11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਹੈਰੋਇਨ ਮੰਗਵਾਉਣ ਲਈ ਪਾਕਿਸਤਾਨ ਗੱਲ ਕਰਨ 'ਤੇ 2 ਵਿਅਕਤੀ ਕਾਬੂ

Ad Position 21
No active advertisement
ਅਜੀਤ ਡੈਸਕ 11-03-2026
ਜਲਾਲਾਬਾਦ, 10 ਮਾਰਚ (ਹਰਪ੍ਰੀਤ ਸਿੰਘ ਪਰੂਥੀ)-ਥਾਣਾ ਸਦਰ ਜਲਾਲਾਬਾਦ ਦੀ ਪੁਲਿਸ ਵਲੋਂ ਪਾਕਿਸਤਾਨ ਤੋਂ ਹੈਰੋਇਨ ਮੰਗਵਾਉਣ ਦੇ ਮਕਸਦ ਲਈ ਫ਼ੋਨ ਦੇ ਗੱਲਬਾਤ ਕਰਨ 'ਤੇ 2 ਵਿਅਕਤੀਆਂ ਨੂੰ ਕਾਬੂ ਕਰਨ ਉਪਰੰਤ ਮੁਕੱਦਮਾ ਦਰਜ ਕੀਤਾ ਗਿਆ ਹੈ | ਇਸ ਸਬੰਧੀ ਜਾਂਚ ਅਧਿਕਾਰੀ ਐਚ.ਸੀ. ਸ਼ਾਮ ਸਿੰਘ ਨੇ ਦੱਸਿਆ ਕਿ ਉਹ ਸਾਥੀ ਕਰਮਚਾਰੀਆਂ ਸਮੇਤ ਗਸ਼ਤ ਕਰਦੇ ਹੋਏ ਪੁਲ ਨਹਿਰ ਨੇੜੇ ਗੁਰਦੁਆਰਾ ਪਿੰਡ ਫੱਤੂਵਾਲਾ ਪੁੱਜੇ ਤਾਂ ਇੱਥੇ ਇੰਸਪੈਕਟਰ ਡੀ.ਐਸ. ਮੀਨਾ ਬੀ. ਕੰਪਨੀ ਬੀ.ਐਸ.ਐਫ. ਬੀ.ਓ.ਪੀ. ਜੋਧਾ ਵਾਲਾ ਵਲੋਂ 1 ਲਿਖਤੀ ਪੱਤਰ ਸਮੇਤ ਦੋ ਵਿਅਕਤੀ ਪੇਸ਼ ਕੀਤੇ | ਇਸ ਪੱਤਰ ਮੁਤਾਬਿਕ ਇਹ ਵਿਅਕਤੀ ਪਾਕਿਸਤਾਨ ਗੱਲਬਾਤ ਕਰਨ ਅਤੇ ਹੈਰੋਇਨ ਮੰਗਵਾਉਣ ਸਬੰਧੀ ਕਾਬੂ ਕੀਤੇ ਗਏ ਹਨ | ਜਿਸ ਤੇ ਥਾਣਾ ਸਦਰ ਜਲਾਲਾਬਾਦ ਵਿਖੇ ਪੁਲਿਸ ਵਲੋਂ ਧਾਰਾ 23,28,29/61/85 ਐਨ.ਡੀ.ਪੀ.ਐਸ. ਐਕਟ ਅਧੀਨ ਭੋਲਾ ਸਿੰਘ ਉਰਫ਼ ਪੋਲੀ ਪੁੱਤਰ ਅਮਰੀਕ ਸਿੰਘ ਵਾਸੀ ਅਲੀ ਕੇ ਜ਼ਿਲ੍ਹਾ ਫ਼ਿਰੋਜ਼ਪੁਰ ਅਤੇ ਗੁਰਪ੍ਰੀਤ ਸਿੰਘ ਉਰਫ਼ ਪ੍ਰੀਤ ਪੁੱਤਰ ਜੰਗੀਰ ਸਿੰਘ ਵਾਸੀ ਲਖਵੀਰ ਸਿੰਘ ਉਤਾੜਾ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਅਮਰੀਕਾ, ਇਜ਼ਰਾਈਲ ਅਤੇ ਈਰਾਨ ਜੰਗ ਦਾ ਭਾਰਤੀ ਬਾਜ਼ਾਰ 'ਤੇ ਅਸਰ ਅਗਲੀ ਖ਼ਬਰ ਔਰਤਾਂ 'ਤੇ ਅਪਮਾਨਜਨਕ ਟਿੱਪਣੀਆਂ ਲਈ ਮੁਆਫ਼ੀ ਮੰਗਣ ਮੁੱਖ ਮੰਤਰੀ ਤੇ ਖਹਿਰਾ-ਅਸ਼ਵਨੀ ਸ਼ਰਮਾ
Ad Position 24