01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਕੈਨੇਡਾ 'ਚ ਸੜਕ ਹਾਦਸੇ ਦੌਰਾਨ 2 ਭਰਾਵਾਂ ਦੀ ਮੌਤ <br/>

Ad Position 21
No active advertisement
ਅਜੀਤ ਡੈਸਕ 06-03-2026
ਭਿੱਖੀਵਿੰਡ, 5 ਮਾਰਚ (ਬੌਬੀ)-ਕੈਨੇਡਾ ਗਏ ਤਰਨ ਤਾਰਨ ਜ਼ਿਲ੍ਹੇ ਦੇ ਕਸਬਾ ਭਿੱਖੀਵਿੰਡ ਅਧੀਨ ਪੈਂਦੇ ਪਿੰਡ ਮਾੜੀਗੌੜ ਸਿੰਘ ਦੇ ਨੌਜਵਾਨ ਅਤੇ ਉਸਦੇ ਮਾਸੀ ਦਾ ਲੜਕਾ ਜੋ ਕਿ ਅੰਮਿ੍ਤਸਰ ਜ਼ਿਲ੍ਹੇ ਦੇ ਪਿੰਡ ਅਲੋਵਾਲ ਦਾ ਰਹਿਣ ਵਾਲਾ ਸੀ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ | ਮਿਲੀ ਜਾਣਕਾਰੀ ਅਨੁਸਾਰ ਤਲਵਿੰਦਰ ਸਿੰਘ ਪਿੰਡ ਮਾੜੀਗੌੜ ਸਿੰਘ ਅਤੇ ਉਸਦਾ ਮਾਸੀ ਦਾ ਲੜਕਾ ਜੱਜਬੀਰ ਸਿੰਘ ਅਲੋਵਾਲ ਕੈਨੇਡਾ ਦੇ ਸੂਬੇ ਬਿ੍ਟਿਸ਼ ਕੋਲੰਬੀਆ ਵਿਚ ਰਹਿ ਰਹੇ ਸਨ | ਬੀਤੇ ਦਿਨ ਉੱਥੇ ਟਰੱਕ ਨਾਲ ਹੋਏ ਇਕ ਭਿਆਨਕ ਸੜਕ ਹਾਦਸੇ ਦੌਰਾਨ ਦੋਵੇਂ ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ | ਤਲਵਿੰਦਰ ਸਿੰਘ ਗਿੱਲ ਦੇ ਪਿਤਾ ਨਰਿੰਦਰਜੀਤ ਸਿੰਘ ਵਾਸੀ ਮਾੜੀਗੌੜ ਸਿੰਘ ਭਿੱਖੀਵਿੰਡ ਨੇ ਦੱਸਿਆ ਕਿ ਤਲਵਿੰਦਰ ਸਿੰਘ ਲਗਪਗ ਸਾਢੇ ਚਾਰ ਸਾਲ ਪਹਿਲਾਂ ਕੈਨੇਡਾ ਗਿਆ ਸੀ | ਉਹ ਆਪਣੀ ਪਤਨੀ ਅਤੇ ਇਕ ਛੋਟੇ ਪੁੱਤਰ ਨਾਲ ਉੱਥੇ ਹੀ ਰਹਿੰਦਾ ਸੀ | ਉਨ੍ਹਾਂ ਦੱਸਿਆ ਕਿ ਹਾਦਸੇ ਵਿਚ ਮਾਰਿਆ ਗਿਆ ਦੂਜਾ ਨੌਜਵਾਨ ਜੱਜਬੀਰ ਸਿੰਘ ਉਸਦਾ ਰਿਸ਼ਤੇਦਾਰ ਸੀ | ਉਨ੍ਹਾਂ ਦੱਸਿਆ ਕਿ ਤਲਵਿੰਦਰ ਸਿੰਘ ਦੇ ਪਿੱਛੇ ਉਸਦੀ ਪਤਨੀ ਅਤੇ ਦੋ ਸਾਲ ਦਾ ਇਕ ਪੁੱਤਰ ਰਹਿ ਗਿਆ ਹੈ | ਇਸ ਦੁਖਦਾਈ ਘਟਨਾ ਤੋਂ ਬਾਅਦ ਪਰਿਵਾਰ ਗਹਿਰੇ ਸਦਮੇ ਵਿਚ ਹਨ | ਮਿ੍ਤਕ ਨੌਜਵਾਨਾਂ ਦੇ ਪਰਿਵਾਰਾਂ ਨੇ ਸਰਕਾਰ ਕੋਲ ਮੰਗ ਕੀਤੀ ਹੈ ਕਿ ਮਿ੍ਤਕਦੇਹਾਂ ਨੂੰ ਜਲਦ ਤੋਂ ਜਲਦ ਭਾਰਤ ਲਿਆਂਦਾ ਜਾਵੇ ਤਾਂ ਜੋ ਉਹ ਆਪਣੇ ਪਿੰਡ ਵਿਚ ਅੰਤਿਮ ਸੰਸਕਾਰ ਕਰ ਸਕਣ |

Ad Position 22
No active advertisement
ਪਿਛਲੀ ਖ਼ਬਰ ਕੈਲੀਫੋਰਨੀਆ 'ਚ ਕੁੱਤਿਆਂ ਦੇ ਹਮਲੇ 'ਚ ਅÏਰਤ ਦੀ ਮÏਤ ਅਗਲੀ ਖ਼ਬਰ ਇਨਸਾਫ ਮਿਲਣ 'ਤੇ ਹੀ ਰਣਜੀਤ ਸਿੰਘ ਦਾ ਸਸਕਾਰ ਕੀਤਾ ਜਾਵੇਗਾ-ਪਰਿਵਾਰ <br/>
Ad Position 24