ਚੰਡੀਗੜ੍ਹ, 12 ਮਾਰਚ (ਵਿਕਰਮਜੀਤ ਸਿੰਘ ਮਾਨ)-ਸ਼੍ਰੋਮਣੀ ਅਕਾਲੀ ਦਲ ਦੀ ਵਿਧਾਇਕਾ ਗਨੀਵ ਕੌਰ ਮਜੀਠੀਆ ਨੇ ਇਸ ਮੁੱਦੇ 'ਤੇ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਦੇਸ਼ ਭਰ ਵਿਚ ਗੈਸ ਦੀ ਕਮੀ ਹੋ ਰਹੀ ਹੈ ਤਾਂ ਆਉਂਦੇ ਦਿਨਾਂ 'ਚ ਸਾਨੂੰ ਪੰਜਾਬ ਲਈ ਵੀ ਤਿਆਰ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਘਰੇਲੂ ਗੈਸ ਦੀ ਕਮੀ ਪੰਜਾਬ ਵਿਚ ਆਮ ਲੋਕਾਂ ਦੇ ਨਾਲ-ਨਾਲ ਵਪਾਰ 'ਤੇ ਵੀ ਵੱਡਾ ਅਸਰ ਪਾਵੇਗੀ। ਇਸ ਲਈ ਸਰਕਾਰ ਨੂੰ ਆਉਣ ਵਾਲੀ ਮੁਸੀਬਤ ਤੋਂ ਪਹਿਲਾਂ ਹੀ ਸਾਰੇ ਇੰਤਜ਼ਾਮ ਕਰ ਲੈਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਘਰਾਂ ਵਿਚ ਗੈਸ ਸਿਲੰਡਰ ਨਹੀਂ ਹੋਣਗੇ, ਤਾਂ ਲੋਕਾਂ ਲਈ ਮੁਸ਼ਕਿਲ ਖੜ੍ਹੀ ਹੋਵੇਗੀ ਹੀ। ਸਰਕਾਰ ਹੁਣੇ ਤੋਂ ਇਸਨੂੰ ਗੰਭੀਰਤਾ ਨਾਲ ਲਵੇ।
ਸਰਕਾਰ ਪੰਜਾਬ ਨੂੰ ਮੁਸੀਬਤ 'ਚ ਘਿਰਨ ਤੋਂ ਪਹਿਲਾਂ ਸਾਰੇ ਇੰਤਜ਼ਾਮ ਕਰੇ-ਗਨੀਵ ਕੌਰ ਮਜੀਠੀਆ
ਅਜੀਤ ਡੈਸਕ
13-03-2026