18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

ਪਾਕਿ-ਅਫ਼ਗਾਨ ਵਿਚਾਲੇ ਜੰਗ ਦੀ ਨਹੀਂ ਕੋਈ ਸੰਭਾਵਨਾ ਬਦਲਾ ਲੈਣ ਵਾਲੀਆਂ ਕਾਰਵਾਈਆਂ ਰਹਿਣਗੀਆਂ ਜਾਰੀ ਤਾਲਿਬਾਨ ਫ਼ੌਜ ਕੋਲ 6 ਲੱਖ ਫ਼ੌਜੀ ਉਪਕਰਨ ਤੇ ਹਥਿਆਰਾਂ ਸਮੇਤ 60 ਜੰਗੀ ਜਹਾਜ਼ ਤੇ ਹੈਲੀਕਾਪਟਰ <br/>

Ad Position 21
No active advertisement
ਅਜੀਤ ਡੈਸਕ 26-02-2026
ਅੰਮਿ੍ਤਸਰ, 25 ਫਰਵਰੀ (ਸੁਰਿੰਦਰ ਕੋਛੜ)-ਪਾਕਿਸਤਾਨ ਵਲੋਂ ਅਫ਼ਗਾਨਿਸਤਾਨ 'ਤੇ ਕੀਤੇ ਤਾਜ਼ਾ ਹਵਾਈ ਹਮਲਿਆਂ ਬਾਅਦ ਇਹ ਚਰਚਾ ਬਣੀ ਹੋਈ ਹੈ ਕਿ ਕੀ ਤਾਲਿਬਾਨ ਹਕੂਮਤ ਪਾਕਿ ਖ਼ਿਲਾਫ਼ ਜੰਗ ਸ਼ੁਰੂ ਕਰ ਸਕਦੀ ਹੈ ਅਤੇ ਕੀ ਪਾਕਿਸਤਾਨੀ ਫ਼ੌਜ 'ਤੇ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ. ਟੀ. ਪੀ.) ਵਲੋਂ ਕੀਤੇ ਜਾ ਰਹੇ ਹਮਲਿਆਂ 'ਚ ਵਾਧਾ ਹੋਵੇਗਾ ਜਾਂ ਕੁਝ ਨਰਮੀ ਆਵੇਗੀ | ਇਸ ਮਾਮਲੇ 'ਚ ਅਫ਼ਗਾਨ ਮਾਮਲਿਆਂ 'ਤੇ ਨਜ਼ਰ ਰੱਖਣ ਵਾਲੇ ਮਾਹਿਰਾਂ ਦੀ ਮੰਨੀਏ ਤਾਂ ਫਿਲਹਾਲ ਪਾਕਿ ਅਤੇ ਅਫ਼ਗਾਨਿਸਤਾਨ ਵਿਚਕਾਰ ਰਵਾਇਤੀ ਜੰਗ ਦੀ ਕੋਈ ਸੰਭਾਵਨਾ ਨਹੀਂ ਹੈ | ਉਨ੍ਹਾਂ ਦਾ ਕਹਿਣਾ ਹੈ ਕਿ ਇਹ ਹਮਲੇ ਵਾਰ-ਵਾਰ ਦੁਹਰਾਇਆ ਜਾਣ ਵਾਲਾ ਘਟਨਾ ਚੱਕਰ ਹੈ, ਜਿਸ 'ਚ ਪਾਕਿਸਤਾਨ ਹਮਲਾ ਕਰੇਗਾ, ਅਫ਼ਗਾਨ ਤਾਲਿਬਾਨ ਜਵਾਬੀ ਕਾਰਵਾਈ ਕਰਨਗੇ, ਸਰਹੱਦ 'ਤੇ ਤਣਾਅ ਪੈਦਾ ਹੋਵੇਗਾ ਅਤੇ ਫਿਰ ਕੂਟਨੀਤਕ ਗੱਲਬਾਤ ਸ਼ੁਰੂ ਹੋਵੇਗੀ | ਜਾਣਕਾਰਾਂ ਮੁਤਾਬਿਕ ਤਾਲਿਬਾਨ ਸਰਕਾਰ ਕੋਲ ਮੁੱਖ ਤੌਰ 'ਤੇ ਸਾਬਕਾ ਅਫ਼ਗਾਨ ਫ਼ੌਜ ਅਤੇ ਅਮਰੀਕਾ ਸਮੇਤ ਵਿਦੇਸ਼ੀ ਫੌਜਾਂ ਦੀ ਵਾਪਸੀ ਤੋਂ ਬਾਅਦ ਉਨ੍ਹਾਂ ਦੇ ਅਫ਼ਗਾਨਿਸਤਾਨ 'ਚ ਰਹਿ ਗਏ ਹਥਿਆਰ ਹਨ | ਇਨ੍ਹਾਂ ਹਲਕੇ ਤੇ ਭਾਰੀ ਹਥਿਆਰਾਂ ਸਮੇਤ ਫ਼ੌਜੀ ਉਪਕਰਨਾਂ ਦੀ ਗਿਣਤੀ ਲਗਭਗ 6 ਲੱਖ ਹੈ | ਇਸ ਸਮੇਂ ਤਾਲਿਬਾਨ ਸਰਕਾਰ ਦੀ ਫ਼ੌਜ ਕੋਲ ਹਲਕੇ ਹਥਿਆਰਾਂ 'ਚ ਜ਼ਿਆਦਾਤਰ ਕਲਾਸ਼ਨੀਕੋਵ ਅਸਾਲਟ ਰਾਈਫਲਾਂ, ਅਮਰੀਕੀ ਐੱਮ-16, ਐੱਮ-4 ਅਤੇ ਐੱਮ-29 ਲਾਈਟ ਮਸ਼ੀਨਗੰਨ ਹਨ | ਇਨ੍ਹਾਂ 'ਚ ਪੀਕਾ ਐੱਮ-2 ਅਤੇ ਐੱਮ-240 ਵਰਗੀਆਂ ਭਾਰੀ ਮਸ਼ੀਨਗੰਨ, ਗ੍ਰਨੇਡ ਲਾਂਚਰ, ਆਰ. ਪੀ. ਜੀ.-7 ਅਤੇ ਏ. ਟੀ.-4 ਵਰਗੇ ਰਾਕਟ ਲਾਂਚਰ ਅਤੇ ਐਂਟੀ-ਟੈਂਕ ਮਿਜ਼ਾਈਲਾਂ ਹਨ | ਅਫ਼ਗਾਨਿਸਤਾਨ ਤੋਂ ਵਾਪਸੀ ਤੋਂ ਬਾਅਦ ਅਮਰੀਕੀ ਰੱਖਿਆ ਵਿਭਾਗ (ਪੈਂਟਾਗਨ) ਦੁਆਰਾ ਜਾਰੀ ਕੀਤੀਆਂ ਗਈਆਂ ਰਿਪੋਰਟਾਂ ਦੇ ਅਨੁਸਾਰ ਤਾਲਿਬਾਨ ਨੇ ਭਾਰੀ ਬਖ਼ਤਰਬੰਦ ਵਾਹਨ, ਜਹਾਜ਼ ਅਤੇ ਹੋਰ ਭਾਰੀ ਫ਼ੌਜੀ ਉਪਕਰਨ ਵੀ ਜ਼ਬਤ ਕਰ ਲਏ ਸਨ | ਇਨ੍ਹਾਂ ਭਾਰੀ ਹਥਿਆਰਾਂ 'ਚ 122 ਐੱਮ. ਐੱਮ. ਹਾਵਿਟਜ਼ਰ ਸ਼ਾਮਿਲ ਹਨ, ਜਿਨ੍ਹਾਂ ਨੂੰ ਡੀ-30 ਕਿਹਾ ਜਾਂਦਾ ਹੈ | ਇਸ ਤੋਂ ਇਲਾਵਾ ਤਾਲਿਬਾਨ ਕੋਲ ਲਗਭਗ 155 ਐੱਮ. ਐੱਮ. ਹਾਵਿਟਜ਼ਰ ਮੋਰਟਾਰ ਅਤੇ ਕਈ ਰੂਸੀ ਹਥਿਆਰਾਂ ਸਮੇਤ ਅੰਦਾਜ਼ਨ 100 ਤੋਂ 120 ਤੋਪਾਂ ਵੀ ਹਨ | ਤਾਲਿਬਾਨ ਕੋਲ ਲਗਭਗ 300 ਕਿਲੋਮੀਟਰ ਦੀ ਰੇਂਜ ਵਾਲੀਆਂ ਸਕੁਡ ਮਿਜ਼ਾਈਲ ਆਰ-17 ਅਤੇ ਐਲਬਰੋਸ ਆਰ-300 ਮਿਜ਼ਾਈਲਾਂ ਸਮੇਤ 6 ਮੀਲ ਦੀ ਰੇਂਜ ਵਾਲਾ ਹਥਿਆਰ ਅਤੇ ਲਾਂਚਿੰਗ ਸਿਸਟਮ ਲੂਨਾ ਮਿਜ਼ਾਈਲ (ਫਰੌਗ-7), ਗ੍ਰੈਡ ਰਾਕਟ ਲਾਂਚਰ, ਮਿਲਾਨ ਐਂਟੀ-ਟੈਂਕ ਮਿਜ਼ਾਈਲ ਅਤੇ ਆਰਗਨ ਮਿਜ਼ਾਈਲ ਵੀ ਹਨ | ਇਹ ਵੀ ਸੱਚ ਹੈ ਕਿ ਅਫ਼ਗਾਨਿਸਤਾਨ 'ਚ ਘੱਟੋ-ਘੱਟ ਤਿੰਨ ਦਹਾਕਿਆਂ ਤੋਂ ਅਜਿਹੇ ਹਥਿਆਰਾਂ ਦੀ ਵਰਤੋਂ ਨਹੀਂ ਕੀਤੀ ਗਈ ਹੈ ਅਤੇ ਇਨ੍ਹਾਂ ਨੂੰ ਅਫ਼ਗਾਨ ਰੱਖਿਆ ਮੰਤਰਾਲੇ ਦੀਆਂ ਸਟੋਰੇਜ ਸਹੂਲਤਾਂ ਸਮੇਤ ਪੰਜਸ਼ੀਰ ਦੇ ਪਹਾੜੀ ਖੇਤਰਾਂ 'ਚ ਰੱਖਿਆ ਗਿਆ ਹੈ | ਤਾਲਿਬਾਨ ਸਰਕਾਰ ਦੇ ਰੱਖਿਆ ਮੰਤਰਾਲੇ ਦਾ ਦਾਅਵਾ ਹੈ ਕਿ ਉਸ ਕੋਲ ਲਗਭਗ 60 ਜਹਾਜ਼ ਅਤੇ ਹੈਲੀਕਾਪਟਰ (ਬਲੈਕ ਹਾਕ, ਟ੍ਰਾਂਸਪੋਰਟ ਅਤੇ ਅਟੈਕ ਹੈਲੀਕਾਪਟਰ) ਹਨ |

Ad Position 22
No active advertisement
ਪਿਛਲੀ ਖ਼ਬਰ ਮਾਰਕੀਟ ਕਮੇਟੀ ਬਟਾਲਾ ਦੇ ਚੇਅਰਮੈਨ ਦੀ 'ਪ੍ਰੀ-ਵੈਡਿੰਗ ਸ਼ੂਟ' ਵਿਚ ਬਟਾਲਾ ਪੁਲਿਸ ਦੇ ਮੁਲਾਜ਼ਮ ਬਣੇ ਅਦਾਕਾਰ ਮਜੀਠੀਆ ਤ... ਅਗਲੀ ਖ਼ਬਰ ਬਸੰਤ ਮੌਕੇ ਲਾਹੌਰ 'ਚ ਗਈ 17 ਲੋਕਾਂ ਦੀ ਜਾਨ, ਸੈਂਕੜੇ ਜ਼ਖ਼ਮੀ ਲਹਿੰਦੇ ਪੰਜਾਬ ਦੇ ਗ੍ਰਹਿ ਵਿਭਾਗ ਨੇ ਲਾਹੌਰ ਹਾਈ ਕੋ...
Ad Position 24