ਜਗਰਾਉਂ, 5 ਮਾਰਚ (ਗੁਰਦੀਪ ਸਿੰਘ ਮਲਕ)-ਬੀਤੀ ਕੱਲ੍ਹ ਜਗਰਾਉਂ ਨਾਲ ਲੱਗਦੇ ਪਿੰਡ ਪੋਨਾ ਅਤੇ ਮੁੱਲਾਂਪੁਰ ਨਜ਼ਦੀਕ ਕਸਬਾ ਜੋਧਾਂ ਦੇ ਨੌਜਵਾਨ ਦੀ ਹਿਮਾਚਲ ਦੇ ਬਿਲਾਸਪੁਰ ਸ਼ਹਿਰ ਨਜ਼ਦੀਕ ਇਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ | ਪ੍ਰਾਪਤ ਜਾਣਕਾਰੀ ਅਨੁਸਾਰ ਕਰਨ ਸਿੰਘ ਪੁੱਤਰ ਗੁਰਪ੍ਰੀਤ ਸਿੰਘ (19) ਵਾਸੀ ਪਿੰਡ ਪੋਨਾ ਅਤੇ ਜੱਗੂ ਜੋਧਾਂ (24) ਵਾਸੀ ਪਿੰਡ ਜੋਧਾਂ ਆਪਣੇ ਹੋਰਨਾਂ ਦੋਸਤਾਂ ਨਾਲ ਮੋਟਰਸਾਈਕਲਾਂ 'ਤੇ ਸਵਾਰ ਹੋ ਕੇ ਅਨੰਦਪੁਰ ਸਾਹਿਬ ਚੱਲ ਰਹੇ ਹੋਲਾ ਮਹੱਲਾ ਸਮਾਗਮ 'ਚ ਸ਼ਾਮਿਲ ਹੋਣ ਗਏ ਸਨ, ਜੋਕਿ ਅਨੰਦਪੁਰ ਸਾਹਿਬ ਵਿਖੇ ਮੱਥਾ ਟੇਕ ਕੇ ਸ਼ਾਮ ਨੂੰ ਹਿਮਾਚਲ ਪ੍ਰਦੇਸ਼ 'ਚ ਸਥਿਤ ਮਨੀਕਰਨ ਸਾਹਿਬ ਨੂੰ ਚੱਲ ਪਏ | ਇਸ ਦੌਰਾਨ ਅੱਧੀ ਰਾਤ ਕਰੀਬ ਇਕ ਵਜੇ ਕਰਨ ਅਤੇ ਜੱਗੂ ਦਾ ਮੋਟਰਸਾਈਕਲ ਬਿਲਾਸਪੁਰ ਸ਼ਹਿਰ ਨਜ਼ਦੀਕ ਹਾਦਸੇ ਦਾ ਸ਼ਿਕਾਰ ਹੋ ਗਿਆ ਅਤੇ ਦੋਨੋਂ ਨੌਜਵਾਨ ਪਹਾੜੀ ਦੇ ਪੱਥਰਾਂ ਨਾਲ ਟਕਰਾ ਗਏ | ਜਿਥੇ ਜੱਗੂ ਜੋਧਾਂ ਦੀ ਮੌਕੇ 'ਤੇ ਮੌਤ ਹੋ ਗਈ ਅਤੇ ਕਰਨ ਪੋਨਾ ਦੀ ਹਸਪਤਾਲ ਪਹੁੰਚਣ ਮੌਕੇ ਮੌਤ ਹੋ ਗਈ | ਦੋਨਾਂ ਨੌਜਵਾਨਾਂ ਦੀਆਂ ਮਿ੍ਤਕ ਦੇਹਾਂ ਨੂੰ ਪਿੰਡ ਪੋਨਾ ਅਤੇ ਜੋਧਾਂ 'ਚ ਲਿਆ ਕੇ ਬੀਤੇ ਕੱਲ੍ਹ ਦੇਰ ਸ਼ਾਮ ਸਸਕਾਰ ਕਰ ਦਿੱਤਾ ਗਿਆ |