01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਮੱਧ ਪੂਰਬ ਤਣਾਅ ਨਾਲ ਸਮੁੰਦਰ 'ਚ ਅਟਕੇ ਚਾਰ ਲੱਖ ਟਨ ਬਾਸਮਤੀ ਚੌਲ <br/>

Ad Position 21
No active advertisement
ਅਜੀਤ ਡੈਸਕ 06-03-2026
ਮੂਨਕ (ਸੰਗਰੂਰ), 5 ਮਾਰਚ (ਕੇਵਲ ਸਿੰਗਲਾ)-ਪੰਜਾਬ ਤੇ ਹਰਿਆਣਾ ਤੋਂ ਮੱਧ ਪੂਰਬ ਦੇ ਦੇਸ਼ਾਂ ਲਈ ਭੇਜੇ ਗਏ ਕਰੀਬ ਚਾਰ ਲੱਖ ਟਨ ਬਾਸਮਤੀ ਚੌਲ ਦੇ ਕਈ ਜਹਾਜ਼ ਇਸ ਵੇਲੇ ਸਮੁੰਦਰ ਵਿਚ ਜਾਂ ਵੱਖ-ਵੱਖ ਬੰਦਰਗਾਹਾਂ 'ਤੇ ਅਟਕੇ ਹੋਏ ਹਨ | ਮੱਧ ਪੂਰਬ 'ਚ ਵਧ ਰਹੇ ਤਣਾਅ ਅਤੇ ਈਰਾਨ, ਇਜ਼ਰਾਈਲ ਤੇ ਅਮਰੀਕਾ ਤੋਂ ਇਲਾਵਾ ਅੱਧੀ ਦਰਜਨ ਤੋਂ ਵੱਧ ਹੋਰ ਦੇਸ਼ਾਂ ਦਰਮਿਆਨ ਬਣੇ ਤਣਾਅ ਭਰੇ ਹਾਲਾਤ ਕਾਰਨ ਸਮੁੰਦਰੀ ਰਾਹਾਂ 'ਚ ਅਸਥਿਰਤਾ ਪੈਦਾ ਹੋ ਗਈ ਹੈ, ਜਿਸ ਦਾ ਸਿੱਧਾ ਪ੍ਰਭਾਵ ਭਾਰਤ ਦੇ ਬਾਸਮਤੀ ਚੌਲ ਬਰਾਮਦ 'ਤੇ ਪੈ ਰਿਹਾ ਹੈ | ਬਰਾਮਦਕਾਰਾਂ ਅਨੁਸਾਰ ਖਾੜੀ ਦੇਸ਼ਾਂ ਲਈ ਭੇਜੇ ਗਏ ਕਈ ਕੰਟੇਨਰ ਅਤੇ ਕਾਰਗੋ ਜਹਾਜ਼ ਜਾਂ ਤਾਂ ਬੰਦਰਗਾਹਾਂ 'ਤੇ ਰੁਕੇ ਹੋਏ ਹਨ ਜਾਂ ਕੁੱਝ ਸਮੁੰਦਰੀ ਰੂਟਾਂ 'ਤੇ ਸੁਰੱਖਿਆ ਖ਼ਤਰੇ ਵਧਣ ਕਾਰਨ ਸਮੁੰਦਰ ਵਿਚ ਹੀ ਫਸੇ ਪਏ ਹਨ ਤੇ ਕੁੱਝ ਜਹਾਜ਼ ਆਪਣੀ ਮੰਜ਼ਿਲ 'ਤੇ ਪਹੁੰਚ ਵੀ ਗਏ ਹਨ, ਪਰ ਉਨ੍ਹਾਂ ਦੀ ਅਦਾਇਗੀ ਬਾਰੇ ਅਨਿਸ਼ਚਿਤਤਾ ਬਣੀ ਹੋਈ ਹੈ | ਆਮ ਤੌਰ 'ਤੇ ਇਹ ਜਹਾਜ਼ ਸਟਰੇਟ ਆਫ਼ ਹੁਰਮੁਜ ਅਤੇ ਲਾਲ ਸਮੁੰਦਰੀ ਰਸਤੇ ਰਾਹੀਂ ਮੱਧ ਪੂਰਬ ਦੇ ਬਾਜ਼ਾਰਾਂ ਤੱਕ ਪਹੁੰਚਦੇ ਹਨ, ਪਰ ਮੌਜੂਦਾ ਹਾਲਾਤ ਕਾਰਨ ਇਨ੍ਹਾਂ ਰੂਟਾਂ 'ਤੇ ਸੁਰੱਖਿਆ ਸੰਬੰਧੀ ਚਿੰਤਾਵਾਂ ਵਧ ਗਈਆਂ ਹਨ | ਵਪਾਰ ਮਾਹਿਰਾਂ ਮੁਤਾਬਕ ਭਾਰਤ ਹਰ ਸਾਲ ਕਰੀਬ 60 ਲੱਖ ਟਨ ਬਾਸਮਤੀ ਚੌਲ ਬਰਾਮਦ ਕਰਦਾ ਹੈ, ਜਿਸ ਵਿਚੋਂ ਲਗਭਗ 40 ਲੱਖ ਟਨ ਖਾੜੀ ਦੇਸ਼ਾਂ ਨੂੰ ਭੇਜੇ ਜਾਂਦੇ ਹਨ | ਈਰਾਨ ਭਾਰਤੀ ਬਾਸਮਤੀ ਚੌਲ ਦਾ ਸਭ ਤੋਂ ਵੱਡਾ ਖ਼ਰੀਦਦਾਰ ਮੰਨਿਆ ਜਾਂਦਾ ਹੈ ਅਤੇ ਮੱਧ ਪੂਰਬ ਦੇ ਹੋਰ ਦੇਸ਼ਾਂ ਵਿਚ ਵੀ ਇਸ ਦੀ ਵੱਡੀ ਮੰਗ ਹੈ | ਜਹਾਜ਼ਾਂ ਦੇ ਰੁਕਣ ਨਾਲ ਡਲਿਵਰੀ ਦੇ ਸਮੇਂ ਵਿਚ ਦੇਰੀ ਹੋ ਰਹੀ ਹੈ ਅਤੇ ਕਿਰਾਏ ਤੇ ਇੰਸ਼ੋਰੈਂਸ ਦੇ ਖ਼ਰਚੇ ਵੀ ਵਧ ਰਹੇ ਹਨ | ਇਸ ਨਾਲ ਵਪਾਰੀਆਂ ਨੂੰ ਆਰਥਿਕ ਨੁਕਸਾਨ ਦਾ ਖ਼ਤਰਾ ਬਣ ਗਿਆ ਹੈ ਅਤੇ ਨਵੇਂ ਆਰਡਰਾਂ 'ਤੇ ਵੀ ਅਸਰ ਪੈ ਸਕਦਾ ਹੈ | ਇਸ ਸਥਿਤੀ ਦਾ ਅਸਰ ਹਰਿਆਣਾ ਤੇ ਪੰਜਾਬ ਦੀਆਂ ਮੰਡੀਆਂ 'ਚ ਵੀ ਮਹਿਸੂਸ ਕੀਤਾ ਜਾ ਰਿਹਾ ਹੈ | ਵਪਾਰੀਆਂ ਮੁਤਾਬਕ ਬਾਸਮਤੀ ਦੇ ਭਾਅ ਲਗਭਗ 400 ਰੁਪਏ ਪ੍ਰਤੀ ਕੁਇੰਟਲ ਤੱਕ ਘਟ ਚੁੱਕੇ ਹਨ | ਕਿਸਾਨਾਂ ਦਾ ਕਹਿਣਾ ਹੈ ਕਿ ਜੇ ਹਾਲਾਤ ਜਲਦੀ ਨਾ ਸੁਧਰੇ ਤਾਂ ਮੰਡੀਆਂ ਵਿਚ ਕੀਮਤਾਂ 'ਤੇ ਹੋਰ ਦਬਾਅ ਬਣ ਸਕਦਾ ਹੈ ਪਰ ਦੂਜੇ ਪਾਸੇ ਵਪਾਰ ਮਾਹਿਰਾਂ ਦਾ ਇਹ ਵੀ ਮੰਨਣਾ ਹੈ ਕਿ ਜਿਵੇਂ ਹੀ ਮੱਧ ਪੂਰਬ ਵਿਚ ਤਣਾਅ ਘਟੇਗਾ ਅਤੇ ਸਮੁੰਦਰੀ ਰਾਹ ਸੁਰੱਖਿਅਤ ਹੋਣਗੇ, ਬਾਸਮਤੀ ਚੌਲ ਦੀ ਬਰਾਮਦ ਗਤੀ ਫਿਰ ਤੋਂ ਤੇਜ਼ ਹੋ ਸਕਦੀ ਹੈ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਵਿਚ 'ਆਪ' ਸਰਕਾਰ, ਮੁਫ਼ਤ ਬਿਜਲੀ ਸਹੂਲਤ ਜਾਰੀ ਰੱਖੇਗੀ-ਮੁੱਖ ਮੰਤਰੀ <br/> ਅਗਲੀ ਖ਼ਬਰ ਦੁਬਈ ਤੋਂ ਆਈ ਰਾਹਤ ਫਲਾਈਟ ਚੰਡੀਗੜ੍ਹ ਪਹੁੰਚੀ <br/>
Ad Position 24