08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਸੋਨੀਆ ਗਾਂਧੀ ਨੇ ਖਾਮੇਨੇਈ ਦੀ ਮੌਤ ਸੰਬੰਧੀ ਪ੍ਰਧਾਨ ਮੰਤਰੀ ਦੀ ਚੁੱਪੀ 'ਤੇ ਉਠਾਏ ਸਵਾਲ

Ad Position 21
No active advertisement
ਅਜੀਤ ਡੈਸਕ 04-03-2026

ਰਾਹੁਲ ਗਾਂਧੀ ਵਲੋਂ ਵੀ ਸਰਕਾਰ ਦੇ ਰੁਖ਼ ਦੀ ਨਿਖੇਧੀ
ਨਵੀਂ ਦਿੱਲੀ, 3 ਮਾਰਚ (ਉਪਮਾ ਡਾਗਾ ਪਾਰਥ)-ਕਾਂਗਰਸੀ ਸੰਸਦੀ ਦਲ ਦੀ ਨੇਤਾ ਸੋਨੀਆ ਗਾਂਧੀ ਨੇ ਈਰਾਨ ਦੇ ਸੁਪਰੀਮ ਨੇਤਾ ਅਯਾਤੁੱਲਾ ਸੈਯਦ ਅਲੀ ਹੁਸੈਨੀ ਖਾਮੇਨੇਈ ਦੀ ਹੱਤਿਆ 'ਤੇ ਭਾਰਤ ਸਰਕਾਰ ਦੀ ਚੁੱਪੀ 'ਤੇ ਸਵਾਲ ਉਠਾਉਂਦਿਆਂ ਕਿਹਾ ਕਿ ਇਹ ਕੋਈ ਨਿਰਪੱਖ ਸਟੈਂਡ ਨਹੀਂ ਸਗੋਂ ਆਪਣੀ ਜ਼ਿੰਮੇਵਾਰੀ ਤੋਂ ਪਿੱਛੇ ਹਟਣਾ ਹੈ | ਸੋਨੀਆ ਗਾਂਧੀ ਨੇ ਸੋਮਵਾਰ ਤੋਂ ਸ਼ੁਰੂ ਹੋ ਰਹੇ ਬਜਟ ਇਜਲਾਸ ਦੇ ਦੂਜੇ ਪੜਾਅ 'ਚ ਇਸ 'ਤੇ ਚਰਚਾ ਦੀ ਮੰਗ ਕੀਤੀ | ਉਨ੍ਹਾਂ ਇਕ ਅੰਗਰੇਜ਼ੀ ਅਖ਼ਬਾਰ 'ਚ ਛਪੇ ਲੇਖ ਰਾਹੀਂ ਸਰਕਾਰ ਤੋਂ ਚੁੱਪੀ ਦਾ ਜਵਾਬ ਮੰਗਿਆ | ਸੋਨੀਆ ਗਾਂਧੀ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਖਾਮੇਨੇਈ ਦੀ ਮਿੱਥ ਕੇ ਕੀਤੀ ਹੱਤਿਆ 'ਤੇ ਸਰਕਾਰ ਦੀ ਚੁੱਪੀ ਫਰਜ਼ ਤੋਂ ਮੂੰਹ ਮੋੜਣਾ ਹੈ ਅਤੇ ਇਸ ਨਾਲ ਭਾਰਤ ਦੀ ਵਿਦੇਸ਼ ਨੀਤੀ ਦੀ ਦਿਸ਼ਾ ਅਤੇ ਭਰੋਸੇ 'ਤੇ ਗੰਭੀਰ ਸਵਾਲ ਉਠਦੇ ਹਨ | ਸੋਨੀਆ ਗਾਂਧੀ ਨੇ ਪ੍ਰਧਾਨ ਮੰਤਰੀ ਦੇ ਸ਼ੁਰੂਆਤੀ ਬਿਆਨਾਂ ਦੀ ਆਲੋਚਨਾ ਕਰਦਿਆਂ ਕਿਹਾ ਕਿ ਸ਼ੁਰੂਆਤ 'ਚ ਅਮਰੀਕਾ ਇਜ਼ਰਾਈਲ ਦੇ ਵੱਡੇ ਹਮਲੇ ਨੂੰ ਨਜ਼ਰਅੰਦਾਜ਼ ਕਰਦਿਆਂ ਪ੍ਰਧਾਨ ਮੰਤਰੀ ਨੇ ਖ਼ੁਦ ਨੂੰ ਸਿਰਫ਼ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) 'ਤੇ ਈਰਾਨ ਦੇ ਜਵਾਬੀ ਹਮਲੇ ਦੀ ਨਿਖੇਧੀ ਕਰਨ ਤੱਕ ਦੀ ਸੀਮਿਤ ਰੱਖਿਆ ਅਤੇ ਉਨ੍ਹਾਂ ਘਟਨਾਵਾਂ ਤੋਂ ਪਹਿਲਾਂ ਹੋਏ ਸਿਲਸਿਲੇ 'ਤੇ ਗੱਲ ਨਹੀਂ ਕੀਤੀ | ਉਨ੍ਹਾਂ ਕਿਹਾ ਕਿ ਬਾਅਦ 'ਚ ਪ੍ਰਧਾਨ ਮੰਤਰੀ ਮੋਦੀ ਨੇ 'ਗਹਿਰੀ ਚਿੰਤਾ' ਅਤੇ 'ਸੰਵਾਦ ਅਤੇ ਕੂਟਨੀਤੀ' ਦੀ ਗੱਲ ਕੀਤੀ | ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਵੀ ਸੋਸ਼ਲ ਮੀਡੀਆ ਮੰਚ 'ਐਕਸ' ਉੱਤੇ ਸੋਨੀਆ ਗਾਂਧੀ ਦਾ ਲੇਖ ਪੋਸਟ ਕਰਦਿਆਂ ਲਿਖਿਆ ਕਿ ਜਦੋਂ ਕਿਸੇ ਵਿਦੇਸ਼ੀ ਨੇਤਾ ਦੀ ਮਿੱਥ ਕੇ ਕੀਤੀ ਹੱਤਿਆ 'ਤੇ ਸਾਡਾ ਦੇਸ਼ ਅੰਤਰਰਾਸ਼ਟਰੀ ਕਾਨੂੰਨ ਦਾ ਕੋਈ ਸਪੱਸ਼ਟ ਬਚਾਅ ਨਹੀਂ ਕਰਦਾ ਅਤੇ ਨਿਰਪੱਖਤਾ ਨੂੰ ਤਿਆਗ ਦਿੰਦਾ ਹੈ ਤਾਂ ਇਸ ਨਾਲ ਸਾਡੀ ਵਿਦੇਸ਼ ਨੀਤੀ ਦੀ ਦਿਸ਼ਾ 'ਤੇ ਗੰਭੀਰ ਸਵਾਲ ਉਠਦੇ ਹਨ | ਰਾਹੁਲ ਗਾਂਧੀ ਨੇ ਅੱਗੇ ਲਿਖਿਆ ਕਿ ਕਾਂਗਰਸੀ ਸੰਸਦੀ ਦਲ ਦੀ ਪ੍ਰਧਾਨ ਸੋਨੀਆ ਗਾਂਧੀ ਨੇ ਇਨ੍ਹਾਂ ਨਾਜ਼ੁਕ ਆਲਮੀ ਹਾਲਾਤਾਂ 'ਤੇ ਲਿਖਦਿਆਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਭਾਰਤ ਨੂੰ ਸੰਪ੍ਰਭੂਤਾ ਅਤੇ ਸ਼ਾਂਤੀ ਲਈ ਖੜ੍ਹਾ ਹੋਣਾ ਚਾਹੀਦਾ ਹੈ ਅਤੇ ਆਪਣੀ ਨੈਤਿਕ ਸ਼ਕਤੀ ਨੂੰ ਬਣਾਏ ਰੱਖਣਾ ਚਾਹੀਦਾ ਹੈ |

Ad Position 22
No active advertisement
ਪਿਛਲੀ ਖ਼ਬਰ ਬਠਿੰਡਾ ਤੇ ਲੁਧਿਆਣਾ ਦੇ ਦਰਜਨ ਤੋਂ ਵੱਧ ਲੋਕ ਦੁਬਈ ਵਿਚ ਫਸੇ ਅਗਲੀ ਖ਼ਬਰ ਆਲਮੀ ਅਨਿਸ਼ਚਿਤਤਾ ਦਰਮਿਆਨ ਦੁਨੀਆ ਨੂੰ ਭਾਰਤ ਤੋਂ ਉਮੀਦ-ਮੋਦੀ
Ad Position 24