12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਪੰਜਾਬ ਵਿਧਾਨ ਸਭਾ ਵਲੋਂ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ <br/>

Ad Position 21
No active advertisement
ਅਜੀਤ ਡੈਸਕ 07-03-2026
ਚੰਡੀਗੜ੍ਹ, 6 ਮਾਰਚ (ਵਿਕਰਮਜੀਤ ਸਿੰਘ ਮਾਨ)-ਪੰਜਾਬ ਵਿਧਾਨ ਸਭਾ 'ਚ ਅੱਜ ਬਜਟ ਇਜਲਾਸ ਦੇ ਪਹਿਲੇ ਦਿਨ ਪਿਛਲੇ ਇਜਲਾਸ ਤੋਂ ਬਾਅਦ ਵਿੱਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ | ਇਜਲਾਸ ਦੌਰਾਨ ਸਦਨ ਦੇ ਮੈਂਬਰਾਂ ਨੇ ਪੰਜਾਬ ਦੇ ਸਾਬਕਾ ਮੰਤਰੀ ਰਘਬੀਰ ਸਿੰਘ, ਪੰਜਾਬ ਵਿਧਾਨ ਸਭਾ ਦੇ ਸਾਬਕਾ ਮੈਂਬਰ ਗੁਰਦੀਪ ਸਿੰਘ ਭੈਣੀ, ਆਜ਼ਾਦੀ ਘੁਲਾਟੀਏ ਦਲੀਪ ਸਿੰਘ, ਸ਼ਹੀਦ ਜੋਬਨਜੀਤ ਸਿੰਘ, ਪਨਸੀਡ ਦੇ ਸਾਬਕਾ ਚੇਅਰਮੈਨ ਅਸ਼ੋਕ ਧੀਰ, ਕੈਬਨਿਟ ਮੰਤਰੀ ਅਮਨ ਅਰੋੜਾ ਦੇ ਸਹੁਰੇ ਸੰਦੀਪ ਗਲਹੋਤਰਾ, ਵਿਧਾਇਕ ਡਾ. ਅਜੈ ਗੁਪਤਾ ਦੀ ਪਤਨੀ ਰੇਣੂ ਗੁਪਤਾ, ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ ਦੇ ਪਿਤਾ ਰਾਮ ਕਿ੍ਸ਼ਨ, ਵਿਧਾਇਕ ਨਛੱਤਰ ਪਾਲ ਦੇ ਭਰਾ ਸੁਖਵਿੰਦਰ ਕੁਮਾਰ, ਪੱਤਰਕਾਰ ਐਚ.ਕੇ. ਦੁਆ, ਸਾਬਕਾ ਸਕੱਤਰ ਪੰਜਾਬ ਵਿਧਾਨ ਸਭਾ ਜੀ.ਐਲ. ਕੌਲ, ਕਵੀ ਨਵਰਾਹੀ ਘੁਗਿਆਣਵੀ, ਭਾਰਤੀ ਟੈਲੀਵਿਜ਼ਨ ਬ੍ਰਾਂਡ ਟੈਕਸਲਾ ਦੇ ਸੰਸਥਾਪਕ ਰਾਜਾ ਸਿੰਘ ਨੂੰ ਸ਼ਰਧਾਂਜਲੀ ਦੇਣ ਸਮੇਂ ਸਤਿਕਾਰ ਵਜੋਂ ਦੋ ਮਿੰਟ ਦਾ ਮੌਨ ਵੀ ਰੱਖਿਆ ਗਿਆ |

Ad Position 22
No active advertisement
ਪਿਛਲੀ ਖ਼ਬਰ ਡਾਈਕਿਨ ਇੰਡੀਆ ਨਵੀਂ ਉੱਚ-ਕੁਸ਼ਲਤਾ ਨਾਲ ਕੂਲਿੰਗ ਦੇ ਭਵਿੱਖ ਨੂੰ ਕਰਦੀ ਹੈ ਮੁੜ ਪਰਿਭਾਸ਼ਿਤ <br/> ਅਗਲੀ ਖ਼ਬਰ ਭਾਰਤ-ਕੈਨੇਡਾ ਯੂਰੇਨੀਅਮ ਸਮਝੌਤੇ ਤੋਂ ਪਾਕਿ ਚਿੰਤਤ <br/>
Ad Position 24