19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਜਨਤਾ ਕਿੰਨਾ ਕੁ ਬਰਦਾਸ਼ਤ ਕਰੇਗੀ-ਪਿ੍ਅੰਕਾ ਨੇ ਰਸੋਈ ਗੈਸ ਸਪਲਾਈ 'ਚ ਕਮੀ 'ਤੇ ਚੁੱਕੇ ਸਵਾਲ

Ad Position 21
No active advertisement
ਅਜੀਤ ਡੈਸਕ 12-03-2026
ਨਵੀਂ ਦਿੱਲੀ, 11 ਮਾਰਚ (ਉਪਮਾ ਡਾਗਾ ਪਾਰਥ)-ਵਾਇਨਾਡ ਤੋਂ ਸੰਸਦ ਮੈਂਬਰ ਪਿ੍ਅੰਕਾ ਗਾਂਧੀ ਨੇ ਦੇਸ਼ 'ਚ ਚਲ ਰਹੀਆਂ ਰਸੋਈ ਗੈਸ ਸਪਲਾਈ 'ਚ ਰੁਕਾਵਟਾਂ 'ਤੇ ਚਰਚਾ ਦੀ ਮੰਗ ਕਰਦਿਆਂ ਕਿਹਾ ਕਿ ਜਨਤਾ ਮਹਿੰਗਾਈ, ਬੇਰੁਜ਼ਗਾਰੀ ਅਤੇ ਸਿਲੰਡਰ ਦੀਆਂ ਕੀਮਤਾਂ 'ਚ ਹਾਲੀਆ ਵਾਧੇ ਸਮੇਤ ਕਿੰਨਾ ਕੁਝ ਬਰਦਾਸ਼ਤ ਕਰੇਗੀ | ਪਿ੍ਅੰਕਾ ਗਾਂਧੀ ਨੇ ਸਰਕਾਰ ਦੀਆਂ ਨੀਤੀਆਂ ਨੂੰ ਮੌਜੂਦਾ ਹਾਲਾਤ ਲਈ ਜਿੰਮੇਵਾਰ ਠਹਿਰਾਉਂਦੇ ਹੋਏ ਕਿਹਾ ਕਿ ਸਰਕਾਰ ਦੀਆਂ ਸਕੀਮਾਂ ਤੇ ਨੀਤੀਆਂ ਕਾਰਨ ਲੋਕਾਂ ਦੀ ਹਾਲਤ ਬਦ ਤੋਂ ਬਦਤਰ ਹੋ ਰਹੀ ਹੈ | ਉਨ੍ਹਾਂ ਕਿਹਾ ਕਿ ਇਨ੍ਹਾਂ ਦਸ ਸਾਲਾਂ 'ਚ ਹਰ ਚੀਜ਼ ਦੀਆਂ ਕੀਮਤਾਂ 'ਚ ਵਾਧਾ ਹੋਇਆ ਹੈ | ਬੇਰੁਜ਼ਗਾਰੀ ਵਧ ਰਹੀ ਅਤੇ ਹੁਣ ਰਸੋਈ ਗੈਸ ਦੇ ਹਾਲਾਤ ਵੇਖੋ | ਉਨ੍ਹਾਂ ਕਿਹਾ ਕਿ ਜਨਤਾ ਕਿੰਨਾ ਕੁ ਬਰਦਾਸ਼ਤ ਕਰੇਗੀ | ਪਿ੍ਅੰਕਾ ਗਾਂਧੀ ਨੇ ਇਨ੍ਹਾਂ ਲੋਕ ਹਿੱਤ ਮਸਲਿਆਂ 'ਤੇ ਸੰਸਦ 'ਚ ਚਰਚਾ ਦੀ ਮੰਗ ਕਰਦਿਆਂ ਕਿਹਾ ਕਿ ਜੇਕਰ ਸਦਨ 'ਚ ਅਜਿਹੇ ਮਸਲਿਆਂ 'ਤੇ ਚੰਗੀ ਚਰਚਾ ਹੁੰਦੀ ਤਾਂ ਘੱਟੋ-ਘੱਟ ਅਸੀਂ ਜਨਤਾ ਦੇ ਮਸਲੇ ਉਠਾ ਪਾਉਂਦੇ |

Ad Position 22
No active advertisement
ਪਿਛਲੀ ਖ਼ਬਰ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਡੀ.ਸੀ. ਵਿਵਾਦ ਮਾਮਲੇ 'ਚੋਂ ਬਰੀ ਅਗਲੀ ਖ਼ਬਰ ਵਿਰੋਧੀ ਧਿਰਾਂ ਅੱਜ ਦੇ ਸਕਦੀਆਂ ਹਨ ਮੁੱਖ ਚੋਣ ਕਮਿਸ਼ਨਰ ਦੇ ਖ਼ਿਲਾਫ਼ ਮਹਾਂਦੋਸ਼ ਪ੍ਰਸਤਾਵ ਦਾ ਨੋਟਿਸ
Ad Position 24