18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

ਮਾਰਕੀਟ ਕਮੇਟੀ ਬਟਾਲਾ ਦੇ ਚੇਅਰਮੈਨ ਦੀ 'ਪ੍ਰੀ-ਵੈਡਿੰਗ ਸ਼ੂਟ' ਵਿਚ ਬਟਾਲਾ ਪੁਲਿਸ ਦੇ ਮੁਲਾਜ਼ਮ ਬਣੇ ਅਦਾਕਾਰ ਮਜੀਠੀਆ ਤੇ ਗਿਆਨੀ ਹਰਪ੍ਰੀਤ ਸਿੰਘ ਨੇ ਪੋਸਟ ਪਾ ਕੇ ਉਠਾਏ ਸਵਾਲ-ਵਿਭਾਗੀ ਜਾਂਚ ਸ਼ੁਰੂ <br/>

Ad Position 21
No active advertisement
ਅਜੀਤ ਡੈਸਕ 26-02-2026
ਬਟਾਲਾ, 25 ਫਰਵਰੀ (ਰਾਕੇਸ਼ ਰੇਖੀ)-ਮਾਰਕੀਟ ਕਮੇਟੀ ਬਟਾਲਾ ਦੇ ਚੇਅਰਮੈਨ ਦੀ ਸ਼ੋਸਲ ਮੀਡੀਆ 'ਤੇ ਵਾਇਰਲ ਹੋ ਰਹੀ 'ਪ੍ਰੀ-ਵੈਡਿੰਗ ਸ਼ੂਟ' ਵਿਚ ਅਸਲ ਪੁਲਿਸ ਮੁਲਾਜਮਾਂ ਵਲੋਂ ਨਿਭਾਈ ਭੂਮਿਕਾ ਨੇ ਜਿਥੇ ਰਾਜਨੀਤਿਕ ਮਾਹੌਲ ਗਰਮਾ ਦਿੱਤਾ ਹੈ, ਉਥੇ ਇਹ ਵੀਡੀਓ ਲੋਕ ਚਰਚਾਵਾਂ ਦਾ ਵਿਸ਼ਾ ਬਣੀ ਹੋਈ ਹੈ | ਲੋਕਾਂ ਵਲੋਂ ਸ਼ੋਸਲ ਮੀਡੀਆ 'ਤੇ ਤਨਜ ਕੱਸੇ ਜਾ ਰਹੇ ਹਨ ਕਿ ਚੇਅਰਮੈਨ ਸਾਹਿਬ ਆਪਣੇ ਅਹੁੁਦੇ ਦਾ ਖੂਬ ਲਾਹਾ ਲੈ ਰਹੇ ਹਨ ਅਤੇ ਆਪਣੇ ਨਿੱਜੀ ਹਿੱਤਾਂ ਲਈ ਸਰਕਾਰੀ ਤੰਤਰ ਦਾ ਰੱਜ ਕੇ ਨਜ਼ਾਰਾ ਲੁੱਟ ਰਹੇ ਹਨ | ਉਧਰ ਟਰੈਫਿਕ ਇੰਚਾਰਜ ਸਾਹਿਬ ਦੇ ਆਪਣੀ ਅਸਲ ਡਿਊਟੀ ਛੱਡ ਕੇ ਚੇਅਰਮੈਨ ਸਾਹਿਬ ਦੇ ਇਸ਼ਾਰਿਆਂ 'ਤੇ ਉਨ੍ਹਾਂ ਦੀ 'ਪ੍ਰੀ-ਵੈਡਿੰਗ ਸ਼ੂਟ' ਵਿਚ ਡਿਊਟੀ ਨਿਭਾਉਣ 'ਤੇ ਵੀ ਤਨਜ ਕੱਸਿਆ ਜਾ ਰਿਹਾ ਹੈ ਕਿ ਟਰੈਫਿਕ ਇੰਚਾਰਜ ਸਾਹਿਬ ਦੀ ਕੀ ਮਜ਼ਬੂਰੀ ਸੀ ਕਿ ਉਨ੍ਹਾਂ ਨੂੰ ਚੇਅਰਮੈਨ ਸਾਹਿਬ ਦੇ ਇਸ਼ਾਰਿਆਂ 'ਤੇ ਅਦਾਕਾਰੀ ਕਰਨੀ ਪਈ | ਸ਼ੋ੍ਰਮਣੀ ਅਕਾਲੀ ਦੇ ਸੀਨੀਅਰ ਆਗੂੁ ਬਿਕਰਮ ਸਿੰਘ ਮਜੀਠੀਆ ਨੇ ਆਪਣੇ ਸ਼ੋਸਲ ਮੀਡੀਆ ਪੇਜ 'ਤੇ ਇਹ ਵੀਡਿਓ ਵਾਇਰਲ ਕੀਤੀ ਹੈ | ਵੀਡਿਓ ਵਿਚ ਦਿਖਾਇਆ ਗਿਆ ਹੈ ਕਿ ਬਟਾਲਾ ਦੇ ਟਰੈਫਿਕ ਇੰਸਪੈਕਟਰ ਸੜਕ ਕਿਨਾਰੇ ਆਉਣ-ਜਾਣ ਵਾਹਨਾਂ ਦੀ ਜਾਂਚ ਕਰ ਰਹੇ ਹਨ, ਇਸੇ ਦੌਰਾਨ ਆਪਣੀ ਸਕੂਟੀ 'ਤੇ ਆਈ ਇਕ ਲੜਕੀ ਜੋ ਚੇਅਰਮੈਨ ਦੀ ਹੋਣ ਵਾਲੀ ਪਤਨੀ ਦੱਸੀ ਗਈ ਹੈ, ਟਰੈਫਿਕ ਇੰਸਪੈਕਟਰ ਕੋਲ ਆ ਕੇ ਖੜੀ ਹੋ ਜਾਂਦੀ ਹੈ ਅਤੇ ਇੰਸਪੈਕਟਰ ਉਸ ਦੀ ਸਕੂਟੀ ਦੇ ਕਾਗਜ਼ਾਤ ਦੀ ਜਾਂਚ ਕਰਦੇ ਹਨ | ਇਸੇ ਦੌਰਾਨ ਸੜਕ ਤੋਂ ਉਕਤ ਚੇਅਰਮੈਨ ਆਪਣੇ ਗੰਨਮੈਨਾਂ ਨਾਲ ਆਪਣੀ ਗੱਡੀ ਰਾਹੀਂ ਗੁਜ਼ਰਦੇ ਹਨ ਅਤੇ ਟਰੈਫਿਕ ਇੰਸਪੈਕਟਰ ਉਸ ਵੱਲ ਦੇਖ ਕੇ ਚੇਅਰਮੈਨ ਦੇ ਸਨਮਾਨ ਵਿਚ ਹੱਥ ਹਿਲਾਉਂਦੇ ਹਨ | ਇਹ ਵੀਡਿਓ ਵਾਇਰਲ ਹੋਣ ਤੋਂ ਬਾਅਦ ਜਿਥੇ ਸਿਆਸੀ ਗਲਿਆਰਾਂ ਵਿਚ ਚਰਚਾਵਾਂ ਗਰਮਾ ਗਈਆਂ ਹਨ, ਉਥੇ ਹੀ ਆਮ ਲੋਕਾਂ ਵਿਚ ਵੀ ਇਸ ਦੀ ਖੂਬ ਚਰਚਾ ਹੋ ਰਹੀ ਹੈ | ਬਟਾਲਾ ਪੁਲਿਸ ਦੀ ਹੋ ਰਹੀ ਇਸ ਕਿਰਕਰੀ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਵੀ ਹੁਣ ਹਰਕਤ ਵਿਚ ਆ ਗਿਆ ਅਤੇ ਇਸ ਵਾਇਰਲ ਵੀਡਿਓ ਵਿਚ ਅਦਾਕਾਰਾਂ ਦੇ ਤੌਰ 'ਤੇ ਕੰਮ ਕਰ ਰੇਹ ਪੁਲਿਸ ਅਧਿਕਾਰੀਆਂ ਦੇ ਖ਼ਿਲਾਫ਼ ਵਿਭਾਗੀ ਕਾਰਵਾਈ ਕਰਨ ਦੀ ਗੱਲ ਕੀਤੀ ਜਾ ਰਹੀ ਹੈ | ਬਿਕਰਮ ਸਿੰਘ ਮਜੀਠੀਆ ਨੇ ਸਵਾਲ ਉਠਾਇਆ ਹੈ ਕਿ 'ਆਪ' ਦੇ ਆਗੂਆਂ ਦੀ 'ਪ੍ਰੀ-ਵੈਡਿੰਗ ਸ਼ੂਟ' ਪੁਲਿਸ ਮੁਲਾਜਮਾਂ ਤੇ ਆਮ ਲੋਕਾਂ ਦੀ ਸੁਰੱਖਿਆ ਨਾਲੋਂ ਜ਼ਿਆਦਾ ਅਹਿਮ ਹੈ?, ਅਜਿਹੇ ਹਲਾਤਾਂ ਵਿਚ ਪੰਜਾਬ ਦਾ ਤਾਂ ਰੱਬ ਹੀ ਰਾਖਾ ਹੈ | ਸ਼ੋ੍ਰਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਸ਼ੋਸਲ ਮੀਡੀਆ 'ਤੇ ਪੋਸਟ ਪਾ ਕੇ ਟਿੱਪਣੀ ਕਰਦਿਆਂ ਕਿਹਾ ਕਿ ਪੁਲਿਸ ਲੋਕਾਂ ਦੀ ਸਰੁੱਖਿਆ ਲਈ ਹੈ ਜਾਂ ਸਿਆਸੀ ਲੋਕਾਂ ਦੀਆਂ ਅਜਿਹੀਆਂ ਗਤਿਵਿਧੀਆਂ ਵਿਚ ਸ਼ਾਮਿਲ ਹੋਣ ਲਈ ਹੈ | ਬਟਾਲਾ ਪੁਲਿਸ ਦੇ ਡੀ.ਐਸ.ਪੀ. (ਹੈਡਕੁਆਰਟਰ) ਟੀ.ਪੀ. ਸਿੰਘ ਗੁਰਾਇਆ ਨੇ ਵੀਡੀਓ ਜਾਰੀ ਕਰਕੇ ਕਿਹਾ ਹੈ ਕਿ ਟਰੈਫਿਕ ਵਿਭਾਗ ਦੇ ਕਰਮਚਾਰੀਆਂ ਨੇ ਬਿਨਾਂ ਪੁਲਿਸ ਪ੍ਰਸਾਸ਼ਨ ਦੀ ਮਨਜੂਰੀ 'ਤੇ ਇਹ ਵੀਡਿਓ ਵਿਚ ਆਪਣੀ ਭੂਮਿਕਾ ਨਿਭਾਈ ਹੈ, ਜੋ ਅਤਿਅੰਤ ਨਿੰਦਣਯੋਗ ਹੈ | ਇਸ ਸੰਬੰਧ ਵਿਚ ਵਿਭਾਗੀ ਕਾਰਵਾਈ ਕੀਤੀ ਗਈ ਹੈ ਅਤੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ | ਇਹ ਅਨੁਸਾਸ਼ਨਹੀਣਤਾ ਸਹਿਣਯੋਗ ਨਹੀਂ ਹੈ |

Ad Position 22
No active advertisement
ਪਿਛਲੀ ਖ਼ਬਰ ਪੰਜਾਬੀ ਗਾਇਕ ਤੇ ਫ਼ਿਲਮ ਅਦਾਕਾਰ ਗਿੱਪੀ ਗਰੇਵਾਲ ਦੀ ਸੁਰੱਖਿਆ ਹਟਾਈ <br/> ਅਗਲੀ ਖ਼ਬਰ ਪਾਕਿ-ਅਫ਼ਗਾਨ ਵਿਚਾਲੇ ਜੰਗ ਦੀ ਨਹੀਂ ਕੋਈ ਸੰਭਾਵਨਾ ਬਦਲਾ ਲੈਣ ਵਾਲੀਆਂ ਕਾਰਵਾਈਆਂ ਰਹਿਣਗੀਆਂ ਜਾਰੀ ਤਾਲਿਬਾਨ ਫ਼ੌਜ ਕ...
Ad Position 24