11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਜੋਨੀ ਗਰਗ ਨੇ ਐਕਸੀਅਨ ਸੁਨਾਮ ਦਾ ਅਹੁਦਾ ਸੰਭਾਲਿਆ

Ad Position 21
No active advertisement
ਪਾਵਰਕਾਮ ਸੁਨਾਮ ਦੇ ਐਕਸੀਅਨ ਦਾ ਅਹੁਦਾ ਸੰਭਾਲਦੇ ਹੋਏ ਜੋਨੀ ਗਰਗ | ਤਸਵੀਰ: ਧਾਲੀਵਾਲ <br/> 10-03-2026
ਸੁਨਾਮ ਉਧਮ ਸਿੰਘ ਵਾਲਾ, 9 ਮਾਰਚ (ਭੁੱਲਰ, ਧਾਲੀਵਾਲ) - ਹੁਸ਼ਿਆਰਪੁਰ ਜ਼ਿਲੇ੍ਹ ਦੇ ਸਬ-ਡਵੀਜਨ ਮੁਕੇਰੀਆਂ ਤੋਂ ਬਦਲ ਕੇ ਆਏ ਪੀ.ਐਸ.ਪੀ.ਸੀ.ਐਲ ਦੇ ਐਕਸੀਅਨ ਜੋਨੀ ਗਰਗ ਵਲੋਂ ਅੱਜ ਸਬ-ਡਵੀਜਨ ਸੁਨਾਮ ਊਧਮ ਸਿੰਘ ਵਾਲਾ ਵਿਖੇ ਆਪਣਾ ਅਹੁਦਾ ਸੰਭਾਲਿਆ ਲਿਆ ਗਿਆ | ਦਫ਼ਤਰ ਪੁੱਜਣ ਤੇ ਸਟਾਫ਼ ਵਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ | ਇਸ ਸਮੇਂ ਐਕਸੀਅਨ ਜੋਨੀ ਗਰਗ ਨੇ ਕਿਹਾ ਕਿ ਇਸ ਗੱਲ ਦਾ ਮਾਣ ਹੈ ਕਿ ਉਨ੍ਹਾਂ ਨੂੰ ਮੁੜ ਸ਼ਹੀਦ ਊਧਮ ਸਿੰਘ ਦੀ ਜਨਮ ਭੂਮੀ 'ਤੇ ਸੇਵਾ ਕਰਨ ਦਾ ਮੌਕਾ ਮਿਲਿਆ ਹੈ | ਉਹ ਸੌਂਪੀ ਗਈ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ | ਉਹ ਆਪਣੇ ਅਮਲੇ ਦੇ ਤਾਲਮੇਲ ਨਾਲ ਸਮੁੱਚੀ ਸਬ-ਡਵੀਜਨ 'ਚ ਨਿਰਵਿਘਨ ਬਿਜਲੀ ਸਪਲਾਈ ਨੂੰ ਯਕੀਨੀ ਬਣਾਉਣਗੇ | ਜ਼ਿਕਰਯੋਗ ਹੈ ਕਿ ਐਕਸੀਅਨ ਜੋਨੀ ਗਰਗ ਪਹਿਲਾਂ ਸਬ-ਡਵੀਜਨ ਸੁਨਾਮ ਊਧਮ ਸਿੰਘ ਵਾਲਾ ਦਿਹਾਤੀ ਵਜੋਂ ਕੰਮ ਕਰ ਚੁੱਕੇ ਹਨ |

Ad Position 22
No active advertisement
ਪਿਛਲੀ ਖ਼ਬਰ ਸਾਲਾਨਾ ਪ੍ਰੀਖਿਆਵਾਂ ਦੇਣ ਤੋਂ ਵਾਂਝੇ ਰਹਿ ਗਏ ਖਿਡਾਰੀਆਂ ਦੀ ਮੁੜ-ਪ੍ਰੀਖਿਆ ਲਈ ਦਸਤਾਵੇਜ਼ 16 ਮਾਰਚ ਤੱਕ ਭੇਜਣ ਦੇ ਨਿਰਦ... ਅਗਲੀ ਖ਼ਬਰ ਅÏਰਤਾਂ ਨੂੰ ਇੱਕ ਹਜ਼ਾਰ ਰੁਪਏ ਦੇਣ ਦੀ ਖ਼ੁਸ਼ੀ 'ਚ ਲੱਡੂ ਵੰਡੇ <br/>
Ad Position 24