11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਸਿੱਖ ਰਾਜ ਦੀ ਆਖ਼ਰੀ ਵਾਰਸ ਸ਼ਹਿਜ਼ਾਦੀ ਬੰਬਾ ਦੀਆਂ ਲਾਹੌਰ ਵਿਚਲੀਆਂ ਯਾਦਗਾਰਾਂ ਢਹਿ ਢੇਰੀ

Ad Position 21
No active advertisement
ਅਜੀਤ ਡੈਸਕ 10-03-2026

ਅੱਜ ਲਾਹੌਰ ਦੇ ਗੋਰਾ ਕਬਰਸਤਾਨ 'ਚ ਮਨਾਈ ਜਾਵੇਗੀ ਸ਼ਹਿਜ਼ਾਦੀ ਦੀ ਬਰਸੀ
ਅੰਮਿ੍ਤਸਰ, 9 ਮਾਰਚ (ਸੁਰਿੰਦਰ ਕੋਛੜ)-ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸਭ ਤੋਂ ਛੋਟੇ ਸਪੁੱਤਰ ਮਹਾਰਾਜਾ ਦਲੀਪ ਸਿੰਘ ਦੀ ਪੁਤਰੀ ਪਿ੍ੰਸਿਸ ਸੋਫੀਆ ਸਦਰਲੈਂਡ ਉਰਫ਼ ਰਾਜਕੁਮਾਰੀ ਬੰਬਾ ਦੀ ਲਾਹੌਰ ਵਿਚਲੀ ਰਿਹਾਇਸ਼ਗਾਹ ਅਤੇ ਉਸ ਦੁਆਰਾ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਦੇ ਪਾਸ ਉਸਾਰੀ ਗਈ ਉਸ ਦੀ ਦਾਦੀ ਰਾਣੀ ਜਿੰਦ ਕੌਰ ਦੀ ਸਮਾਧ ਨੂੰ ਢਹਿ ਢੇਰੀ ਕਰ ਦਿੱਤਾ ਗਿਆ ਹੈ | ਦੱਸਣਯੋਗ ਹੈ ਕਿ ਸਿੱਖ ਰਾਜ ਦੀ ਆਖ਼ਰੀ ਵਾਰਸ ਸ਼ਹਿਜ਼ਾਦੀ ਬੰਬਾ ਆਪਣੇ ਪਿਤਾ ਦੇ ਦਿਹਾਂਤ ਦੇ ਬਾਅਦ ਜਦੋਂ ਪਹਿਲੀ ਵਾਰ ਭਾਰਤ ਆਈ ਤਾਂ ਉਸ ਨੇ ਲਾਹੌਰ ਪਹੁੰਚਣ 'ਤੇ ਸ਼ੁਰੂਆਤ 'ਚ ਹੋਟਲ ਫਲੈਟੀਜ਼ 'ਚ ਕਿਰਾਏ 'ਤੇ ਰਹਿਣਾ ਸ਼ੁਰੂ ਕੀਤਾ ਅਤੇ ਫਿਰ ਲਾਹੌਰ ਦੀ ਮੁਜੰਗ ਚੁੰਗੀ ਦੇ ਪਾਸ ਜੇਲ੍ਹ ਰੋਡ 'ਤੇ ਇਕ ਕੋਠੀ ਕਿਰਾਏ 'ਤੇ ਲਈ | ਜਲਦੀ ਬਾਅਦ ਸ਼ਹਿਜ਼ਾਦੀ ਨੇ ਲਾਹੌਰ 'ਚ ਆਪਣੀ ਪੱਕੀ ਰਿਹਾਇਸ਼ ਲਈ ਮਾਡਲ ਟਾਊਨ ਦੇ ਏ-ਬਲਾਕ 'ਚ 104 ਨੰ. ਕੋਠੀ ਖ਼ਰੀਦ ਲਈ, ਜਿਸ ਦਾ ਨਾਂਅ ਉਸ ਨੇ 'ਗੁਲਜ਼ਾਰ' ਰੱਖਿਆ | ਇਸ ਜ਼ਮੀਨਦੋਜ਼ ਕੀਤੇ ਜਾ ਚੁਕੇ 'ਗੁਲਜ਼ਾਰ' 'ਚ 88 ਵਰ੍ਹੇ ਦੀ ਉਮਰ 'ਚ ਦਿਲ ਦਾ ਦੌਰਾ ਪੈਣ ਕਰਕੇ 10 ਮਾਰਚ 1957 ਨੂੰ ਸ਼ਹਿਜ਼ਾਦੀ ਦਾ ਦਿਹਾਂਤ ਹੋਇਆ | ਉਸ ਨੂੰ ਲਾਹੌਰ ਦੀ ਜੇਲ੍ਹ ਰੋਡ 'ਤੇ ਮੌਜੂਦ ਗੌਰਾ ਕਬਰਸਤਾਨ (ਇੰਗਲਿਸ਼ ਸੈਮਇਟਰੀ) 'ਚ ਦਫ਼ਨ ਕੀਤਾ ਗਿਆ | ਜਿੱਥੇ 10 ਮਾਰਚ ਨੂੰ ਲਾਹੌਰ ਦੇ ਵਿਰਾਸਤ ਪ੍ਰੇਮੀਆਂ ਵਲੋਂ ਉਸ ਨੂੰ ਆਪਣੀ ਸ਼ਰਧਾ ਦੇ ਫੁਲ ਭੇਟ ਕੀਤੇ ਜਾਣਗੇ | ਸ਼ਹਿਜ਼ਾਦੀ ਦੀ ਰਿਹਾਇਸ਼ਗਾਹ 'ਗੁਲਜ਼ਾਰ' ਦੇ ਇਲਾਵਾ ਲਾਹੌਰ ਸ਼ਹਿਰ 'ਚ ਮੌਜੂਦ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਦੇ ਪਿੱਛੇ ਯਾਤਰੂਆਂ ਲਈ ਬਣਾਏ ਕਮਰਿਆਂ ਦੇ ਵਿਚਕਾਰ ਡੇਢ ਫੁੱਟ ਉੱਚੇ ਥੜ੍ਹੇ 'ਤੇ ਉਸਾਰੀ ਗਈ ਰਾਣੀ ਜਿੰਦ ਕੌਰ ਦੀ ਸਮਾਧ ਨੂੰ ਵੀ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਉੱਥੇ ਕੀਤੀ ਗਈ ਨਵੇਂ ਕਮਰਿਆਂ ਦੀ ਉਸਾਰੀ ਮੌਕੇ ਢਾਹ ਦਿੱਤਾ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਵਿਦਿਆਰਥੀਆਂ 'ਤੇ ਲਾਠੀਚਾਰਜ ਨਾਲ ਲੋਕਤੰਤਰ ਦੀ ਆਵਾਜ਼ ਦਬਾਈ ਜਾ ਰਹੀ – ਐਡ. ਕਲੇਰ ਅਗਲੀ ਖ਼ਬਰ ਸਾਲਾਨਾ ਪ੍ਰੀਖਿਆਵਾਂ ਦੇਣ ਤੋਂ ਵਾਂਝੇ ਰਹਿ ਗਏ ਖਿਡਾਰੀਆਂ ਦੀ ਮੁੜ-ਪ੍ਰੀਖਿਆ ਲਈ ਦਸਤਾਵੇਜ਼ 16 ਮਾਰਚ ਤੱਕ ਭੇਜਣ ਦੇ ਨਿਰਦ...
Ad Position 24