11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਪਾਕਿ ਚੀਨ ਤੋਂ ਖ਼ਰੀਦ ਰਿਹਾ 80 ਫ਼ੀਸਦੀ ਹਥਿਆਰ : ਸਿਪ੍ਰੀ ਰਿਪੋਰਟ

Ad Position 21
No active advertisement
ਅਜੀਤ ਡੈਸਕ 11-03-2026

ਆਪਣੀਆਂ ਪ੍ਰਮਾਣੂ ਅਤੇ ਰਵਾਇਤੀ ਫ਼ੌਜੀ ਸਮਰਥਾਵਾਂ ਦਾ ਲਗਾਤਾਰ ਕਰ ਰਿਹਾ ਵਿਸਥਾਰ
ਅੰਮਿ੍ਤਸਰ, 10 ਮਾਰਚ (ਸੁਰਿੰਦਰ ਕੋਛੜ)-ਸਟਾਕਹੋਮ ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਚਿਊਟ (ਐੱਸ. ਆਈ. ਪੀ. ਆਰ. ਆਈ./ਸਿਪ੍ਰੀ) ਵਲੋਂ ਜਾਰੀ ਰਿਪੋਰਟ 'ਚ ਦੱਸਿਆ ਗਿਆ ਹੈ ਕਿ ਪਾਕਿਸਤਾਨ ਆਪਣੇ 80 ਫ਼ੀਸਦੀ ਹਥਿਆਰ ਚੀਨ ਤੋਂ ਖ਼ਰੀਦਦਾ ਹੈ | ਸਿਪ੍ਰੀ ਇਕ ਸੁਤੰਤਰ ਕੌਮਾਂਤਰੀ ਸੰਗਠਨ ਹੈ ਜੋ ਮੁੱਖ ਤੌਰ 'ਤੇ ਹਥਿਆਰਾਂ, ਯੁੱਧ, ਫ਼ੌਜੀ ਖ਼ਰਚ ਅਤੇ ਸ਼ਾਂਤੀ ਨਾਲ ਸੰਬੰਧਿਤ ਮੁੱਦਿਆਂ 'ਤੇ ਖੋਜ ਅਤੇ ਵਿਸ਼ਲੇਸ਼ਣ ਕਰਦਾ ਹੈ | ਇਹ ਦੁਨੀਆ ਭਰ 'ਚ ਹਥਿਆਰਾਂ ਦੇ ਵਪਾਰ, ਫ਼ੌਜੀ ਬਜਟ ਅਤੇ ਪ੍ਰਮਾਣੂ ਹਥਿਆਰਾਂ ਦੀ ਸਥਿਤੀ 'ਤੇ ਡੇਟਾ ਅਤੇ ਸਾਲਾਨਾ ਰਿਪੋਰਟਾਂ ਜਾਰੀ ਕਰਦਾ ਹੈ | ਸਿਪ੍ਰੀ ਦੀ ਤਾਜ਼ਾ ਰਿਪੋਰਟ ਸਾਲ 2025 'ਚ ਦੁਨੀਆ ਭਰ 'ਚ ਹੋਏ ਹਥਿਆਰਾਂ ਦੇ ਸੌਦਿਆਂ 'ਤੇ ਕੇਂਦਿ੍ਤ ਹੈ | ਰਿਪੋਰਟ ਤੋਂ ਪਤਾ ਚੱਲਦਾ ਹੈ ਕਿ ਪਾਕਿ ਆਪਣੀਆਂ ਪ੍ਰਮਾਣੂ ਅਤੇ ਰਵਾਇਤੀ ਫ਼ੌਜੀ ਸਮਰਥਾਵਾਂ ਦਾ ਲਗਾਤਾਰ ਵਿਸਥਾਰ ਕਰ ਰਿਹਾ ਹੈ ਅਤੇ ਆਪਣੀ ਫ਼ੌਜ ਨੂੰ ਆਧੁਨਿਕ ਬਣਾਉਣਾ ਜਾਰੀ ਰੱਖ ਰਿਹਾ ਹੈ | ਇਸ ਰਿਪੋਰਟ ਤੋਂ ਇਹ ਵੀ ਪਤਾ ਚੱਲਦਾ ਹੈ ਕਿ ਯੂਕਰੇਨ ਯੁੱਧ ਤੋਂ ਡਰੇ ਹੋਏ ਯੂਰਪੀਅਨ ਦੇਸ਼ਾਂ ਨੇ ਆਪਣੀਆਂ ਹਥਿਆਰਾਂ ਦੀ ਖ਼ਰੀਦ 'ਚ ਕਾਫ਼ੀ ਵਾਧਾ ਕੀਤਾ ਹੈ | 2011-15 ਦੇ ਮੁਕਾਬਲੇ 2021-25 ਦੇ ਵਿਚਕਾਰ ਯੂਰਪੀਅਨ ਦੇਸ਼ਾਂ ਦੀ ਹਥਿਆਰਾਂ ਦੀ ਖ਼ਰੀਦ 'ਚ 210 ਫ਼ੀਸਦੀ ਦਾ ਵਾਧਾ ਹੋਇਆ ਹੈ | ਸਿਪ੍ਰੀ ਰਿਪੋਰਟ ਅਨੁਸਾਰ ਪਾਕਿ ਅੰਨ੍ਹੇਵਾਹ ਚੀਨੀ ਹਥਿਆਰ ਖ਼ਰੀਦ ਰਿਹਾ ਹੈ | ਇਸ ਦਾ ਮਤਲਬ ਇਹ ਵੀ ਹੈ ਕਿ ਕੋਈ ਹੋਰ ਦੇਸ਼ ਉਸ ਨੂੰ ਹਥਿਆਰ ਸਪਲਾਈ ਨਹੀਂ ਕਰ ਰਿਹਾ ਹੈ | ਪਾਕਿਸਤਾਨ ਹਥਿਆਰਾਂ ਦੀ ਖ਼ਰੀਦ 'ਚ ਪੰਜਵੇਂ ਸਥਾਨ 'ਤੇ ਹੈ ਅਤੇ 2016-20 ਦੇ ਮੁਕਾਬਲੇ 2021-25 ਦੌਰਾਨ ਪਾਕਿ ਦੇ ਹਥਿਆਰਾਂ ਦੇ ਆਯਾਤ 'ਚ 66 ਫ਼ੀਸਦੀ ਦਾ ਵਾਧਾ ਹੋਇਆ ਹੈ | ਪਾਕਿਸਤਾਨ ਹੁਣ ਦੁਨੀਆ ਦੇ ਸਭ ਤੋਂ ਵੱਧ ਹਥਿਆਰ ਖ਼ਰੀਦਣ ਵਾਲੇ ਚੋਟੀ ਦੇ ਪੰਜ ਦੇਸ਼ਾਂ 'ਚੋਂ ਇਕ ਹੈ |

Ad Position 22
No active advertisement
ਪਿਛਲੀ ਖ਼ਬਰ 'ਆਪ' ਦਾ ਸਰਪੰਚ 18 ਕਿਲੋਗ੍ਰਾਮ ਹੈਰੋਇਨ ਦੀ ਬਰਾਮਦਗੀ ਦੇ ਮਾਮਲੇ 'ਚ ਗਿ੍ਫ਼ਤਾਰ ਅਗਲੀ ਖ਼ਬਰ 30 ਸਾਲ ਪੁਰਾਣੇ ਵਿਵਾਦ ਦੇ ਨਾਂਅ 'ਤੇ ਝੂਠਾ ਫਸਾਉਣ ਦੀ ਦਲੀਲ ਜਾਇਜ਼ ਨਹੀਂ – ਹਾਈ ਕੋਰਟ
Ad Position 24