13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਕੁੱਤਿਆਂ ਨੇ ਬੱਚੇ ਨੂੰ ਨੋਚ-ਨੋਚ ਕੇ ਮਾਰਿਆ

Ad Position 21
No active advertisement
ਅਜੀਤ ਡੈਸਕ 07-03-2026
ਧਾਰੀਵਾਲ (ਗੁਰਦਾਸਪੁਰ), 6 ਮਾਰਚ (ਸਵਰਨ ਸਿੰਘ)-ਸ਼ਾਹ ਪੈਟਰੋਲ ਪੰਪ ਧਾਰੀਵਾਲ ਦੇ ਸਾਹਮਣੇ ਸਮਾਜ ਸੇਵਕ ਹਰਮੀਤ ਸਿੰਘ ਉਰਫ਼ ਲੱਕੀ ਸੱਭਰਵਾਲ ਦੇ ਗ੍ਰਹਿ ਵਿਖੇ ਰਹਿ ਰਹੇ ਕਿਰਾਏਦਾਰ ਇੰਦਰੀਆਸ ਦੇ ਢਾਈ ਸਾਲ ਦੇ ਇਕਲੌਤੇ ਪੁੱਤਰ ਇਸਮਾਇਲ ਨੂੰ ਲਵਾਰਸ ਕੁੱਤਿਆਂ ਨੇ ਨੋਚ-ਨੋਚ ਮਾਰ ਦਿੱਤਾ, ਜਿਸ ਕਾਰਨ ਇਲਾਕੇ ਵਿਚ ਸਹਿਮ ਦਾ ਮਾਹੌਲ ਹੈ | ਥਾਣਾ ਧਾਰੀਵਾਲ ਦੇ ਸਬ-ਇੰਸਪੈਕਟਰ ਯੂਸਫ਼ ਮਸੀਹ ਨੇ ਦੱਸਿਆ ਕਿ 174 ਦੀ ਕਾਰਵਾਈ ਕਰਦੇ ਹੋਏ ਲਾਸ਼ ਦਾ ਪੋਸਟਮਮਾਰਟਮ ਕਰਵਾ ਕੇ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਹੈ | ਇਸ ਮੰਦਭਾਗੀ ਘਟਨਾ ਦੀ ਸੂਚਨਾ ਮਿਲਦੇ ਹੀ ਆਮ ਆਦਮੀ ਪਾਰਟੀ ਵਿਧਾਨ ਸਭਾ ਹਲਕਾ ਕਾਦੀਆਂ ਦੇ ਇੰਚਾਰਜ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਮਿ੍ਤਕ ਬੱਚੇ ਦੇ ਪਰਿਵਾਰਕ ਮੈਂਬਰਾਂ ਨਾਲ ਘਰ ਪਹੁੰਚ ਕੇ ਅਫ਼ਸੋਸ ਪ੍ਰਗਟ ਕੀਤਾ | ਉਨ੍ਹਾਂ ਨੇ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਵਲੋਂ ਬੱਚੇ ਦੇ ਪਿਤਾ ਇੰਦਰਿਆਸ ਜੋ ਕਿ ਮਜ਼ਦੂਰੀ ਕਰਦੇ ਹਨ ਅਤੇ ਇਨ੍ਹਾਂ ਨੂੰ ਰੁਜ਼ਗਾਰ ਅਤੇ ਮਕਾਨ ਬਣਾ ਦੇ ਦਿੱਤਾ ਜਾਵੇਗਾ | ਇਸ ਮੌਕੇ ਸਮਾਜ ਸੇਵਕ ਲੱਕੀ ਸਭਰਵਾਲ, ਬੀਬੀ ਸੁਖਵਿੰਦਰ ਕੌਰ ਬਾਜਵਾ, ਕਿ੍ਸ਼ਚਨ ਆਗੂ ਸਾਬਾ ਭੱਟੀ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਨਹੀਂ ਪਹੁੰਚ ਸਕਿਆ ਨਗਰ ਕੀਰਤਨ <br/> ਅਗਲੀ ਖ਼ਬਰ ਵਪਾਰ ਜਾਂ ਊਰਜਾ ਖ਼ਰੀਦ ਨਾਲ ਸੰਬੰਧਿਤ ਫ਼ੈਸਲੇ ਸਿਰਫ਼ ਦੇਸ਼ ਦੇ ਹਿਤ ਵਿਚ ਹੀ ਕੀਤੇ ਜਾਣੇ ਚਾਹੀਦੇ ਹਨ-ਸੰਧਵਾਂ <br/>
Ad Position 24