19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

ਸਤਨਾਮ ਸਿੰਘ ਸੰਧੂ 'ਇੰਡੀਆ-ਇਜ਼ੀਪਟ ਪਾਰਲੀਮੈਂਟਰੀ ਫਰੈਂਡਸ਼ਿਪ ਗਰੁੱਪ' ਦੇ ਮੈਂਬਰ ਨਿਯੁਕਤ <br/>

Ad Position 21
No active advertisement
ਅਜੀਤ ਡੈਸਕ 26-02-2026
ਐੱਸ. ਏ. ਐੱਸ. ਨਗਰ, 25 ਫਰਵਰੀ (ਪ੍ਰੋ. ਅਵਤਾਰ ਸਿੰਘ)-ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਦੀ ਭਾਰਤ ਅਤੇ ਮਿਸਰ ਦੇ ਵਿਚਕਾਰ ਦੁਵੱਲੇ ਅਤੇ ਸੰਸਦੀ ਸੰਬੰਧਾਂ ਨੂੰ ਮਜ਼ਬੂਤ ਕਰਨ ਲਈ ਕੇਂਦਰ ਸਰਕਾਰ ਵਲੋਂ ਗਠਿਤ 'ਇੰਡੀਆ-ਇਜ਼ੀਪਟ ਪਾਰਲੀਮੈਂਟਰੀ ਫਰੈਂਡਸ਼ਿਪ ਗਰੁੱਪ' ਦੇ ਮੈਂਬਰ ਵਜੋਂ ਨਿਯੁਕਤੀ ਕੀਤੀ ਗਈ ਹੈ | ਲੋਕ ਸਭਾ ਸਕੱਤਰੇਤ (ਕਾਨਫ਼ਰੰਸ ਅਤੇ ਪ੍ਰੋਟੋਕਾਲ ਬ੍ਰਾਂਚ) ਵਲੋਂ 23 ਫਰਵਰੀ ਨੂੰ ਜਾਰੀ ਕੀਤੇ ਗਏ ਇਕ ਪੱਤਰ ਰਾਹੀਂ ਮਿਸਰ ਦੇ ਨਾਲ ਬਣਾਏ ਗਏ 'ਇੰਡੀਆ-ਇਜ਼ੀਪਟ ਪਾਰਲੀਮੈਂਟਰੀ ਫਰੈਂਡਸ਼ਿਪ ਗਰੁੱਪ' ਵਿਚ ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਦੀ ਨਿਯੁਕਤੀ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ | ਮਿਸਰ ਦੇ ਨਾਲ ਇਹ ਸੰਸਦੀ ਮਿੱਤਰਤਾ ਗਰੁੱਪ ਦਾ ਗਠਨ 18ਵੀਂ ਲੋਕ ਸਭਾ ਦੇ ਕਾਰਜਕਾਲ ਲਈ ਕੀਤਾ ਗਿਆ ਹੈ | ਇਸ ਨਿਯੁਕਤੀ ਬਦਲੇ ਕੇਂਦਰ ਸਰਕਾਰ ਦਾ ਧੰਨਵਾਦ ਕਰਦਿਆਂ ਸਤਨਾਮ ਸਿੰਘ ਸੰਧੂ ਨੇ ਕਿਹਾ ਕਿ 'ਇੰਡੀਆ-ਇਜ਼ੀਪਟ ਪਾਰਲੀਮੈਂਟਰੀ ਫਰੈਂਡਸ਼ਿਪ ਗਰੁੱਪ' ਦੇ ਮੈਂਬਰ ਵਜੋਂ ਉਨ੍ਹਾਂ ਦੀ ਨਿਯੁਕਤੀ ਹੋਣਾ ਉਨ੍ਹਾਂ ਲਈ ਸਨਮਾਨ ਵਾਲੀ ਗੱਲ ਹੈ | ਉਨ੍ਹਾਂ ਕਿਹਾ ਕਿ ਭਾਰਤ ਤੇ ਮਿਸਰ ਦੁਨੀਆ ਦੀਆਂ ਸਭ ਤੋਂ ਪੁਰਾਣੀਆਂ ਸੱਭਿਅਤਾਵਾਂ ਹਨ, ਜਿਨ੍ਹਾਂ ਵਿਚਕਾਰ ਪ੍ਰਾਚੀਨ ਸਮੇਂ ਤੋਂ ਹੀ ਨੇੜਲੇ ਸੰਬੰਧ ਰਹੇ ਹਨ | ਅਫ਼ਰੀਕੀ ਮਹਾਂਦੀਪ ਵਿਚ ਮਿਸਰ ਰਿਵਾਇਤੀ ਤੌਰ 'ਤੇ ਭਾਰਤ ਦੇ ਸਭ ਤੋਂ ਅਹਿਮ ਵਪਾਰਕ ਭਾਈਵਾਲਾਂ ਵਿਚੋਂ ਇਕ ਰਿਹਾ ਹੈ | ਉਨ੍ਹਾਂ ਕਿਹਾ ਕਿ ਇਸ ਸਮੇਂ ਭਾਰਤ ਅਤੇ ਮਿਸਰ ਵਿਚਕਾਰ ਲਗਪਗ 6 ਅਰਬ ਡਾਲਰ ਦਾ ਵਪਾਰ ਹੋ ਰਿਹਾ ਹੈ, ਜਿਸ ਦੇ ਆਉਣ ਵਾਲੇ ਸਾਲਾਂ ਵਿਚ ਦੁੱਗਣਾ ਹੋਣ ਦੀ ਉਮੀਦ ਹੈ, ਕਿਉਂਕਿ ਨਿਰਮਾਣ, ਬੁਨਿਆਦੀ ਢਾਂਚਾ, ਖੇਤੀਬਾੜੀ ਅਤੇ ਡਿਜ਼ੀਟਲ ਤਕਨਾਲੋਜੀ ਵਰਗੇ ਖੇਤਰਾਂ ਵਿਚ ਅਜੇ ਬਹੁਤ ਸੰਭਾਵਨਾਵਾਂ ਬਾਕੀ ਹਨ |

Ad Position 22
No active advertisement
ਪਿਛਲੀ ਖ਼ਬਰ ਫਿਲਮ 'ਅੱਸੀ' ਅਤੇ 'ਆਈ ਮੰਤਰਾ' ਆਈ ਡ੍ਰਾਪਸ ਮਨੋਰੰਜਨ ਅਤੇ ਆਯੁਰਵੈਦਿਕ ਦੇਖਭਾਲ ਦਾ ਇਕ ਖ਼ਾਸ ਮੇਲ <br/> ਅਗਲੀ ਖ਼ਬਰ ਬਿਕਰਮ ਸਿੰਘ ਮਜੀਠੀਆ ਦਾ ਮਜੀਠਾ ਪੁੱਜਣ 'ਤੇ ਹਲਕਾ ਵਾਸੀਆਂ ਕੀਤਾ ਭਰਵਾਂ ਸਵਾਗਤ <br/>
Ad Position 24