22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਪੰਜਾਬ ਅੰਦਰ ਇਕ ਵੱਡਾ ਕਿਸਾਨ ਅੰਦੋਲਨ ਛਿੜਨ ਦੇ ਆਸਾਰ

Ad Position 21
No active advertisement
ਅਜੀਤ ਡੈਸਕ 27-02-2026

ਬਠਿੰਡਾ, 26 ਫਰਵਰੀ (ਸੱਤਪਾਲ ਸਿੰਘ ਸਿਵੀਆਂ)-ਜ਼ਿਲੇ੍ਹ ਦੇ ਪਿੰਡ ਜਿਉਂਦ 'ਚ ਬੀਤੀ 18 ਫਰਵਰੀ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਕਾਰਕੁੰਨਾਂ ਅਤੇ ਬਠਿੰਡਾ ਪੁਲਿਸ ਵਿਚਕਾਰ ਹੋਏ ਖ਼ੂਨੀ ਟਕਰਾਅ ਦੌਰਾਨ ਦੋ ਕਿਸਾਨਾਂ ਨੂੰ ਪੁਲਿਸ ਵਲੋਂ ਹੱਥਾਂ ਅਤੇ ਲੱਤਾਂ ਤੋਂ ਨਕਾਰਾ ਕਰਨ ਦੇ ਰੋਸ ਵਜੋਂ ਭਾਕਿਯੂ ਉਗਰਾਹਾਂ ਸਮੇਤ ਸੂਬੇ ਦੀਆਂ ਬਾਕੀ ਕਿਸਾਨ ਧਿਰਾਂ ਵੀ ਪੰਜਾਬ ਸਰਕਾਰ ਅਤੇ ਬਠਿੰਡਾ ਪੁਲਿਸ ਦੀ ਕਾਰਵਾਈ ਤੋਂ ਬਹੁਤ ਔਖੀਆਂ ਹਨ, ਜਿਨ੍ਹਾਂ ਨੇ ਪੁਲਿਸ ਨੂੰ ਸਬਕ ਸਿਖਾਉਣ ਦੇ ਮਕਸਦ ਨਾਲ 6 ਮਾਰਚ ਨੂੰ ਮੁੜ ਬਠਿੰਡਾ 'ਚ ਦਾਖਲ ਹੋ ਕੇ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ | ਇਸ ਐਲਾਨ ਦੇ ਬਾਅਦ ਪੰਜਾਬ ਅੰਦਰ ਆਉਣ ਵਾਲੇ ਦਿਨਾਂ ਵਿਚ ਇਕ ਵੱਡਾ ਕਿਸਾਨ ਅੰਦੋਲਨ ਛਿੜਨ ਦੇ ਆਸਾਰ ਵਧ ਗਏ ਹਨ | ਜਿਉਂਦ ਘਟਨਾ ਤੋਂ ਬਾਅਦ ਪੰਜਾਬ ਦੀਆਂ ਕਿਸਾਨ ਧਿਰਾਂ ਨੇ ਏਕਾ ਕਰਦਿਆਂ ਮੁੜ ਸਿਰ ਜੋੜ ਲਏ ਹਨ, ਜਿਨ੍ਹਾਂ 'ਚ ਮਜ਼ਦੂਰ, ਮੁਲਾਜ਼ਮ ਤੇ ਜਨਤਕ ਧਿਰਾਂ ਨੇ ਵੀ ਸਾਥ ਦੇਣ ਦੀ ਹਾਮੀ ਭਰੀ ਹੈ ਤੇ ਕਿਸਾਨਾਂ-ਮਜ਼ਦੂਰਾਂ ਤੇ ਜਨਤਕ ਧਿਰਾਂ ਦਾ ਇਹ ਰੋਹ ਆਉਣ ਵਾਲੇ ਸਮੇਂ ਅੰਦਰ ਸੂਬਾ ਸਰਕਾਰ ਦੇ ਗਲ੍ਹੇ ਦੀ ਹੱਡੀ ਬਣ ਸਕਦਾ ਹੈ ਤੇ ਇਹ ਚੋਣ ਵਰ੍ਹਾ ਹੋਣ ਕਰਕੇ ਇਸ ਮਾਮਲੇ ਨੂੰ ਲੈ ਕੇ ਸਰਕਾਰ ਕਸੂਤੀ ਫਸ ਸਕਦੀ ਹੈ | ਪੁਲਿਸ ਦਾ ਇਹ ਜਬਰ ਕਿਸਾਨ ਧਿਰ ਨੂੰ 'ਕਿੱਲ' ਵਾਂਗੂ ਚੁਭ ਰਿਹਾ ਹੈ, ਜਿਸ ਦਾ ਜਨਤਕ ਤੌਰ 'ਤੇ ਸ਼ਬਦਾਵਲੀ ਤੋਂ ਇਲਾਵਾ ਕਿਸਾਨ ਧਿਰਾਂ ਨੇ ਹੁਣ 6 ਮਾਰਚ ਨੂੰ ਬਠਿੰਡਾ 'ਚ ਦਾਖਲ ਹੋ ਕੇ ਰੋਸ ਪ੍ਰਦਰਸ਼ਨ ਕਰਕੇ ਮੋੜਵਾਂ ਜਵਾਬ ਦੇਣ ਦਾ ਰਾਹ ਚੁਣਿਆ ਹੈ ਤੇ ਇਸ ਦੌਰਾਨ ਕਿਸਾਨ ਧਿਰਾਂ ਦਾ ਮੁੜ ਬਠਿੰਡਾ ਪੁਲਿਸ ਖ਼ਾਸਕਰ ਐਸ.ਐਸ.ਪੀ. ਨਾਲ ਪੇਚਾ ਪੈ ਸਕਦਾ ਹੈ |

Ad Position 22
No active advertisement
ਪਿਛਲੀ ਖ਼ਬਰ ਹੌਲਦਾਰ ਗੁਰਪ੍ਰੀਤ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ <br/> ਅਗਲੀ ਖ਼ਬਰ ਮਲਟੀਪਰਪਜ਼ ਹੈਲਥ ਵਰਕਰ ਦੀ ਨਾਜਾਇਜ਼ ਬਦਲੀ ਖ਼ਿਲਾਫ਼ ਧਰਨਾ
Ad Position 24