08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਬਠਿੰਡਾ ਤੇ ਲੁਧਿਆਣਾ ਦੇ ਦਰਜਨ ਤੋਂ ਵੱਧ ਲੋਕ ਦੁਬਈ ਵਿਚ ਫਸੇ

Ad Position 21
No active advertisement
ਅਜੀਤ ਡੈਸਕ 04-03-2026

ਰਾਜਾ ਵੜਿੰਗ ਨੇ ਕੇਂਦਰੀ ਵਿਦੇਸ਼ ਮੰਤਰੀ ਨੂੰ ਲਿਖਿਆ ਪੱਤਰ
ਬਠਿੰਡਾ, 3 ਮਾਰਚ (ਅੰਮਿ੍ਤਪਾਲ ਸਿੰਘ ਵਲ੍ਹਾਣ)-ਇਜ਼ਰਾਈਲ-ਈਰਾਨ ਦੀ ਚੱਲ ਰਹੀ ਜੰਗ ਕਾਰਨ ਦੁਬਈ ਸਮੇਤ ਵੱਖ-ਵੱਖ ਮੁਲਕਾਂ ਦੀਆਂ ਹਵਾਈ ਸੇਵਾਵਾਂ ਪਿਛਲੇ ਕੁਝ ਦਿਨਾਂ ਤੋਂ ਬੰਦ ਹਨ, ਜਿਸ ਕਾਰਨ ਵੱਡੀ ਗਿਣਤੀ 'ਚ ਭਾਰਤੀ ਦੁਬਈ ਵਿਚ ਫਸੇ ਹੋਏ ਹਨ | ਇਨ੍ਹਾਂ ਲੋਕਾਂ ਵਿਚ ਬਠਿੰਡਾ ਸਮੇਤ ਲੁਧਿਆਣਾ ਦੇ ਇਕ ਦਰਜਨ ਤੋਂ ਵੱਧ ਲੋਕ ਸ਼ਾਮਿਲ ਹਨ, ਜਿੰਨ੍ਹਾਂ ਦੀ ਭਾਰਤ ਸੁਰੱਖਿਅਤ ਵਾਪਸੀ ਲਈ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਅਤੇ ਲੁਧਿਆਣਾ ਦੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਭਾਰਤ ਦੇ ਵਿਦੇਸ਼ ਮੰਤਰੀ ਰਵੀ ਜੈਸ਼ੰਕਰ ਨੂੰ ਪੱਤਰ ਲਿਖਿਆ ਹੈ | ਇਸ ਸੰਬੰਧੀ ਜ਼ਿਲ੍ਹਾ ਕਾਂਗਰਸ ਕਮੇਟੀ ਬਠਿੰਡਾ ਸ਼ਹਿਰੀ ਦੇ ਪ੍ਰਧਾਨ ਐਡਵੋਕੇਟ ਰਾਜਨ ਗਰਗ ਨੇ ਦੱਸਿਆ ਕਿ ਇਜ਼ਰਾਈਲ-ਈਰਾਨ ਜੰਗ ਕਾਰਨ ਡਾ. ਨੀਰੂ ਗਰਗ, ਵਿਨੋਦ ਕੁਮਾਰ ਗੋਇਲ, ਨੀਨਾ ਗੁਪਤਾ, ਅਸ਼ੋਕ ਕੁਮਾਰ ਗੋਇਲ, ਸਾਹਿਲ ਸਿੰਗਲਾ, ਸ਼ਫੀ ਗਰਗ, ਕਾਇਰਾ ਸਿੰਗਲਾ, ਮੋਹਿਤ ਜਿੰਦਲ, ਰਿਸਿਕਾ ਜਿੰਦਲ, ਦਿਵਿਤ ਜਿੰਦਲ, ਪਿ੍ਅੰਕਾ ਜਿੰਦਲ ਵਾਸੀ ਬਠਿੰਡਾ ਅਤੇ ਲੁਧਿਆਣਾ ਦੀ ਘੁਮਿਆਰ ਮੰਡੀ ਨਜ਼ਦੀਕ ਸਥਿਤ ਸ਼ਾਂਤ ਨਗਰ ਦੇ ਵਸਨੀਕ ਭੈਣ-ਭਰਾ ਹਾਰਦਿਕ ਜੈਨ ਤੇ ਸਾਰਿਕਾ ਜੈਨ ਦੁਬਈ ਵਿਚ ਫਸੇ ਹੋਏ ਹਨ, ਜਿਨ੍ਹਾਂ ਵਲੋਂ ਲਗਾਤਾਰ ਭਾਰਤ ਸਰਕਾਰ ਨੂੰ ਮੱਦਦ ਦੀ ਗੁਹਾਰ ਲਗਾਈ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਸਮੁੱਚੀ ਕਾਂਗਰਸ ਪਾਰਟੀ ਵਿਦੇਸ਼ ਵਿਚ ਫਸੇ ਲੋਕਾਂ ਦੀ ਭਾਰਤ ਸੁਰੱਖਿਅਤ ਵਾਪਸੀ ਲਈ ਯਤਨਸ਼ੀਲ ਹੈ |

Ad Position 22
No active advertisement
ਪਿਛਲੀ ਖ਼ਬਰ ਟੈਕਨਾਲੋਜੀ ਦੇ ਯੁੱਗ ਨੇ ਹੋਲੀ ਮਨਾਉਣ ਦੇ ਅੰਦਾਜ਼ ਬਦਲੇ ਅਗਲੀ ਖ਼ਬਰ ਸੋਨੀਆ ਗਾਂਧੀ ਨੇ ਖਾਮੇਨੇਈ ਦੀ ਮੌਤ ਸੰਬੰਧੀ ਪ੍ਰਧਾਨ ਮੰਤਰੀ ਦੀ ਚੁੱਪੀ 'ਤੇ ਉਠਾਏ ਸਵਾਲ
Ad Position 24