11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਸਾਲਾਨਾ ਪ੍ਰੀਖਿਆਵਾਂ ਦੇਣ ਤੋਂ ਵਾਂਝੇ ਰਹਿ ਗਏ ਖਿਡਾਰੀਆਂ ਦੀ ਮੁੜ-ਪ੍ਰੀਖਿਆ ਲਈ ਦਸਤਾਵੇਜ਼ 16 ਮਾਰਚ ਤੱਕ ਭੇਜਣ ਦੇ ਨਿਰਦੇਸ਼

Ad Position 21
No active advertisement
ਅਜੀਤ ਡੈਸਕ 10-03-2026
ਐੱਸ. ਏ. ਐੱਸ. ਨਗਰ, 9 ਮਾਰਚ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅਕਾਦਮਿਕ ਸਾਲ 2025-26 ਦੌਰਾਨ 8ਵੀਂ ਅਤੇ 12ਵੀਂ ਸ਼੍ਰੇਣੀ ਦੀਆਂ ਸਾਲਾਨਾ ਪ੍ਰੀਖਿਆਵਾਂ ਦੌਰਾਨ ਖੇਡਾਂ ਵਿਚ ਭਾਗ ਲੈਣ ਕਾਰਨ ਪ੍ਰੀਖਿਆ ਦੇਣ ਤੋਂ ਵਾਂਝੇ ਰਹਿ ਗਏ ਖਿਡਾਰੀਆਂ ਦੀ ਮੁੜ-ਪ੍ਰੀਖਿਆ ਕਰਵਾਉਣ ਸੰਬੰਧੀ ਸੰਬੰਧਿਤ ਸਕੂਲਾਂ ਨੂੰ ਲੋੜੀਂਦੇ ਦਸਤਾਵੇਜ਼ ਬੋਰਡ ਦੀ ਈ. ਮੇਲ 'ਤੇ 16 ਮਾਰਚ ਤੱਕ ਭੇਜਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਬੋਰਡ ਦੇ ਬੁਲਾਰੇ ਨੇ ਦੱਸਿਆ ਕਿ ਸਿੱਖਿਆ ਬੋਰਡ ਦੀਆਂ 8ਵੀਂ ਅਤੇ 12ਵੀਂ ਸ਼੍ਰੇਣੀ ਦੀਆਂ ਸਾਲਾਨਾ ਪ੍ਰੀਖਿਆਵਾਂ 17 ਫਰਵਰੀ ਤੋਂ ਅਤੇ 10ਵੀਂ ਸ਼੍ਰੇਣੀ ਦੀਆਂ ਪ੍ਰੀਖਿਆਵਾਂ 6 ਮਾਰਚ ਤੋਂ ਆਰੰਭ ਹੋ ਚੁੱਕੀਆਂ ਹਨ | ਇਨ੍ਹਾਂ ਪ੍ਰੀਖਿਆਵਾਂ ਦੌਰਾਨ ਜਿਹੜੇ ਖਿਡਾਰੀ ਪ੍ਰੀਖਿਆਰਥੀ ਸਟੇਟ/ ਰਾਸ਼ਟਰੀ /ਅੰਤਰਰਾਸ਼ਟਰੀ ਪੱਧਰ ਦੀਆਂ ਖੇਡਾਂ ਵਿਚ ਭਾਗ ਲੈਣ ਕਾਰਨ ਸਿੱਖਿਆ ਬੋਰਡ ਦੀਆਂ ਲਿਖਤੀ/ਪ੍ਰਯੋਗੀ ਪ੍ਰੀਖਿਆਵਾਂ ਵਿਚ ਅਪੀਅਰ ਹੋਣ ਤੋਂ ਵਾਂਝੇ ਰਹਿ ਗਏ ਹਨ, ਅਜਿਹੇ ਪ੍ਰੀਖਿਆਰਥੀਆਂ ਦੀ ਮੁੜ-ਪ੍ਰੀਖਿਆ ਕਰਵਾਈ ਜਾਣੀ ਹੈ | ਇਸ ਲਈ ਸੰਬੰਧਿਤ ਸਕੂਲਾਂ ਦੇ ਮੁਖੀ ਅਜਿਹੇ ਪ੍ਰੀਖਿਆਰਥੀਆਂ, ਜੋ ਕਿ ਖੇਡਾਂ ਵਿਚ ਹਿੱਸਾ ਲੈਣ ਕਰਕੇ ਲਿਖਤੀ/ਪ੍ਰਯੋਗੀ ਪ੍ਰੀਖਿਆਵਾਂ ਦੇਣ ਤੋਂ ਵਾਂਝਾ ਰਹਿ ਗਏ ਹਨ, ਦੀ ਮੁੜ-ਪ੍ਰੀਖਿਆ ਕਰਵਾਉਣ ਸੰਬੰਧੀ ਸੂਚਨਾ ਅਤੇ ਸੰਬੰਧਿਤ ਤਸਦੀਕੀ ਦਸਤਾਵੇਜ਼ ਭਾਵ ਸਕੂਲ ਲੈਟਰ ਹੈੱਡ 'ਤੇ ਪ੍ਰੀਖਿਆਰਥੀ ਦਾ ਵਿਸ਼ਾ ਅਤੇ ਖੇਡਾਂ ਵਿਚ ਭਾਗ ਲਏ ਜਾਣ ਸੰਬੰਧੀ ਪੱਤਰ ਦੀ ਕਾਪੀ ਹਰ ਹਾਲ 'ਚ ਸਿੱਖਿਆ ਬੋਰਡ ਦੀ ਈ. ਮੇਲ 'ਤੇ 16 ਮਾਰਚ ਤੱਕ ਭੇਜਣ ਨੂੰ ਯਕੀਨੀ ਬਣਾਉਣ |
Ad Position 22
No active advertisement
ਪਿਛਲੀ ਖ਼ਬਰ ਸਿੱਖ ਰਾਜ ਦੀ ਆਖ਼ਰੀ ਵਾਰਸ ਸ਼ਹਿਜ਼ਾਦੀ ਬੰਬਾ ਦੀਆਂ ਲਾਹੌਰ ਵਿਚਲੀਆਂ ਯਾਦਗਾਰਾਂ ਢਹਿ ਢੇਰੀ ਅਗਲੀ ਖ਼ਬਰ ਜੋਨੀ ਗਰਗ ਨੇ ਐਕਸੀਅਨ ਸੁਨਾਮ ਦਾ ਅਹੁਦਾ ਸੰਭਾਲਿਆ
Ad Position 24