04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਪ੍ਰਾਪਰਟੀ ਡੀਲਰ ਦੇ ਘਰ 'ਤੇ ਦੋ ਅਣਪਛਾਤਿਆਂ ਨੇ ਚਲਾਈਆਂ ਤਾਬੜਤੋੜ ਗੋਲੀਆਂ <br/>

Ad Position 21
No active advertisement
ਅਜੀਤ ਡੈਸਕ 03-04-2026

ਮੁੱਲਾਂਪੁਰ ਗਰੀਬਦਾਸ, 2 ਅਪ੍ਰੈਲ (ਦਿਲਬਰ ਸਿੰਘ ਖੈਰਪੁਰ)-ਨੇੜਲੇ ਪਿੰਡ ਹੁਸ਼ਿਆਰਪੁਰ (ਨਿਊ ਚੰਡੀਗੜ੍ਹ) ਵਿਖੇ ਇਕ ਪ੍ਰਾਪਰਟੀ ਡੀਲਰ ਦੇ ਘਰ 'ਤੇ ਬੀਤੀ ਰਾਤ ਅਣਪਛਾਤੇ ਨੌਜਵਾਨਾਂ ਵਲੋਂ ਤਾਬੜਤੋੜ ਗੋਲੀਆਂ ਚਲਾਈਆਂ ਗਈਆਂ | ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਮੁੱਲਾਂਪੁਰ ਗਰੀਬਦਾਸ ਦੀ ਪੁਲਿਸ ਟੀਮ ਨੇ ਮੌਕੇ 'ਤੇ ਪੁੱਜ ਕੇ ਘਟਨਾ ਦੀ ਜਾਂਚ ਪੜਤਾਲ ਆਰੰਭ ਦਿੱਤੀ ਅਤੇ ਜਾਂਚ ਲਈ ਫੋਰੈਂਸਿਕ ਟੀਮ ਵੀ ਮੌਕੇ 'ਤੇ ਪੁੱਜੀ | ਇਸ ਮੌਕੇ ਪੁਲਿਸ ਵਲੋਂ ਚੱਲੇ ਹੋਏ ਕਾਰਤੂਸ ਤੇ ਕੁਝ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ | ਉਕਤ ਘਟਨਾ ਸੰਬੰਧੀ ਨੇੜੇ ਦੇ ਘਰਾਂ ਦੇ ਵਸਨੀਕਾਂ ਨੇ ਦੱਸਿਆ ਕਿ ਬੀਤੀ ਰਾਤ 10:30 ਵਜੇ ਦੇ ਕਰੀਬ ਜਦੋਂ ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦਿੱਤੀ ਤਾਂ ਉਨ੍ਹਾਂ ਨੂੰ ਲੱਗਾ ਕਿ ਕੋਈ ਬੁਲੇਟ ਮੋਟਰਸਾਈਕਲ ਦੇ ਪਟਾਕੇ ਚਲਾ ਰਿਹਾ ਹੈ, ਪਰ ਜਦੋਂ ਗਲੀ 'ਚ ਨੌਜਵਾਨ ਪ੍ਰਾਪਟੀ ਡੀਲਰ ਬਿਕਰਮ ਸਿੰਘ ਢਿੱਲੋਂ ਉਰਫ ਬਿਕਰ ਦੇ ਘਰ ਅੱਗੇ ਲੋਕਾਂ ਦੀ ਭੀੜ ਜਮ੍ਹਾਂ ਹੋਈ ਦੇਖੀ ਤਾਂ ਪਤਾ ਲੱਗਾ ਕਿ ਦੋ ਨੌਜਵਾਨ ਮੋਟਰਸਾਈਕਲ 'ਤੇ ਸਵਾਰ ਸਨ, ਜਿਨ੍ਹਾਂ ਨੇ ਹੈਲਮਟ ਲਏ ਹੋਏ ਸਨ, ਜਿਨ੍ਹਾਂ ਨੇ ਬਿਕਰਮ ਸਿੰਘ ਦੇ ਘਰ 'ਤੇ ਫਾਇਰਿੰਗ ਕੀਤੀ ਹੈ | ਜਾਣਕਾਰੀ ਅਨੁਸਾਰ ਕੁਝ ਦਿਨਾਂ ਪਹਿਲਾਂ ਹੀ ਇਸ ਪ੍ਰਾਪਰਟੀ ਡੀਲਰ ਨੂੰ ਦੋ ਕਰੋੜ ਦੀ ਫਿਰੌਤੀ ਲਈ ਫੋਨ ਆਇਆ ਸੀ |

Ad Position 22
No active advertisement
ਪਿਛਲੀ ਖ਼ਬਰ ਪੰਜਾਬ 'ਚ ਦਲਿਤਾਂ 'ਤੇ ਜ਼ੁਲਮ ਬਰਦਾਸ਼ਤ ਨਹੀਂ ਕੀਤਾ ਜਾਵੇਗਾ-ਗੜ੍ਹੀ ਅਗਲੀ ਖ਼ਬਰ ਹਨੀਟ੍ਰੈਪ ਜ਼ਰੀਏ ਲੋਕਾਂ ਨੂੰ ਫਸਾਉਣ ਵਾਲੇ ਗਰੋਹ ਦਾ ਪਰਦਾਫਾਸ਼
Ad Position 24