16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਏਅਰ ਇੰਡੀਆ, ਏਅਰ ਇੰਡੀਆ ਐਕਸਪ੍ਰੈੱਸ ਟਿਕਟਾਂ 'ਤੇ 'ਫਿਊਲ ਸਰਚਾਰਜ' ਲਗਾਉਣਗੀਆਂ

Ad Position 21
No active advertisement
ਅਜੀਤ ਡੈਸਕ 11-03-2026
ਨਵੀਂ ਦਿੱਲੀ, 10 ਮਾਰਚ (ਪੀ. ਟੀ. ਆਈ.)-ਮੱਧ ਪੂਰਬ 'ਚ ਚਲ ਰਹੇ ਟਕਰਾਅ ਕਾਰਨ 'ਜੈੱਟ ਫਿਊਲ' ਦੀਆਂ ਕੀਮਤਾਂ 'ਚ ਭਾਰੀ ਵਾਧੇ ਕਾਰਨ ਏਅਰ ਇੰਡੀਆ ਅਤੇ ਏਅਰ ਇੰਡੀਆ ਐਕਸਪ੍ਰੈਸ 12 ਮਾਰਚ ਤੋਂ ਹਰੇਕ ਘਰੇਲੂ ਉਡਾਣ ਟਿਕਟ 'ਤੇ 399 ਰੁਪਏ ਦਾ 'ਫਿਊਲ ਸਰਚਾਰਜ' ਲਗਾਉਣਾ ਸ਼ੁਰੂ ਕਰਨਗੀਆਂ, ਜਦੋਂਕਿ ਅੰਤਰਰਾਸ਼ਟਰੀ ਬੁਕਿੰਗਾਂ ਲਈ ਚਾਰਜ ਵੀ ਵਧਾਉਣਗੀਆਂ | ਨਵੇਂ ਫਿਊਲ ਸਰਚਾਰਜ ਪੜਾਅਵਾਰ ਲਾਗੂ ਕੀਤੇ ਜਾਣਗੇ | ਪਹਿਲੇ ਪੜਾਅ ਵਿਚ 12 ਮਾਰਚ ਤੋਂ ਪ੍ਰਤੀ ਘਰੇਲੂ ਉਡਾਣ ਟਿਕਟ 399 ਰੁਪਏ ਦਾ 'ਫਿਊਲ ਸਰਚਾਰਜ' ਲਗਾਇਆ ਜਾਵੇਗਾ ਅਤੇ ਇਹ 'ਸਾਰਕ' ਦੇਸ਼ਾਂ ਦੀਆਂ ਉਡਾਣਾਂ ਲਈ ਵੀ ਲਾਗੂ ਹੋਵੇਗਾ | ਪੱਛਮੀ ਏਸ਼ੀਆ ਉਡਾਣਾਂ ਲਈ 'ਫਿਊਲ ਸਰਚਾਰਜ' 10 ਡਾਲਰ ਹੋਵੇਗਾ ਅਤੇ ਅਫਰੀਕਾ ਉਡਾਣਾਂ ਲਈ 30 ਡਾਲਰ ਵਧਾ ਕੇ 90 ਡਾਲਰ ਅਤੇ ਦੱਖਣ-ਪੂਰਬੀ ਏਸ਼ੀਆ ਸੇਵਾਵਾਂ ਲਈ 20 ਡਾਲਰ ਵਧਾ ਕੇ 60 ਡਾਲਰ ਕਰ ਦਿੱਤਾ ਜਾਵੇਗਾ | ਇਹ ਸਾਰੇ ਬਦਲਾਅ 12 ਮਾਰਚ ਤੋਂ ਲਾਗੂ ਹੋਣਗੇ, ਜਿਸ ਵਿਚ ਸਿੰਗਾਪੁਰ ਜਾਣ ਅਤੇ ਜਾਣ ਵਾਲੀਆਂ ਉਡਾਣਾਂ ਸ਼ਾਮਿਲ ਹਨ | ਵਰਤਮਾਨ ਵਿਚ ਸਿੰਗਾਪੁਰ ਸੇਵਾਵਾਂ ਲਈ ਕੋਈ 'ਫਿਊਲ ਸਰਚਾਰਜ' ਨਹੀਂ ਹੈ |
Ad Position 22
No active advertisement
ਪਿਛਲੀ ਖ਼ਬਰ ਯੂ. ਸੀ. ਸੀ. ਦਾ ਸਮਾਂ ਆ ਗਿਆ-ਸੁਪਰੀਮ ਕੋਰਟ ਅਗਲੀ ਖ਼ਬਰ ਬਜ਼ੁਰਗ ਮਹਿਲਾ ਨਾਲ 1.21 ਕਰੋੜ ਦੀ ਸਾਈਬਰ ਠੱਗੀ
Ad Position 24