ਚੰਡੀਗੜ੍ਹ, 12 ਮਾਰਚ (ਵਿਕਰਮਜੀਤ ਸਿੰਘ ਮਾਨ)-ਲੋਕ ਸਭਾ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਜੋ ਹਾਲਾਤ ਭਾਰਤ ਵਿਚ ਬਣ ਰਹੇ ਹਨ, ਉਸ ਮਗਰੋਂ ਹੁਣ ਪੰਜਾਬ ਵਿਚ ਵੀ ਉਸ ਦਾ ਅਸਰ ਹੋਣ ਲੱਗ ਗਿਆ ਪਰ ਪੰਜਾਬ ਸਰਕਾਰ ਨੇ ਚੁੱਪ ਧਾਰੀ ਹੋਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚਲੇ ਪ੍ਰੇਸ਼ਾਨ ਖਪਤਕਾਰਾਂ ਵਲੋਂ ਉਨ੍ਹਾਂ ਨੂੰ ਵੀ ਵੱਡੀ ਗਿਣਤੀ 'ਚ ਸੂਚਿਤ ਕੀਤਾ ਗਿਆ ਹੈ ਕਿ ਘਰੇਲੂ ਗੈਸ ਦੀਆਂ ਬੁਕਿੰਗਾਂ ਵੀ ਰੋਕ ਦਿੱਤੀਆਂ ਗਈਆਂ ਹਨ ਅਤੇ ਡਿਸਟ੍ਰੀਬਿਊਟਰਾਂ ਤੇ ਏਜੰਸੀਆਂ ਕੋਲ ਵੀ ਇਹ ਸਪਸ਼ਟ ਉੱਤਰ ਨਹੀਂ ਹੈ ਕਿ ਸਪਲਾਈ ਦੁਬਾਰਾ ਕਦੋਂ ਸ਼ੁਰੂ ਹੋਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਦਾ ਫਰਜ਼ ਬਣਦਾ ਕਿ ਸੰਕਟ ਦੀ ਘੜੀ ਵਿਚ ਪੰਜਾਬ ਦੇ ਲੋਕਾਂ ਦੀ ਹਰ ਮੁਸ਼ਕਿਲ ਦਾ ਹੱਲ ਕੀਤਾ ਜਾਵੇ।
ਪੰਜਾਬ ਦੇ ਲੋਕ ਪ੍ਰੇਸ਼ਾਨ ਹੋ ਰਹੇ ਨੇ, 'ਆਪ' ਸਰਕਾਰ ਹੱਲ ਕਰੇ-ਰੰਧਾਵਾ
ਅਜੀਤ ਡੈਸਕ
13-03-2026