19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਅਫ਼ਗਾਨੀ ਮੁੱਲਾ ਨੇ ਪਾਕਿ ਵਿਰੁੱਧ ਜਿਹਾਦ ਦਾ ਦਿੱਤਾ ਸੱਦਾ, ਫ਼ਤਵਾ ਜਾਰੀ

Ad Position 21
No active advertisement
ਅਜੀਤ ਡੈਸਕ 12-03-2026
ਅੰਮਿ੍ਤਸਰ, 11 ਮਾਰਚ (ਸੁਰਿੰਦਰ ਕੋਛੜ)-ਅਫ਼ਗਾਨ ਤਾਲਿਬਾਨ ਨਾਲ ਜੁੜੇ ਇਕ ਮੁੱਲਾ ਨੇ ਪਾਕਿਸਤਾਨ ਵਿਰੁੱਧ ਜਿਹਾਦ ਦਾ ਸੱਦਾ ਦਿੰਦੇ ਹੋਏ ਫ਼ਤਵਾ ਜਾਰੀ ਕੀਤਾ ਹੈ | ਅਫ਼ਗਾਨਿਸਤਾਨ ਦੇ ਬਦਖਸ਼ਾਨ ਪ੍ਰਾਂਤ ਤੋਂ ਪ੍ਰਸਾਰਿਤ ਇਕ ਵੀਡੀਓ 'ਚ ਅਫ਼ਗਾਨ ਤਾਲਿਬਾਨ ਨਾਲ ਜੁੜੇ ਉਕਤ ਸਥਾਨਕ ਮੁੱਲਾ ਵਲੋਂ ਜਾਰੀ ਧਾਰਮਿਕ ਫ਼ੁਰਮਾਨ (ਫ਼ਤਵਾ) 'ਚ ਐਲਾਨ ਕੀਤਾ ਗਿਆ ਹੈ ਕਿ ਪਾਕਿਸਤਾਨ ਸਰਕਾਰ ਅਤੇ ਫ਼ੌਜ ਵਿਰੁੱਧ ਜਿਹਾਦ ਜ਼ਰੂਰੀ ਹੈ | ਮੁੱਲਾ ਅਨੁਸਾਰ ਪਾਕਿਸਤਾਨੀ ਸਰਕਾਰ ਅਤੇ ਇਸ ਦੀ ਫ਼ੌਜ ਦੋਵੇਂ 'ਕਾਫ਼ਰ' ਹਨ ਅਤੇ ਉਨ੍ਹਾਂ ਨਾਲ ਲੜਿਆ ਜਾਣਾ ਚਾਹੀਦਾ ਹੈ | ਉਸ ਨੇ ਆਪਣੇ ਪੈਰੋਕਾਰਾਂ ਨੂੰ ਪਾਕਿ ਵਿਰੁੱਧ ਹਥਿਆਰ ਚੁੱਕਣ ਦੀ ਅਪੀਲ ਵੀ ਕੀਤੀ ਹੈ | ਅਜੇ ਤੱਕ, ਅਫ਼ਗਾਨ ਤਾਲਿਬਾਨ ਨੇ ਉਕਤ ਮੁੱਲਾ ਦੀਆਂ ਟਿੱਪਣੀਆਂ 'ਤੇ ਕੋਈ ਅਧਿਕਾਰਤ ਜਵਾਬ ਜਾਰੀ ਨਹੀਂ ਕੀਤਾ ਹੈ | ਦੂਜੇ ਪਾਸੇ, ਪਾਕਿ ਦੇ ਸੂਬਾ ਖ਼ੈਬਰ ਪਖਤੂਨਖਵਾ ਦੇ ਖ਼ੈਬਰ ਜ਼ਿਲ੍ਹੇ 'ਚ ਸਥਿਤ ਬਾੜਾ ਬਾਜ਼ਾਰ 'ਚ ਪਾਬੰਦੀਸ਼ੁਦਾ ਸਮੂਹ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ. ਟੀ. ਪੀ.) ਦੇ ਮੈਂਬਰਾਂ ਦੀ ਮੌਜੂਦਗੀ ਨੂੰ ਦਰਸਾਉਂਦਾ ਇਕ ਵੀਡੀਓ ਪਾਕਿਸਤਾਨੀ ਮੀਡੀਆ ਵਲੋਂ ਜਨਤਕ ਕੀਤਾ ਗਿਆ ਹੈ | ਇਸ ਵੀਡੀਓ 'ਚ ਸਮੂਹ ਦੇ ਹਥਿਆਰਬੰਦ ਮੈਂਬਰਾਂ ਨੂੰ ਖ਼ੈਬਰ ਦੀ ਮੁੱਖ ਸੜਕ 'ਤੇ ਇਕ ਚੌਕੀ ਸਥਾਪਤ ਕਰਦੇ ਅਤੇ ਲੰਘਦੇ ਵਾਹਨਾਂ ਦੀ ਤਲਾਸ਼ੀ ਲੈਂਦੇ ਵੇਖਿਆ ਜਾ ਸਕਦਾ ਹੈ | ਇਸ ਬਾਰੇ ਬਹੁਤ ਸਾਰੇ ਮੀਡੀਆ ਕਾਰਕੰੁਨਾਂ ਅਤੇ ਟਿੱਪਣੀਕਾਰਾਂ ਨੇ ਪ੍ਰਤੀਕਿਰਿਆਵਾਂ ਦਿੰਦੇ ਪਾਕਿਸਤਾਨੀ ਸਰਕਾਰ ਦੀ ਆਲੋਚਨਾ ਕੀਤੀ ਹੈ |

Ad Position 22
No active advertisement
ਪਿਛਲੀ ਖ਼ਬਰ 18 ਕਿਲੋ ਹੈਰੋਇਨ ਦੀ ਬਰਾਮਦਗੀ ਨਾਲ 'ਆਪ' ਸਰਕਾਰ ਦਾ ਨਸ਼ਿਆਂ ਖ਼ਿਲਾਫ਼ ਜੰਗ ਦਾ ਦਾਅਵਾ ਬੇਨਕਾਬ-ਬਾਜਵਾ ਅਗਲੀ ਖ਼ਬਰ ਪੀ.ਏ.ਯੂ. ਵਿਗਿਆਨੀਆਂ ਨੇ ਕਣਕ ਦੇ ਸਿੱਟਿਆਂ ਉੱਪਰ ਜਾਮਣੀ ਰੰਗ ਬਾਰੇ ਕਿਸਾਨਾਂ ਨੂੰ ਸਲਾਹ ਦਿੱਤੀ <br/>
Ad Position 24