18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

ਮੋਹਨ ਭਾਗਵਤ ਵਲੋਂ ਪਠਾਨਕੋਟ 'ਚ ਸੰਘ ਦੀ ਸੰਰਚਨਾ ਨੂੰ ਲੈ ਕੇ ਵਿਚਾਰ-ਚਰਚਾ <br/>

Ad Position 21
No active advertisement
ਅਜੀਤ ਡੈਸਕ 26-02-2026
ਪਠਾਨਕੋਟ, 25 ਫਰਵਰੀ (ਸੁਮਿਤ ਸ਼ਰਮਾ/ਸੰਧੂ)-ਸੰਘ ਸ਼ਤਾਬਦੀ ਸਾਲ ਅਨੁਸਾਰ ਸੰਘ ਸੰਚਾਲਕ ਡਾ. ਮੋਹਨ ਭਾਗਵਤ ਪਠਾਨਕੋਟ ਦੇ ਕਿਰਨ ਆਡੀਟੋਰੀਅਮ ਵਿਚ ਕਰਵਾਏ ਪੋ੍ਰਗਰਾਮ ਵਿਚ ਸ਼ਾਮਿਲ ਹੋਏ ਅਤੇ ਉਨ੍ਹਾਂ ਵਲੋਂ ਸੰਘ ਦੀ ਸੰਰਚਨਾ ਬਾਰੇ ਵਿਸਥਾਰ ਨਾਲ ਚਰਚਾ ਕੀਤੀ | ਉਨ੍ਹਾਂ ਕਿਹਾ ਕਿ ਸੰਘ ਨੂੰ ਸਮਝਣਾ ਹੈ ਤਾਂ ਉਸ ਨੂੰ ਅੰਦਰ ਵਲੋਂ ਦੀ ਦੇਖਣਾ ਹੋਵੇਗਾ ਅਤੇ ਬਾਹਰ ਵਲੋਂ ਦੇਖਣ 'ਤੇ ਗਲਤ ਫਹਿਮੀ ਹੋਣਾ ਸੁਭਾਵਕ ਹੈ | ਉਨ੍ਹਾਂ ਕਿਹਾ ਕਿ ਸੰਘ ਕੋਈ ਰਾਸ਼ਟਰੀ ਅਖਾੜਾ ਨਹੀਂ ਹੈ, ਨਾ ਹੀ ਉਸ ਦਾ ਕਿਸੇ ਨਾਲ ਮੁਕਾਬਲਾ ਹੈ, ਸਗੋਂ ਇਹ ਹਿੰਦੁਸਤਾਨ ਲਈ ਕਾਰਜ ਕਰਦਾ ਹੈ ਅਤੇ ਇਸ ਨੂੰ ਸੱਤਾ ਜਾਂ ਲੋਕਪਿ੍ਅਤਾ ਦੀ ਕੋਈ ਲੋੜ ਨਹੀਂ ਹੈ ਅਤੇ ਨਾ ਹੀ ਉਹ ਸੱਤਾ ਜਾਂ ਪ੍ਰਸਿੱਧੀ ਦੀ ਇੱਛਾ ਰੱਖਦਾ ਹੈ |
ਪ੍ਰੈੱਸ ਤੋਂ ਰਹੇ ਦੂਰ
ਪਠਾਨਕੋਟ, (ਵਿਨੋਦ)-ਪਠਾਨਕੋਟ ਦੇ ਦੋ ਦਿਨਾਂ ਦੌਰੇ 'ਤੇ ਆਏ ਆਰ.ਐਸ.ਐਸ. ਮੁਖੀ ਮੋਹਨ ਭਾਗਵਤ ਵਲੋਂ ਪ੍ਰੈਸ ਤੋਂ ਪੂਰੀ ਤਰ੍ਹਾਂ ਦੂਰੀ ਬਣਾਈ ਰੱਖੀ, ਉਨਾਂ ਵਲੋਂ ਜਿਥੇ ਆਪਣੇ ਸੰਘ ਦੇ ਵਰਕਰਾਂ ਨਾਲ ਮੀਟਿੰਗ ਕੀਤੀ, ਉਥੇ ਹੀ ਸਾਬਕਾ ਸੈਨਿਕ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਪਰ ਇਨ੍ਹਾਂ ਮੀਟਿੰਗਾਂ ਵਿਚ ਪ੍ਰੈੱਸ ਕਵਰੇਜ ਦੀ ਇਜਾਜ਼ਤ ਨਹੀਂ ਦਿੱਤੀ ਗਈ | ਮੀਟਿੰਗਾਂ ਵਿਚ ਕੀ ਕੁਝ ਹੋਇਆ ਇਹ ਗੁਪਤ ਰੱਖਿਆ ਗਿਆ ਅਤੇ ਕੋਈ ਵੀ ਸੰਘ ਦਾ ਅਧਿਕਾਰੀ ਇਸ ਬਾਰੇ ਨਹੀਂ ਬੋਲਿਆ | ਇਸ ਤਰ੍ਹਾਂ ਆਰ.ਐਸ.ਐਸ. ਦੇ ਮੁਖੀ ਮੋਹਨ ਭਾਗਵਤ ਦਾ ਦੋ ਰੋਜ਼ਾ ਦੌਰਾ ਖਤਮ ਹੋ ਗਿਆ |

Ad Position 22
No active advertisement
ਪਿਛਲੀ ਖ਼ਬਰ ਸੰਗਰੂਰ ਦਾ ਫ਼ੌਜੀ ਜਵਾਨ ਮਨੀਪੁਰ 'ਚ ਸ਼ਹੀਦ ਅਗਲੀ ਖ਼ਬਰ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਹੁੱਡਾ ਨੂੰ ਵੱਡੀ ਰਾਹਤ-ਅਪਰਾਧਿਕ ਦੋਸ਼ ਰੱਦ
Ad Position 24