28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਪਾਕਿ ਅਫ਼ਗਾਨਿਸਤਾਨ 'ਚ ਚੀਨੀ ਬੁਨਿਆਦੀ ਢਾਂਚਿਆਂ ਤੇ ਨਿਵੇਸ਼ ਪ੍ਰਾਜੈਕਟਾਂ ਨੂੰ ਬਣਾ ਰਿਹਾ ਨਿਸ਼ਾਨਾ <br/>

Ad Position 21
No active advertisement
ਅਜੀਤ ਡੈਸਕ 09-03-2026

ਅੰਮਿ੍ਤਸਰ, 8 ਮਾਰਚ (ਸੁਰਿੰਦਰ ਕੋਛੜ)-ਅਫ਼ਗਾਨ ਖ਼ੁਫ਼ੀਆ ਵਿਸ਼ਲੇਸ਼ਕ ਅਤੇ ਅੱਤਵਾਦ ਵਿਰੋਧੀ ਮਾਹਿਰ ਅਜਮਲ ਸੋਹੇਲ ਨੇ ਇਕ ਨਿਊਜ਼ ਚੈਨਲ ਨਾਲ ਇੰਟਰਵਿਊ 'ਚ ਕਿਹਾ ਕਿ ਪਾਕਿਸਤਾਨੀ ਏਜੰਸੀਆਂ ਅਫ਼ਗਾਨਿਸਤਾਨ 'ਚ ਆਈ. ਐੱਸ. ਕੇ. ਪੀ. (ਇਸਲਾਮਿਕ ਸਟੇਟ ਖੁਰਾਸਾਨ ਪ੍ਰਾਂਤ) ਅੱਤਵਾਦੀ ਸਮੂਹ ਦੀ ਵਰਤੋਂ ਕਰਕੇ ਚੀਨੀ ਬੁਨਿਆਦੀ ਢਾਂਚਿਆਂ ਅਤੇ ਨਿਵੇਸ਼ ਪ੍ਰਾਜੈਕਟਾਂ ਨੂੰ ਨਿਸ਼ਾਨਾ ਬਣਾ ਰਹੀਆਂ ਹਨ | ਉਨ੍ਹਾਂ ਨੇ ਕਿਹਾ ਕਿ ਪਾਕਿ ਦੀ ਇਹ ਰਣਨੀਤੀ ਉਸਦੀ ਚਿੰਤਾ ਨੂੰ ਦਰਸਾਉਂਦੀ ਹੈ ਕਿ ਅਫ਼ਗਾਨਿਸਤਾਨ ਨਾਲ ਚੀਨ ਦੀ ਵਧਦੀ ਸਿੱਧੀ ਸਾਂਝ ਪਾਕਿ ਦੇ ਭੂ-ਰਾਜਨੀਤਿਕ ਪ੍ਰਭਾਵ ਨੂੰ ਘਟਾ ਸਕਦੀ ਹੈ | ਚੀਨੀ ਪ੍ਰਾਜੈਕਟਾਂ ਨੂੰ ਕਮਜ਼ੋਰ ਕਰਕੇ ਪਾਕਿਸਤਾਨੀ ਖ਼ੁਫ਼ੀਆ ਏਜੰਸੀ ਆਈ. ਐੱਸ. ਆਈ. ਚੀਨ ਨੂੰ ਇਹ ਯਾਦ ਦਿਵਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਪਾਕਿ ਖੇਤਰੀ ਸੰਪਰਕ ਲਈ ਜ਼ਰੂਰੀ ਹੈ | ਸੋਹੇਲ ਨੇ ਦੱਸਿਆ ਕਿ ਬੀਤੇ ਦਿਨੀਂ ਅਫ਼ਗਾਨ ਤਾਲਿਬਾਨ ਸ਼ਾਸਨ ਨੇ ਪਾਕਿਸਤਾਨ ਤੋਂ ਹਥਿਆਰਾਂ ਦੀ ਇਕ ਖੇਪ ਫੜੀ ਸੀ ਜੋ ਵਾਖਾਨ ਕੋਰੀਡੋਰ ਵੱਲ ਜਾ ਰਹੀ ਸੀ | ਵਾਖਾਨ ਕੋਰੀਡੋਰ ਅਫ਼ਗਾਨਿਸਤਾਨ ਲਈ ਮਹੱਤਵਪੂਰਨ ਹੈ ਕਿਉਂਕਿ ਇਹ ਸਰਹੱਦ ਤਜ਼ਾਕਿਸਤਾਨ, ਚੀਨ ਅਤੇ ਪਾਕਿ ਨਾਲ ਲੱਗਦੀ ਹੈ | ਪਾਕਿਸਤਾਨੀ ਖ਼ੁਫ਼ੀਆ ਏਜੰਸੀ ਆਈ. ਐੱਸ. ਆਈ. ਨੇ ਇਸ ਖੇਤਰ 'ਚ ਅੱਤਵਾਦੀ ਸਮੂਹਾਂ ਨਾਲ ਸੰਬੰਧ ਸਥਾਪਿਤ ਕੀਤੇ ਹਨ | ਉਨ੍ਹਾਂ ਨੇ ਦਾਅਵਾ ਕੀਤਾ ਕਿ ਆਈ. ਐੱਸ. ਆਈ. ਆਪਣੇ ਕਾਰਕੁਨਾਂ ਰਾਹੀਂ ਚੀਨ ਨਾਲ ਆਪਣਾ ਪ੍ਰਭਾਵ ਬਣਾਈ ਰੱਖਣ ਲਈ ਪਾਕਿਸਤਾਨ ਦੇ ਦੋਸਤ ਦੇਸ਼ ਚੀਨ ਦੇ ਪ੍ਰਾਜੈਕਟਾਂ ਨੂੰ ਨਿਸ਼ਾਨਾ ਬਣਾ ਰਹੀ ਹੈ | ਸੋਹੇਲ ਦੇ ਅਨੁਸਾਰ ਆਈ. ਐੱਸ. ਆਈ. ਅਫ਼ਗਾਨਿਸਤਾਨ ਵਿਚ ਆਈ. ਐੱਸ. ਕੇ. ਪੀ. ਰਾਹੀਂ ਵਿਦੇਸ਼ੀ ਸੈਲਾਨੀਆਂ ਅਤੇ ਨਿਵੇਸ਼ਕਾਂ ਸਮੇਤ ਖ਼ਾਸ ਤੌਰ 'ਤੇ ਚੀਨੀ ਨਾਗਰਿਕਾਂ ਨੂੰ ਨਿਸ਼ਾਨਾ ਬਣਾ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਕਣਕ ਦੀ ਫ਼ਸਲ ਲਈ ਵਧ ਰਿਹਾ ਤਾਪਮਾਨ ਬੇਹੱਦ ਖ਼ਤਰਨਾਕ <br/> ਅਗਲੀ ਖ਼ਬਰ ਗੋਲਾਬਾਰੀ 'ਚ ਮਾਰੇ ਗਏ 527 ਅਫ਼ਗਾਨ ਤਾਲਿਬਾਨ ਲੜਾਕੇ, 755 ਤੋਂ ਵੱਧ ਜ਼ਖਮੀ <br/>
Ad Position 24