13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਵਪਾਰ ਜਾਂ ਊਰਜਾ ਖ਼ਰੀਦ ਨਾਲ ਸੰਬੰਧਿਤ ਫ਼ੈਸਲੇ ਸਿਰਫ਼ ਦੇਸ਼ ਦੇ ਹਿਤ ਵਿਚ ਹੀ ਕੀਤੇ ਜਾਣੇ ਚਾਹੀਦੇ ਹਨ-ਸੰਧਵਾਂ <br/>

Ad Position 21
No active advertisement
ਅਜੀਤ ਡੈਸਕ 07-03-2026
ਚੰਡੀਗੜ੍ਹ, 6 ਮਾਰਚ (ਵਿਕਰਮਜੀਤ ਸਿੰਘ ਮਾਨ)-ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਅੱਜ ਬਜਟ ਇਜਲਾਸ ਦੇ ਪਹਿਲੇ ਦਿਨ ਆਪਣੇ ਚੈਂਬਰ 'ਚ ਪ੍ਰੈਸ-ਕਾਨਫਰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਾਲ ਹੀ ਵਿਚ ਉਸ ਘਟਨਾ 'ਤੇ ਕੇਂਦਰ ਸਰਕਾਰ ਦੀ ਚੁੱਪੀ ਦੀ ਆਲੋਚਨਾ ਕੀਤੀ ਹੈ, ਜਿਸ ਵਿਚ ਕਿਹਾ ਜਾ ਰਿਹਾ ਹੈ ਕਿ ਅਮਰੀਕਾ ਨੇ ਭਾਰਤ ਨੂੰ ਰੂਸ ਤੋਂ ਤੇਲ ਖ਼ਰੀਦਣ ਲਈ 30 ਦਿਨਾਂ ਦੀ ਛੂਟ ਦਿੱਤੀ ਹੈ | ਸੰਧਵਾਂ ਨੇ ਕਿਹਾ ਕਿ ਭਾਰਤ ਇਕ ਖ਼ੁਦਮੁਖ਼ਤਿਆਰ ਅਤੇ ਆਜ਼ਾਦ ਦੇਸ਼ ਹੈ ਅਤੇ ਵਪਾਰ ਜਾਂ ਊਰਜਾ ਖ਼ਰੀਦ ਨਾਲ ਸੰਬੰਧਿਤ ਫ਼ੈਸਲੇ ਸਿਰਫ਼ ਦੇਸ਼ ਦੇ ਹਿਤ ਵਿਚ ਹੀ ਕੀਤੇ ਜਾਣੇ ਚਾਹੀਦੇ ਹਨ | ਉਨ੍ਹਾਂ ਕਿਹਾ ਕਿ ਭਾਰਤ ਕੀ ਖ਼ਰੀਦੇ ਅਤੇ ਕਿਸ ਦੇਸ਼ ਤੋਂ ਖ਼ਰੀਦੇ, ਇਹ ਕਿਸੇ ਹੋਰ ਦੇਸ਼ ਤੋਂ ਪੁੱਛ ਕੇ ਜਾਂ ਇਜਾਜ਼ਤ ਲੈ ਕੇ ਤੈਅ ਨਹੀਂ ਕੀਤਾ ਜਾ ਸਕਦਾ ਅਤੇ ਨਾ ਹੀ ਇਸ ਦਾ ਫ਼ੈਸਲਾ ਕੋਈ ਬਾਹਰੀ ਦੇਸ਼ ਲੈ ਸਕਦਾ ਹੈ | ਉਨ੍ਹਾਂ ਕਿਹਾ ਕਿ ਨਿਰਾਸ਼ਾਜਨਕ ਗੱਲ ਹੈ ਕਿ ਜਦੋਂ ਅਮਰੀਕਾ ਵਲੋਂ ਰੂਸ ਤੋਂ ਤੇਲ ਖ਼ਰੀਦਣ ਨੂੰ ਲੈ ਕੇ 30 ਦਿਨਾਂ ਦੀ ਮਿਆਦ ਦੀ ਘੋਸ਼ਣਾ ਕੀਤੀ ਗਈ ਹੈ, ਤਦ ਭਾਰਤ ਦੇ ਪ੍ਰਧਾਨ ਮੰਤਰੀ ਵਲੋਂ ਦੇਸ਼ ਦੇ ਖ਼ੁਦਮੁਖ਼ਤਿਆਰ ਅਧਿਕਾਰ ਦੀ ਰੱਖਿਆ ਲਈ ਕੋਈ ਸਪੱਸ਼ਟ ਬਿਆਨ ਸਾਹਮਣੇ ਨਹੀਂ ਆਇਆ | ਸੰਧਵਾਂ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਆਪਣੇ ਫ਼ੈਸਲੇ ਤੇ ਵਿਚਾਰਾਂ ਵਿਚ ਦੇਸ਼ ਨੂੰ ਉਪਰ ਰੱਖਣ |

Ad Position 22
No active advertisement
ਪਿਛਲੀ ਖ਼ਬਰ ਕੁੱਤਿਆਂ ਨੇ ਬੱਚੇ ਨੂੰ ਨੋਚ-ਨੋਚ ਕੇ ਮਾਰਿਆ ਅਗਲੀ ਖ਼ਬਰ 1 ਆਈ.ਏ.ਐਸ. ਤੇ 3 ਪੀ.ਸੀ.ਐਸ. ਅਧਿਕਾਰੀਆਂ ਦੇ ਤਬਾਦਲੇ <br/>
Ad Position 24