ਲੁਧਿਆਣਾ, 10 ਮਾਰਚ (ਜਤਿੰਦਰ ਭੰਬੀ)-ਆਲ ਇੰਡੀਆ ਫੇਅਰ ਪ੍ਰਾਈਸ ਸ਼ਾਪ ਡੀਲਰਜ਼ ਫੈਡਰੇਸ਼ਨ ਯੂਨੀਅਨ ਦੇ ਆਗੂਆਂ ਦਾ ਵਫ਼ਦ ਯੂਨੀਅਨ ਦੇ ਕੌਮੀ ਜਨਰਲ ਸਕੱਤਰ ਬਿਸੰਬਰ ਬਾਸੂ ਦੀ ਅਗਵਾਈ ਹੇਠ ਕੇਂਦਰੀ ਮੰਤਰੀ ਪ੍ਰਲਾਦ ਜੋਸ਼ੀ ਫੂਡ ਸਪਲਾਈ ਵਿਭਾਗ ਨੂੰ ਉਨ੍ਹਾਂ ਦੇ ਦਫ਼ਤਰ ਦਿੱਲੀ ਵਿਖੇ ਮਿਲਿਆ | ਯੂਨੀਅਨ ਦੇ ਕੌਮੀ ਸਹਾਇਕ ਸਕੱਤਰ ਤੇ ਪੰਜਾਬ ਪ੍ਰਧਾਨ ਕਰਮਜੀਤ ਸਿੰਘ ਅੜੈਚਾਂ ਨੇ ਦੱਸਿਆ ਕਿ ਵਫ਼ਦ ਨੇ ਕੇਂਦਰੀ ਮੰਤਰੀ ਨੂੰ ਦੇਸ਼ ਦੇ 82 ਕਰੋੜ ਲੋਕਾਂ ਨੂੰ ਮੁਫ਼ਤ ਰਾਸ਼ਨ ਵੰਡਣ ਵਾਲੇ 6 ਲੱਖ ਡੀਪੂ ਹੋਲਡਰਾਂ ਨੂੰ ਆ ਰਹੀਆਂ ਸਮੱਸਿਆ ਤੋਂ ਜਾਣੂ ਕਰਵਾਇਆ, ਜਿਸ ਵਿਚ ਇਕ ਦੇਸ਼ ਇਕ ਰਾਸ਼ਨ ਕਾਰਡ, ਪਰ ਡੀਪੂ ਹੋਲਡਰ ਦਾ ਇਕ ਕਮਿਸ਼ਨ ਨਾ ਕਰਨਾ, ਦੇਸ਼ ਦੇ ਡੀਪੂ ਹੋਲਡਰਾਂ ਨੂੰ 50 ਲੱਖ ਦੀ ਬੀਮਾ ਯੋਜਨਾ 'ਚ ਸ਼ਾਮਿਲ ਨਾ ਕਰਨਾ, ਪੰਜਾਬ ਸਮੇਤ ਬਿਹਾਰ, ਯੂ.ਪੀ. ਅੰਦਰ ਡੀਪੂ ਹੋਲਡਰ ਨੂੰ ਸਿਰਫ਼ 90 ਰੁਪਏ ਪ੍ਰਤੀ ਕੁਇੰਟਲ ਕਮਿਸ਼ਨ ਦੇ ਕੇ ਕੰਮ ਕਰਾਉਣਾ, 2 ਰੁਪਏ ਕਣਕ, 3 ਰੁਪਏ ਕਿੱਲੋ ਚਾਵਲ ਵਾਲੇ ਕੋਟੇ ਨੂੰ ਮੁੜ ਤੋਂ ਬਹਾਲ ਕਰਾਉਣਾ, ਸੀ.ਬੀ.ਡੀ.ਸੀ. ਸਕੀਮ ਨੂੰ ਧੱਕੇ ਨਾਲ ਪੂਰੇ ਦੇਸ਼ 'ਚ ਲਾਗੂ ਕਰਨਾ ਆਦਿ ਮੁੱਦੇ ਮੰਤਰੀ ਅੱਗੇ ਰੱਖੇ ਗਏ | ਡੀਪੂ ਹੋਲਡਰ ਨੂੰ ਬਾਇਓਮੈਟਿ੍ਕ ਮਸ਼ੀਨ ਦਾ 21 ਰੁਪਏ ਖਰਚਾ ਨਾ ਦੇਣਾ ਆਦਿ ਮੁੱਦੇ ਕੇਂਦਰੀ ਮੰਤਰੀ ਦੇ ਧਿਆਨ ਵਿਚ ਲਿਆਂਦੇ | ਇਸ ਮੌਕੇ ਉਪਫਾ ਕਰਨਾਟਕਾ, ਗਿਰੀਸ਼ ਤਿਵਾੜੀ ਯੂ.ਪੀ., ਵਿਜੇ ਕੁਮਾਰ ਛੱਤੀਸਗੜ੍ਹ, ਐਨ.ਕੇ. ਸ਼ਰਮਾ ਜੰਮੂ ਕਸ਼ਮੀਰ, ਸ਼ਿਵ ਕੁਮਾਰ ਦਿੱਲੀ ਸਮੇਤ ਕਈ ਆਗੂ ਹਾਜ਼ਰ ਸਨ |
ਡੀਪੂ ਹੋਲਡਰ ਯੂਨੀਅਨ ਦਾ ਵਫ਼ਦ ਕੇਂਦਰੀ ਫੂਡ ਸਪਲਾਈ ਮੰਤਰੀ ਪ੍ਰਲਾਦ ਜੋਸ਼ੀ ਨੂੰ ਮਿਲਿਆ <br/>
ਕੇਂਦਰੀ ਮੰਤਰੀ ਪ੍ਰਲਾਦ ਜੋਸ਼ੀ ਨੂੰ ਮਿਲਣ ਮੌਕੇ ਆਲ ਇੰਡੀਆ ਫੇਅਰ ਪ੍ਰਾਈਸ ਸ਼ਾਪ ਡੀਲਰਜ਼ ਫੈਡਰੇਸ਼ਨ ਯੂਨੀਅਨ ਦੇ ਆਗੂ | ਅਜੀਤ ਤਸਵੀਰ <br/>
11-03-2026