ਕੋਟਲੀ ਸੂਰਤ ਮੱਲ੍ਹੀ, 10 ਮਾਰਚ (ਕੁਲਦੀਪ ਸਿੰਘ ਨਾਗਰਾ)- ਨੇੜਲੇ ਪਿੰਡ ਭਗਵਾਨਪੁਰ ਵਿਖੇ ਅੱਜ ਜੱਗੂ ਭਗਵਾਨਪੁਰੀਆ ਦੇ ਪਰਿਵਾਰ ਵਲੋਂ ਆਪਣੇ ਸਵ: ਮਾਤਾ ਹਰਜੀਤ ਕੌਰ ਤੇ ਪਿਤਾ ਸਵਿੰਦਰ ਸਿੰਘ ਦੀ ਯਾਦ 'ਚ 100 ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਸਮੂਹਿਕ ਵਿਆਹ ਕਾਰਜ ਕਰਵਾਏ ਗਏ, ਜਿਸ ਵਿਚ 20 ਮਸੀਹ ਭਾਈਚਾਰੇ ਦੀਆਂ ਲੜਕੀਆਂ ਤੇ 80 ਸਿੱਖ ਭਾਈਚਾਰੇ ਦੀਆਂ ਲੜਕੀਆਂ ਦੇ ਆਨੰਦ ਕਾਰਜ ਸ਼ਾਮਿਲ ਹਨ | ਇਸ ਮੌਕੇ ਪੰਜ ਏਕੜ ਜਗ੍ਹਾ 'ਚ ਸਜਾਏ ਗਏ ਵਿਸ਼ਾਲ ਪੰਡਾਲ 'ਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਜਾਪ ਕੀਤੇ ਗਏ | ਉਪਰੰਤ ਰਾਗੀ ਭਾਈ ਸਤਨਾਮ ਸਿੰਘ, ਰਾਗੀ ਭਾਈ ਮਹਿਤਾਬ ਸਿੰਘ ਜਲੰਧਰ, ਢਾਡੀ ਭਾਈ ਗੁਰਪ੍ਰੀਤ ਸਿੰਘ ਲਾਂਡਰਾ, ਕਵੀਸ਼ਰ ਭਾਈ ਮਨਜੀਤ ਸਿੰਘ ਸੋਹੀ, ਢਾਡੀ ਭਾਈ ਸੋਭਾ ਸਿੰਘ ਸਤਾਰਾ ਦੇ ਜਥਿਆਂ ਨੇ ਸੰਗਤਾਂ ਨੂੰ ਇਲਾਹੀ ਗੁਰਬਾਣੀ ਦੇ ਮਨੋਹਰ ਸ਼ਬਦ ਕੀਰਤਨ ਦੁਆਰਾ ਨਿਹਾਲ ਕੀਤਾ |
ਜੱਗੂ ਭਗਵਾਨਪੁਰੀਆ ਦੇ ਪਰਿਵਾਰ ਵਲੋਂ ਮਾਤਾ-ਪਿਤਾ ਦੀ ਯਾਦ 'ਚ 100 ਲੜਕੀਆਂ ਦੇ ਸਮੂਹਿਕ ਵਿਆਹ ਕਰਵਾਏ <br/>
ਸਮੂਹਿਕ ਵਿਆਹ ਕਾਰਜਾਂ ਦੌਰਾਨ ਨਵ-ਵਿਆਹੇ ਜੋੜੇ ਤੇ ਸੰਗਤਾਂ | ਤਸਵੀਰ: : ਕੁਲਦੀਪ ਸਿੰਘ ਨਾਗਰਾ<br/>
11-03-2026