04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਪਠਾਨਕੋਟ ਦੇ ਜਸਨੂਰ ਸਿੰਘ ਨੇ ਸੀ.ਡੀ.ਐਸ. ਦੀ ਪ੍ਰੀਖਿਆ 'ਚ ਭਾਰਤ ਵਿਚੋਂ ਪਹਿਲਾ ਸਥਾਨ ਕੀਤਾ ਹਾਸਿਲ

Ad Position 21
No active advertisement
ਅਜੀਤ ਡੈਸਕ 03-04-2026

ਪਠਾਨਕੋਟ, 2 ਅਪ੍ਰੈਲ (ਵਿਨੋਦ)-ਸੁਪਨੇ ਉਹ ਨਹੀਂ ਹੁੰਦੇ ਜਿਹੜੇ ਅਸੀਂ ਸੁੱਤਿਆਂ ਪਿਆਂ ਵੇਖਦੇ ਹਾਂ, ਸੁਪਨੇ ਉਹ ਹੁੰਦੇ ਹਨ ਜਿਹੜੇ ਸਾਨੂੰ ਰਾਤਾਂ ਨੂੰ ਸੌਣ ਨਹੀਂ ਦਿੰਦੇ | ਡਾਕਟਰ ਅਬਦੁਲ ਕਲਾਮ ਦੇ ਇਨ੍ਹਾਂ ਸ਼ਬਦਾਂ ਨੂੰ ਪਠਾਨਕੋਟ ਦੇ ਜਸਨੂਰ ਸਿੰਘ ਨੇ ਸੱਚ ਕਰ ਵਿਖਾਇਆ ਹੈ | ਆਪਣੀ ਮਿਹਨਤ ਤੇ ਲਿਆਕਤ ਦੇ ਨਾਲ ਜਸਨੂਰ ਸਿੰਘ ਨੇ ਸੀ.ਡੀ.ਐਸ. ਦੇ ਪੇਪਰ ਤੇ ਏਅਰ ਫੋਰਸ ਦੇ ਪਾਇਲਟ ਦੇ ਇਮਤਿਹਾਨ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ | ਜਸਨੂਰ ਸਿੰਘ ਨੇ ਦਸਵੀਂ ਜਮਾਤ ਸੈਂਟ ਜੋਸਫ ਸਕੂਲ ਪਠਾਨਕੋਟ ਵਿਚੋਂ ਕੀਤੀ ਹੈ | ਉਸ ਤੋਂ ਬਾਅਦ ਉਸ ਨੇ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਮੁਹਾਲੀ ਵਿਚ ਦਾਖ਼ਲਾ ਲਿਆ, ਜੋ ਕਿ ਵਿਦਿਆਰਥੀਆਂ ਨੂੰ ਐਨ.ਡੀ.ਏ. ਵਿਚ ਜਾਣ ਲਈ ਟ੍ਰੇਨਿੰਗ ਤੇ ਇੰਟਰਵਿਊ ਦੀ ਤਿਆਰੀ ਕਰਵਾਉਂਦਾ ਹੈ | ਜਸਨੂਰ ਸਿੰਘ ਨੇ ਇਸ ਤੋਂ ਬਾਅਦ ਚੰਡੀਗੜ੍ਹ ਯੂਨੀਵਰਸਿਟੀ ਵਿਚ ਕੰਪਿਊਟਰ ਸਾਇੰਸ ਦੀ ਡਿਗਰੀ ਵਿਚ ਦਾਖ਼ਲਾ ਲਿਆ ਤੇ ਡਿਗਰੀ ਦੇ ਨਾਲ-ਨਾਲ ਸੀ.ਡੀ.ਐਸ. ਦੇ ਪੇਪਰ ਤੇ ਇੰਟਰਵਿਊ ਦੀ ਤਿਆਰੀ ਕਰਦਾ ਰਿਹਾ | ਸੀ.ਡੀ.ਐਸ. ਦਾ ਪੇਪਰ ਚੰਗੇ ਨੰਬਰਾਂ ਨਾਲ ਪਾਸ ਕਰਨ ਤੋਂ ਬਾਅਦ ਐਸ.ਐਸ.ਬੀ. ਦੀ ਇੰਟਰਵਿਊ ਕਲੀਅਰ ਕੀਤੀ ਤੇ ਨਾਲ ਹੀ ਮੈਡੀਕਲ ਕਲੀਅਰ ਕੀਤਾ, ਜੋਕਿ ਏਅਰ ਫੋਰਸ ਵਿਚ ਪਾਇਲਟ ਲਈ ਦੇਸ਼ ਦਾ ਸਭ ਤੋਂ ਔਖਾ ਮੈਡੀਕਲ ਮੰਨਿਆ ਜਾਂਦਾ ਹੈ | ਸੀ.ਡੀ.ਐਸ. ਦੇ ਪੇਪਰ ਵਿਚੋਂ ਚੰਗੇ ਨੰਬਰ ਲੈਣ ਤੋਂ ਬਾਅਦ ਉਸ ਨੇ ਐਸ.ਐਸ.ਬੀ. ਦੀ ਇੰਟਰਵਿਊ ਵਿਚੋਂ ਵੀ ਚੰਗੇ ਨੰਬਰ ਲੈ ਕੇ ਆਲ ਇੰਡੀਆ ਦੀ ਮੈਰਿਟ ਵਿਚ ਪਹਿਲਾ ਸਥਾਨ ਹਾਸਲ ਕੀਤਾ ਹੈ | ਜਸਨੂਰ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਸਦੀ ਇਸ ਸਫਲਤਾ ਪਿੱਛੇ ਉਸ ਦੇ ਪਿਤਾ ਦਵਿੰਦਰ ਸਿੰਘ ਜੋ ਕਿ ਪੀ.ਐਮ.ਆਰ.ਏ. ਦੇ ਪ੍ਰਧਾਨ ਰਹੇ ਹਨ ਅਤੇ ਮਾਤਾ ਸੁਖਜੀਤ ਕੌਰ ਜੋ ਕਿ ਸੈਂਟਰ ਹੈੱਡ ਟੀਚਰ ਹਨ ਨੂੰ ਦਿੱਤਾ ਹੈ | ਉਸ ਨੇ ਦੱਸਿਆ ਕਿ ਉਸ ਦੇ ਵੱਡੇ ਭਰਾ ਪ੍ਰਭਨੂਰ ਸਿੰਘ ਜੋ ਕਿ ਸਰਕਾਰੀ ਮੈਡੀਕਲ ਕਾਲਜ ਅੰਮਿ੍ਤਸਰ ਵਿਖੇ ਐਮ.ਡੀ. ਕਰ ਰਿਹਾ ਹੈ, ਨੇ ਹਮੇਸ਼ਾ ਉਸ ਦਾ ਸਾਥ ਦਿੱਤਾ ਹੈ |

Ad Position 22
No active advertisement
ਪਿਛਲੀ ਖ਼ਬਰ ਵਿੱਤੀ ਸਾਲ 2025-26 ਵਿਚ ਪੰਜਾਬ ਦੇ ਸ਼ੁੱਧ ਜੀ.ਐਸ.ਟੀ. ਸੰਗ੍ਰਹਿ ਵਿਚ 12.52 ਫੀਸਦੀ ਵਾਧਾ ਦਰਜ-ਚੀਮਾ <br/> ਅਗਲੀ ਖ਼ਬਰ 'ਆਪ' ਸਰਕਾਰ ਨੇ ਹੀ ਕਿਸਾਨਾਂ ਨੂੰ ਟੇਲਾਂ ਤੱਕ ਪਾਣੀ ਪਹੁੰਚਾਇਆ-ਮੁੱਖ ਮੰਤਰੀ <br/>
Ad Position 24