18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

ਬਸੰਤ ਮੌਕੇ ਲਾਹੌਰ 'ਚ ਗਈ 17 ਲੋਕਾਂ ਦੀ ਜਾਨ, ਸੈਂਕੜੇ ਜ਼ਖ਼ਮੀ ਲਹਿੰਦੇ ਪੰਜਾਬ ਦੇ ਗ੍ਰਹਿ ਵਿਭਾਗ ਨੇ ਲਾਹੌਰ ਹਾਈ ਕੋਰਟ ਨੂੰ ਕੀਤਾ ਸੂਚਿਤ <br/>

Ad Position 21
No active advertisement
ਅਜੀਤ ਡੈਸਕ 26-02-2026
ਅੰਮਿ੍ਤਸਰ, 25 ਫਰਵਰੀ (ਸੁਰਿੰਦਰ ਕੋਛੜ)-ਲਹਿੰਦੇ ਪੰਜਾਬ ਦੇ ਗ੍ਰਹਿ ਵਿਭਾਗ ਨੇ ਅੱਜ ਲਾਹੌਰ ਹਾਈ ਕੋਰਟ ਨੂੰ ਸੂਚਿਤ ਕੀਤਾ ਕਿ 6 ਤੋਂ 8 ਫਰਵਰੀ ਤੱਕ ਲਾਹੌਰ 'ਚ ਹੋਏ ਤਿੰਨ ਦਿਨਾਂ ਬਸੰਤ ਤਿਉਹਾਰ ਦੌਰਾਨ ਘੱਟੋ-ਘੱਟ 17 ਲੋਕਾਂ ਦੀ ਜਾਨ ਗਈ ਅਤੇ ਸੈਂਕੜੇ ਲੋਕ ਜ਼ਖ਼ਮੀ ਹੋ ਗਏ | ਸੂਬਾਈ ਗ੍ਰਹਿ ਵਿਭਾਗ ਦੇ ਇਕ ਅਧਿਕਾਰੀ ਨੇ ਅਦਾਲਤ ਨੂੰ ਵਿਸਥਾਰਿਤ ਰਿਪੋਰਟ ਸੌਂਪੀ, ਜਿਸ 'ਚ ਬਸੰਤ ਦੇ ਜਸ਼ਨਾਂ ਦੌਰਾਨ ਹੋਏ ਜਾਨੀ ਨੁਕਸਾਨ ਦਾ ਵਰਣਨ ਕੀਤਾ ਗਿਆ ਹੈ | ਰਿਪੋਰਟ ਅਨੁਸਾਰ ਪੀੜਤਾਂ ਦੀ ਮੌਤ ਧਾਤੂ ਵਾਲੀ ਡੋਰ ਕਾਰਨ ਬਿਜਲੀ ਦੇ ਕਰੰਟ ਲੱਗਣ ਨਾਲ ਅਤੇ ਛੱਤਾਂ ਤੇ ਦਰਖਤਾਂ ਤੋਂ ਡਿੱਗਣ ਕਾਰਨ ਹੋਈ | ਬਹੁਤ ਸਾਰੇ ਲੋਕਾਂ ਦੇ ਗਲੇ, ਹੱਥ, ਕੰਨ ਅਤੇ ਨੱਕ ਵੀ ਇਸ ਤਿਖੀ ਡੋਰ ਨਾਲ ਕੱਟੇ ਜਾ ਚੁਕੇ ਹਨ | ਦੱਸਿਆ ਜਾ ਰਿਹਾ ਹੈ ਕਿ ਲਾਹੌਰ ਹਾਈ ਕੋਰਟ ਵਲੋਂ ਬਸੰਤ ਤਿਉਹਾਰ ਦੌਰਾਨ ਹੋਏ ਨੁਕਸਾਨ ਅਤੇ ਖ਼ਰਚਿਆਂ ਦੇ ਵੇਰਵੇ ਮੰਗਣ ਵਾਲੀਆਂ ਪਟੀਸ਼ਨਾਂ 'ਤੇ ਕੀਤੀ ਜਾ ਰਹੀ ਸੁਣਵਾਈ ਦੌਰਾਨ ਇਹ ਜਾਣਕਾਰੀ ਸਾਹਮਣੇ ਆਈ | ਕਾਰਵਾਈ ਦੌਰਾਨ ਪਟੀਸ਼ਨਰ ਦੇ ਵਕੀਲ ਨੇ ਦਲੀਲ ਦਿੱਤੀ ਕਿ ਉਕਤ ਰਿਪੋਰਟ ਪਤੰਗ ਦੀਆਂ ਡੋਰਾਂ ਨਾਲ ਜ਼ਖ਼ਮੀ ਹੋਣ ਤੋਂ ਬਾਅਦ ਮਰਨ ਵਾਲੇ ਲੋਕਾਂ ਦੀ ਗਿਣਤੀ ਦਾ ਖ਼ੁਲਾਸਾ ਕਰਨ 'ਚ ਅਸਫ਼ਲ ਰਹੀ | ਉਨ੍ਹਾਂ ਅੱਗੇ ਦਲੀਲ ਦਿੱਤੀ ਕਿ ਤਿਉਹਾਰ ਦੌਰਾਨ ਜ਼ਖ਼ਮੀ ਹੋਏ ਲੋਕਾਂ ਬਾਰੇ ਪੁਲਿਸ ਵਲੋਂ ਕੋਈ ਪੁਖ਼ਤਾ ਡਾਟਾ ਪ੍ਰਦਾਨ ਨਹੀਂ ਕੀਤਾ ਗਿਆ ਹੈ | ਹਾਲਾਂਕਿ, ਹਸਪਤਾਲਾਂ ਅਤੇ ਡਾਕਟਰਾਂ ਮੁਤਾਬਿਕ ਮਿ੍ਤਕਾਂ ਦੀ ਗਿਣਤੀ 38 ਦੇ ਕਰੀਬ ਰਹੀ ਅਤੇ ਬਸੰਤ ਦੌਰਾਨ 200 ਤੋਂ ਵੱਧ ਲੋਕ ਇਕੱਲੇ ਲਾਹੌਰ 'ਚ ਜ਼ਖ਼ਮੀ ਹੋਏ | ਪਟੀਸ਼ਨਰ ਨੇ ਦਲੀਲ ਦਿੱਤੀ ਕਿ ਬਸੰਤ ਇਕ ਤਿਉਹਾਰ ਦੀ ਬਜਾਏ ਜਾਨਲੇਵਾ ਖ਼ਤਰਾ ਬਣ ਗਿਆ ਹੈ | ਇਸ ਤੋਂ ਇਲਾਵਾ ਪਟੀਸ਼ਨਕਰਤਾ ਨੇ ਬਸੰਤ ਜਸ਼ਨਾਂ ਦੌਰਾਨ ਹੋਏ ਨੁਕਸਾਨ ਦੀ ਜਾਂਚ ਲਈ ਇਕ ਨਿਆਇਕ ਕਮਿਸ਼ਨ ਦੇ ਗਠਨ ਦੀ ਵੀ ਮੰਗ ਕੀਤੀ | ਦੱਸਣਯੋਗ ਹੈ ਕਿ ਲਾਹੌਰ 'ਚ 25 ਸਾਲਾਂ ਬਾਅਦ ਅਧਿਕਾਰਤ ਤੌਰ 'ਤੇ ਮਨਾਏ ਜਾਣ ਵਾਲੇ ਤਿੰਨ ਦਿਨਾਂ ਬਸੰਤ ਮੇਲੇ ਲਈ ਸਖ਼ਤ ਨਿਯਮਾਂ ਦਾ ਐਲਾਨ ਕੀਤਾ ਗਿਆ ਸੀ |

Ad Position 22
No active advertisement
ਪਿਛਲੀ ਖ਼ਬਰ ਪਾਕਿ-ਅਫ਼ਗਾਨ ਵਿਚਾਲੇ ਜੰਗ ਦੀ ਨਹੀਂ ਕੋਈ ਸੰਭਾਵਨਾ ਬਦਲਾ ਲੈਣ ਵਾਲੀਆਂ ਕਾਰਵਾਈਆਂ ਰਹਿਣਗੀਆਂ ਜਾਰੀ ਤਾਲਿਬਾਨ ਫ਼ੌਜ ਕ... ਅਗਲੀ ਖ਼ਬਰ ਵਿਰਾਸਤੀ ਖੇਡ ਅਖਾੜਾ ਸ੍ਰੀ ਅਨੰਦਪੁਰ ਸਾਹਿਬ ਵਲੋਂ ਕਰਵਾਏ ਜਾਣਗੇ ਤੀਰ-ਅੰਦਾਜ਼ੀ ਤੇ ਘੋੜਸਵਾਰੀ ਮੁਕਾਬਲੇ <br/>
Ad Position 24