਾ. ਗੁਰਾਂਦਿੱਤਾ ਜ਼ਖਮੀ, ਕਮਲਦੀਪ ਸ਼ਰਮਾ, ਮਾਸਟਰ ਰਵਿੰਦਰ ਸਿੰਘ, ਮੈਨੇਜਰ ਦਲਜੀਤ ਸਿੰਘ, ਮਨਜੀਤ ਸਿੰਘ ਮੋਦੀ, ਦਰਸ਼ਨ ਸਿੰਘ ਗਿੱਲ, ਸਾਬਕਾ ਸਰਪੰਚ ਕੈਪਟਨ ਅਜੈਬ ਸਿੰਘ ਕੋਕਰੀ ਬੁੱਟਰਾਂ ਸਮੇਤ ਵੱਡੀ ਗਿਣਤੀ 'ਚ ਇਲਾਕਾ ਨਿਵਾਸੀ ਹਾਜ਼ਰ ਸਨ |