11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਗਰਮੀ ਕਾਰਨ ਸੂਬੇ 'ਚ ਬਿਜਲੀ ਦੀ ਮੰਗ 9422 ਮੈਗਾਵਾਟ ਤੱਕ ਪੁੱਜੀ

Ad Position 21
No active advertisement
ਅਜੀਤ ਡੈਸਕ 11-03-2026
ਲਹਿਰਾ ਮੁਹੱਬਤ, 10 ਮਾਰਚ (ਸੁਖਪਾਲ ਸਿੰਘ ਸੁੱਖੀ)-ਗਰਮੀ ਵੱਧਣ ਨਾਲ ਅੱਜ ਸੂਬੇ ਭਰ ਵਿਚ ਬਿਜਲੀ ਦੀ ਮੰਗ 9422 ਮੈਗਾਵਾਟ ਤੱਕ ਪੁੱਜਣ ਕਾਰਨ ਪਾਵਰਕਾਮ ਨੇ 6351 ਮੈਗਾਵਾਟ ਬਾਹਰੀ ਸਰੋਤਾਂ ਤੋਂ ਬਿਜਲੀ ਪ੍ਰਾਪਤ ਕੀਤੀ | ਜਾਣਕਾਰੀ ਅਨੁਸਾਰ ਪਾਵਰਕਾਮ ਦੇ ਆਪਣੇ ਸਰਕਾਰੀ ਖੇਤਰ ਦੇ ਗੁਰੂ ਹਰਗੋਬਿੰਦ ਤਾਪ ਬਿਜਲੀ ਘਰ ਲਹਿਰਾ ਮੁਹੱਬਤ ਦੇ 920 ਮੈਗਾਵਾਟ ਉਤਪਾਦਨ ਦੇ 4 ਯੂਨਿਟਾਂ 'ਚੋਂ 3 ਯੂਨਿਟਾਂ ਤੋਂ 420 ਮੈਗਾਵਾਟ ਤੇ ਇੱਕ ਯੂਨਿਟ ਸਾਲਾਨਾ ਮੁਰੰਮਤ ਲਈ ਬੰਦ ਹੈ | ਗੁਰੂ ਗੋਬਿੰਦ ਸਿੰਘ ਸੁਪਰ ਤਾਪ ਬਿਜਲੀ ਘਰ ਰੋਪੜ ਦੇ 4 ਯੂਨਿਟਾਂ 'ਚੋਂ 508 ਮੈਗਾਵਾਟ ਤੇ ਗੁਰੁ ਅੰਗਦ ਦੇਵ ਤਾਪ ਘਰ ਗੋਇੰਦਵਾਲ ਦਾ ਇੱਕ ਯੂਨਿਟ 142 ਮੈਗਾਵਾਟ ਤੇ ਦੂਜਾ ਬੰਦ ਪਿਆ ਸੀ | ਦੂਜੇ ਪਾਸੇ ਪਾਵਰਕਾਮ ਦੇ ਪਣ ਬਿਜਲੀ ਘਰ 266 ਮੈਗਾਵਾਟ, ਨਵਿਆਉਣ ਤੇ ਨਾ ਨਵਿਆਉਣ ਯੋਗ ਸਰੋਤਾਂ ਰਾਹੀਂ 360 ਮੈਗਾਵਾਟ ਬਿਜਲੀ ਉਤਪਾਦਨ ਹੋ ਰਿਹਾ ਸੀ | ਨਿੱਜੀ ਖੇਤਰ ਦੇ ਤਾਪ ਘਰ ਰਾਜਪੁਰਾ ਦੇ ਦੋ ਯੂਨਿਟਾਂ 'ਚੋਂ ਇੱਕ 410 ਮੈਗਾਵਾਟ ਤੇ ਇੱਕ ਬੰਦ ਸੀ | ਇਸੇ ਤਰ੍ਹਾਂ ਤਲਵੰਡੀ ਸਾਬੋ ਦੇ 3 ਯੂਨਿਟਾਂ ਤੋਂ 960 ਮੈਗਾਵਾਟ ਬਿਜਲੀ ਉਤਪਾਦਨ ਹੋ ਰਿਹਾ ਸੀ | ਇਨ੍ਹਾਂ ਸਾਰੇ ਸਰੋਤਾਂ ਰਾਹੀਂ ਸੂਬੇ ਭਰ ਵਿਚ 3071 ਮੈਗਾਵਾਟ ਬਿਜਲੀ ਦਾ ਉਤਪਾਦਨ ਹੋ ਰਿਹਾ ਸੀ ਤੇ ਬਾਕੀ 6351 ਮੈਗਾਵਾਟ ਬਾਹਰੋਂ ਕੇਂਦਰੀ ਪੂਲ ਤੋਂ ਪ੍ਰਾਪਤ ਕਰਕੇ ਮੰਗ ਨੂੰ ਪੂਰਾ ਕੀਤਾ |
Ad Position 22
No active advertisement
ਪਿਛਲੀ ਖ਼ਬਰ 30 ਸਾਲ ਪੁਰਾਣੇ ਵਿਵਾਦ ਦੇ ਨਾਂਅ 'ਤੇ ਝੂਠਾ ਫਸਾਉਣ ਦੀ ਦਲੀਲ ਜਾਇਜ਼ ਨਹੀਂ – ਹਾਈ ਕੋਰਟ ਅਗਲੀ ਖ਼ਬਰ ਅਮਰੀਕਾ, ਇਜ਼ਰਾਈਲ ਅਤੇ ਈਰਾਨ ਜੰਗ ਦਾ ਭਾਰਤੀ ਬਾਜ਼ਾਰ 'ਤੇ ਅਸਰ
Ad Position 24