11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਅਮਰੀਕਾ, ਇਜ਼ਰਾਈਲ ਅਤੇ ਈਰਾਨ ਜੰਗ ਦਾ ਭਾਰਤੀ ਬਾਜ਼ਾਰ 'ਤੇ ਅਸਰ

Ad Position 21
No active advertisement
ਅਜੀਤ ਡੈਸਕ 11-03-2026

ਵਪਾਰਕ ਗੈਸ ਸਿਲੰਡਰ ਦੀ ਸਪਲਾਈ ਬੰਦ
ਦਵਿੰਦਰ ਪਾਲ ਸਿੰਘ

ਫ਼ਾਜ਼ਿਲਕਾ, 10 ਮਾਰਚ-ਅਮਰੀਕਾ, ਇਜ਼ਰਾਈਲ ਅਤੇ ਈਰਾਨ ਜੰਗ ਦਾ ਅਸਰ ਹੁਣ ਭਾਰਤੀ ਬਾਜ਼ਾਰ 'ਤੇ ਦਿਖਾਈ ਦੇਣ ਲੱਗਾ ਹੈ | ਭਾਰਤੀ ਬਾਜ਼ਾਰ 'ਚ ਗੈਸ ਸਿਲੰਡਰ ਦੀਆਂ ਕੀਮਤਾਂ ਵਧਣ ਦੇ ਬਾਵਜੂਦ ਮੰਗ ਵਧ ਗਈ ਹੈ | ਜੰਗ ਦੇ ਕਾਰਨ ਵਪਾਰਕ ਗੈਸ ਸਿਲੰਡਰਾਂ ਦੀ ਸਪਲਾਈ ਪ੍ਰਭਾਵਿਤ ਹੁੰਦੀ ਦਿਖਾਈ ਦੇ ਰਹੀ ਹੈ | ਜਿਸ ਦਾ ਸਿੱਧਾ ਅਸਰ ਹੋਟਲ, ਢਾਬੇ, ਪੈਲੇਸਾਂ ਅਤੇ ਛੋਟੇ ਦੁਕਾਨਦਾਰਾਂ 'ਤੇ ਪਵੇਗਾ | ਜਿਸ ਨਾਲ ਕਾਰੋਬਾਰ 'ਚ ਵੱਡਾ ਨੁਕਸਾਨ ਹੋਣ ਦਾ ਖ਼ਤਰਾ ਹੈ | ਨਾਲ ਹੀ ਘਰੇਲੂ ਗੈਸ ਸਿਲੰਡਰਾਂ ਦੀ ਬੁਕਿੰਗ ਵੀ 21 ਦਿਨਾਂ ਤੋਂ ਵਧਾ ਕੇ 25 ਦਿਨ ਕਰ ਦਿੱਤੀ ਸੀ | ਲਗਾਤਾਰ ਵਧ ਰਹੀ ਗੈਸ ਦੀ ਮੰਗ ਨੂੰ ਦੇਖਦਿਆਂ ਹੁਣ ਕੰਪਨੀ ਦੀਆਂ ਵੈੱਬਸਾਈਟਾਂ ਅਤੇ ਐਪ ਵੀ ਕਰੈਸ਼ ਤੇ ਮੱਠੇ ਪੈ ਗਏ ਹਨ | ਫ਼ਾਜ਼ਿਲਕਾ ਗੈਸ ਏਜੰਸੀ ਦੇ ਸੰਚਾਲਕ ਜਸਮਿੰਦਰ ਸਿੰਘ ਕੈਪਲ ਦਾ ਕਹਿਣਾ ਹੈ ਕਿ ਘਰੇਲੂ ਗੈਸ ਗਾਹਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਮੁਸ਼ਕਿਲ ਨਹੀਂ ਆਵੇਗੀ | ਸਰਕਾਰ ਦੀਆਂ ਵੱਖ-ਵੱਖ ਕੰਪਨੀਆਂ ਕੋਲੋਂ ਇਸ ਦਾ ਪੂਰਾ ਭੰਡਾਰ ਮੌਜੂਦ ਹੈ | ਉਨ੍ਹਾਂ ਕਿਹਾ ਕਿ ਘਰੇਲੂ ਗਾਹਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਿਲ ਨਾ ਆਵੇ ਇਸ ਨੂੰ ਲੈ ਕੇ ਵਪਾਰਕ ਗੈਸ ਸਿਲੰਡਰਾਂ ਦੀ ਸਪਲਾਈ ਨੂੰ ਰੋਕਿਆ ਗਿਆ ਹੈ | ਉਨ੍ਹਾਂ ਕਿਹਾ ਕਿ ਲੋਕ ਘਬਰਾਹਟ 'ਚ ਆ ਕੇ ਗੈਸ ਦੀ ਬੁਕਿੰਗ ਨਾ ਕਰਨ | ਸਰਕਾਰ ਕੋਲ ਲੋੜੀਂਦਾ ਭੰਡਾਰ ਮੌਜੂਦ ਹੈ | 25-30 ਦਿਨਾਂ ਦੇ ਅੰਦਰ ਹਰ ਕਿਸੇ ਨੂੰ ਗੈਸ ਮਿਲੇਗੀ | ਉਨ੍ਹਾਂ ਕਿਹਾ ਕਿ ਮੌਜੂਦਾ ਹਾਲਾਤ ਨੂੰ ਦੇਖਦਿਆਂ ਗੈਸ ਦੀ ਮੰਗ ਵਧੀ ਹੈ | ਆਮ ਦਿਨਾਂ ਨਾਲੋਂ ਇਸ ਦੀ ਮੰਗ ਜ਼ਿਆਦਾ ਹੋਈ ਹੈ | ਉਨ੍ਹਾਂ ਕਿਹਾ ਕਿ 30, 40 ਪ੍ਰਤੀਸ਼ਤ ਬੁਕਿੰਗ ਵੱਧ ਹੋ ਰਹੀ ਹੈ | ਉਨ੍ਹਾਂ ਕਿਹਾ ਕਿ ਵਪਾਰਕ ਗੈਸ ਉਨ੍ਹਾਂ ਕੋਲ ਖ਼ਤਮ ਹੋ ਚੁੱਕੀ ਹੈ ਤੇ ਕੰਪਨੀਆਂ ਨੇ ਇਸ ਦੀ ਬਿਿਲੰਗ ਰੋਕੀ ਹੈ | ਜਿਸ ਨਾਲ ਹੋਟਲ, ਢਾਬਿਆਂ ਅਤੇ ਪੈਲੇਸ ਵਾਲਿਆਂ ਨੂੰ ਮੁਸ਼ਕਿਲ ਆ ਸਕਦੀ ਹੈ | ਉਨ੍ਹਾਂ ਕਿਹਾ ਕਿ ਵਪਾਰਕ ਗੈਸ ਦੀ ਸਪਲਾਈ ਬੰਦ ਹੋਣ ਕਾਰਨ ਮੰਗ ਵਧੀ ਹੈ | ਉਨ੍ਹਾਂ ਕਿਹਾ ਕਿ ਇਨ੍ਹਾਂ ਹਲਾਤਾਂ 'ਚ ਗੈਸ ਦਫ਼ਤਰਾਂ ਅੰਦਰ ਵੀ ਗਾਹਕਾਂ ਦੀ ਆਵਾਜਾਈ ਵਧੀ ਹੈ | ਉਨ੍ਹਾਂ ਕਿਹਾ ਕਿ ਗੈਸ ਦੀ ਮੁੱਖ ਸਪਲਾਈ ਈਰਾਨ ਤੋਂ ਹੁੰਦੀ ਹੈ, ਜੋ ਬੰਦ ਹੋਈ ਹੈ | ਉਨ੍ਹਾਂ ਦੱਸਿਆ ਕਿ ਦੇਸ਼ ਦੇ ਮਹਾ ਨਗਰਾਂ ਦੇ ਅੰਦਰ ਵੀ ਵਪਾਰਕ ਗੈਸ ਸਿਲੰਡਰ ਦੀ ਸਪਲਾਈ ਬੰਦ ਹੋਈ ਹੈ | ਜਿਸ ਕਾਰਨ ਹੋਟਲ ਅਤੇ ਵਪਾਰਕ ਸਿਲੰਡਰ ਨਾਲ ਜੁੜੇ ਹੋਰ ਕਾਰੋਬਾਰ ਬੰਦ ਹੋਏ ਹਨ | ਫ਼ਾਜ਼ਿਲਕਾ ਦੇ ਇਕ ਹੋਟਲ ਮਾਲਕ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਹਾਲਾਤ ਨੇ ਹੋਟਲ ਕਾਰੋਬਾਰ ਕਰਨ ਵਾਲੇ ਲੋਕਾਂ ਦੀਆਂ ਚਿੰਤਾਵਾਂ 'ਚ ਵਾਧਾ ਕੀਤਾ ਹੈ | ਉਨ੍ਹਾਂ ਕਿਹਾ ਕਿ ਵਪਾਰਕ ਸਿਲੰਡਰ ਨਾ ਮਿਲਣ ਕਾਰਨ ਹੋਟਲ, ਢਾਬੇ, ਰੇਹੜੀ ਸੰਚਾਲਕ, ਪੈਲੇਸਾਂ ਦੇ ਕਾਰੋਬਾਰ ਨਾਲ ਜੁੜੇ ਲੋਕ ਇਸ ਤੋਂ ਪ੍ਰਭਾਵਿਤ ਹੋ ਰਹੇ ਹਨ | ਉਨ੍ਹਾਂ ਕਿਹਾ ਕਿ ਜਿਨ੍ਹਾਂ ਕੋਲ ਦੋ, ਚਾਰ ਦਿਨਾਂ ਦਾ ਗੈਸ ਦਾ ਭੰਡਾਰ ਪਿਆ ਹੈ, ਉਨੀ ਦੇਰ ਤੱਕ ਹੀ ਕਾਰੋਬਾਰ ਚੱਲਣਗੇ | ਉਸ ਤੋਂ ਬਾਅਦ ਇਹ ਕਾਰੋਬਾਰ ਬੰਦ ਹੋਣ ਦੀ ਕਗਾਰ 'ਤੇ ਪਹੁੰਚ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਗਰਮੀ ਕਾਰਨ ਸੂਬੇ 'ਚ ਬਿਜਲੀ ਦੀ ਮੰਗ 9422 ਮੈਗਾਵਾਟ ਤੱਕ ਪੁੱਜੀ ਅਗਲੀ ਖ਼ਬਰ ਹੈਰੋਇਨ ਮੰਗਵਾਉਣ ਲਈ ਪਾਕਿਸਤਾਨ ਗੱਲ ਕਰਨ 'ਤੇ 2 ਵਿਅਕਤੀ ਕਾਬੂ
Ad Position 24