01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਸੀਨੀਅਰ ਪੱਤਰਕਾਰ ਰਾਮ ਸਿੰਘ ਬਰਾੜ ਹਰਿਆਣਾ ਵਿਧਾਨ ਸਭਾ ਪ੍ਰੈੱਸ ਸਲਾਹਕਾਰ ਕਮੇਟੀ ਦੇ ਮੈਂਬਰ ਨਿਯੁਕਤ <br/>

Ad Position 21
No active advertisement
'ਅਜੀਤ' ਦੇ ਵਿਸ਼ੇਸ਼ ਪ੍ਰਤੀਨਿਧ ਰਾਮ ਸਿੰਘ ਬਰਾੜ <br/> 06-03-2026
ਚੰਡੀਗੜ੍ਹ, 5 ਮਾਰਚ (ਵਿਸ਼ੇਸ਼ ਪ੍ਰਤੀਨਿਧ)-ਹਰਿਆਣਾ ਵਿਧਾਨ ਸਭਾ ਨੇ ਵੀਰਵਾਰ ਨੂੰ ਵਿਧਾਨ ਸਭਾ ਦੀ ਪੈੱ੍ਰਸ ਸਲਾਹਕਾਰ ਕਮੇਟੀ ਦਾ ਵਿਸਥਾਰ ਕਰਦੇ ਹੋਏ ਇਕ ਨੋਟੀਫ਼ਿਕੇਸ਼ਨ ਜਾਰੀ ਕੀਤਾ, ਜਿਸ ਵਿਚ 'ਅਜੀਤ' ਦੇ ਵਿਸ਼ੇਸ਼ ਪ੍ਰਤੀਨਿਧ ਅਤੇ ਸੀਨੀਅਰ ਪੱਤਰਕਾਰ ਰਾਮ ਸਿੰਘ ਬਰਾੜ ਸਮੇਤ ਸੱਤ ਪੱਤਰਕਾਰਾਂ ਨੂੰ ਵਿਧਾਨ ਸਭਾ ਦੀ ਪੈੱ੍ਰਸ ਸਲਾਹਕਾਰ ਕਮੇਟੀ ਦੇ ਸਪੈਸ਼ਲ ਇਨਵਾਈਟੀ ਮੈਂਬਰਾਂ ਵਜੋਂ ਨਿਯੁਕਤ ਕੀਤਾ ਗਿਆ | ਹਰਿਆਣਾ ਵਿਧਾਨ ਸਭਾ ਦੇ ਸਪੀਕਰ ਹਰਵਿੰਦਰ ਕਲਿਆਣ ਵਲੋਂ, ਵਿਧਾਨ ਸਭਾ ਸਕੱਤਰ ਰਾਜੀਵ ਪ੍ਰਸਾਦ ਨੇ ਨੋਟੀਫ਼ਿਕੇਸ਼ਨ ਜਾਰੀ ਕੀਤਾ ਕਿ 'ਅਜੀਤ' ਦੇ ਵਿਸ਼ੇਸ਼ ਪ੍ਰਤੀਨਿਧ ਰਾਮ ਸਿੰਘ ਬਰਾੜ ਨੂੰ ਵਿਧਾਨ ਸਭਾ ਨੋਟੀਫ਼ਿਕੇਸ਼ਨ ਨੰਬਰ ਆਰ.ਈ.ਐਸ/ਪੀ.ਏ.ਸੀ/05/2026/6 ਮਿਤੀ 5 ਮਾਰਚ, 2026 ਦੇ ਅਨੁਸਾਰ, ਵਿਧਾਨ ਸਭਾ ਨਿਯਮਾਂ ਦੇ ਨਿਯਮ 113 ਦੇ ਤਹਿਤ ਗਠਿਤ ਵਿਧਾਨ ਸਭਾ ਪੈੱ੍ਰਸ ਸਲਾਹਕਾਰ ਕਮੇਟੀ ਦੇ ਪਹਿਲੇ ਸਪੈਸ਼ਨ ਇਨਵਾਈਟੀ ਮੈਂਬਰ ਵਜੋਂ ਨਿਯੁਕਤ ਕੀਤਾ ਗਿਆ ਹੈ | 'ਅਜੀਤ' ਸਮਾਚਾਰ ਦੇ ਵਿਸ਼ੇਸ਼ ਪ੍ਰਤੀਨਿਧ ਰਾਮ ਸਿੰਘ ਬਰਾੜ ਤੋਂ ਇਲਾਵਾ, ਕਮੇਟੀ ਵਿਚ ਨਿਯੁਕਤ ਸੱਤ ਪੱਤਰਕਾਰਾਂ ਵਿਚ ਸ਼੍ਰੀਮਤੀ ਗੀਤਾਂਜਲੀ ਗਾਇਤਰੀ (ਦਿ ਟਿ੍ਬਿਊਨ), ਡਾ. ਥਨੇਸ਼ਵਰ ਸ਼ਰਮਾ (ਭਾਰਤ 24), ਆਸ਼ੀਸ਼ ਵਰਮਾ (ਅਮਰ ਉਜਾਲਾ), ਡਾ. ਸੁਰੇਂਦਰ ਧੀਮਾਨ (ਦੈਨਿਕ ਸਵੇਰਾ), ਸੁਖਬੀਰ ਸਿਵਾਚ (ਦਿ ਇੰਡੀਅਨ ਐਕਸਪ੍ਰੈੱਸ) ਅਤੇ ਸ਼੍ਰੀਮਤੀ ਸਾਕਸ਼ੀ ਸ਼ਰਮਾ (ਇੰਡੀਆ ਨਿਊਜ਼) ਸ਼ਾਮਿਲ ਹਨ | ਵਿਧਾਨ ਸਭਾ ਪੈੱ੍ਰਸ ਸਲਾਹਕਾਰ ਕਮੇਟੀ ਦੇ ਨਵ-ਨਿਯੁਕਤ ਸਪੈਸ਼ਲ ਇਨਵਾਈਟੀ ਮੈਂਬਰ 2025-26 ਵਿਧਾਨ ਸਭਾ ਕਾਰਜਕਾਲ ਦੌਰਾਨ ਵਿਧਾਨ ਸਭਾ ਪੈੱ੍ਰਸ ਗੈਲਰੀ ਦਾਖਲੇ ਨੂੰ ਨਿਯਮਤ ਕਰਨਗੇ | ਨਵ-ਨਿਯੁਕਤ ਸਪੈਸ਼ਲ ਇਨਵਾਈਟੀ ਮੈਂਬਰਾਂ ਨੇ ਸਪੀਕਰ ਹਰਵਿੰਦਰ ਕਲਿਆਣ ਦਾ ਧੰਨਵਾਦ ਕੀਤਾ |

Ad Position 22
No active advertisement
ਪਿਛਲੀ ਖ਼ਬਰ ਗਰਮੀ ਵਧਣ ਨਾਲ ਬਿਜਲੀ, ਪਾਣੀ ਤੇ ਡਾਕਟਰੀ ਸੇਵਾਵਾਂ ਦੀ ਵਧੇਗੀ ਮੰਗ ਅਗਲੀ ਖ਼ਬਰ ਮਨੀਕਰਨ ਸਾਹਿਬ ਜਾ ਰਹੇ 2 ਨੌਜਵਾਨਾਂ ਦੀ ਸੜਕ ਹਾਦਸੇ 'ਚ ਮੌਤ
Ad Position 24