04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਪਾਕਿ ਤਾਲਿਬਾਨ ਨਾਲ ਗੱਲਬਾਤ ਦਾ ਰਚ ਰਿਹਾ 'ਡਰਾਮਾ'

Ad Position 21
No active advertisement
ਅਜੀਤ ਡੈਸਕ 03-04-2026

ਫ਼ੌਜ ਅਫ਼ਗਾਨ ਬੱਚਿਆਂ ਨੂੰ ਬਣਾ ਰਹੀ ਨਿਸ਼ਾਨਾ
ਅੰਮਿ੍ਤਸਰ, 2 ਅਪ੍ਰੈਲ (ਸੁਰਿੰਦਰ ਕੋਛੜ)-ਪਾਕਿਸਤਾਨ ਵਿਦੇਸ਼ ਮੰਤਰਾਲੇ ਦੇ ਵਧੀਕ ਸਕੱਤਰ ਦੀ ਅਗਵਾਈ ਹੇਠ ਅਫ਼ਗਾਨਿਸਤਾਨ ਨਾਲ ਦੋਵਾਂ ਮੁਲਕਾਂ ਵਿਚਾਲੇ ਮਹੀਨਿਆਂ ਤੋਂ ਚੱਲ ਰਹੇ ਟਕਰਾਅ ਨੂੰ ਖ਼ਤਮ ਕਰਨ ਲਈ ਚੀਨ ਦੇ ਉੱਤਰ-ਪੱਛਮੀ ਸ਼ਹਿਰ ਉਰੂਮਕੀ 'ਚ ਗੱਲਬਾਤ ਕੀਤੀ ਜਾ ਰਹੀ ਹੈ | ਹਾਲਾਂਕਿ ਦੋਵਾਂ ਮੁਲਕਾਂ ਦੇ ਪ੍ਰਤੀਨਿਧੀਆਂ ਵਿਚਾਲੇ ਗੱਲਬਾਤ ਦੌਰਾਨ ਪਾਕਿਸਤਾਨੀ ਫ਼ੌਜ ਵਲੋਂ ਅਫ਼ਗਾਨਿਸਤਾਨ 'ਚ ਕੁਨਾਰ ਸੂਬੇ ਦੇ ਸਰਕਾਨੋ 'ਤੇ ਕੀਤੇ ਹਮਲੇ 'ਚ ਦੋ ਨਾਗਰਿਕ ਮਾਰੇ ਗਏ ਅਤੇ ਛੇ ਜ਼ਖ਼ਮੀ ਹੋ ਗਏ | ਦੱਸਿਆ ਜਾ ਰਿਹਾ ਹੈ ਕਿ ਸਰਕਾਨੋ ਜ਼ਿਲ੍ਹੇ ਦੇ ਦੋਸਰਕਾ ਖੇਤਰ 'ਤੇ ਤੋਪਖ਼ਾਨੇ ਦੇ ਦਾਗੇ ਗੋਲਿਆਂ ਨਾਲ ਮਾਰੇ ਗਏ ਅਤੇ ਜ਼ਖ਼ਮੀ ਹੋਏ ਲੋਕਾਂ 'ਚੋਂ ਜ਼ਿਆਦਾਤਰ ਬੱਚੇ ਹਨ | ਚੀਨ 'ਚ ਪਾਕਿ ਅਤੇ ਅਫ਼ਗਾਨਿਸਤਾਨ ਦੇ ਅਧਿਕਾਰੀਆਂ ਵਿਚਕਾਰ ਇਹ ਤਾਜ਼ਾ ਗੱਲਬਾਤ ਪਾਕਿਸਤਾਨੀ ਵਿਦੇਸ਼ ਮੰਤਰੀ ਇਸਹਾਕ ਡਾਰ ਦੀ ਆਪਣੇ ਚੀਨੀ ਹਮਰੁਤਬਾ ਵਾਂਗ ਯੀ ਨਾਲ ਮੁਲਾਕਾਤ ਕਰਨ ਲਈ ਬੀਜਿੰਗ ਦੀ ਯਾਤਰਾ ਤੋਂ ਬਾਅਦ ਹੋਈ ਹੈ | ਗੱਲਬਾਤ ਦੌਰਾਨ ਪਾਕਿ ਨੇ ਦਾਅਵਾ ਕੀਤਾ ਕਿ ਉਹ ਸਰਹੱਦ ਪਾਰ ਹਮਲੇ ਕਰਨ ਵਾਲੇ ਅੱਤਵਾਦੀਆਂ ਨੂੰ ਨਿਸ਼ਾਨਾ ਬਣਾ ਰਿਹਾ ਹੈ, ਪਰ ਤਾਲਿਬਾਨ ਅਧਿਕਾਰੀਆਂ ਵਲੋਂ ਅੱਤਵਾਦੀਆਂ ਨੂੰ ਪਨਾਹ ਦੇਣ ਤੋਂ ਸਾਫ਼ ਇਨਕਾਰ ਕੀਤਾ ਗਿਆ | ਪਾਕਿ ਵਲੋਂ ਤਾਲਿਬਾਨ ਅਧਿਕਾਰੀਆਂ ਨਾਲ ਗੱਲਬਾਤ ਲਈ ਨਾਮਜ਼ਦ ਕੀਤੇ ਵਿਦੇਸ਼ ਮੰਤਰਾਲੇ ਦੇ ਵਧੀਕ ਸਕੱਤਰ ਨੇ ਕਿਹਾ ਕਿ ਪਾਕਿ ਅਫ਼ਗਾਨਿਸਤਾਨ ਨਾਲ ਗੱਲਬਾਤ ਕਰ ਰਿਹਾ ਹੈ ਪਰ ਉਹ ਸਰਹੱਦ ਪਾਰ ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦੀ ਆਪਣੀ ਨੀਤੀ ਨਹੀਂ ਬਦਲੇਗਾ | ਦੂਜੇ ਪਾਸੇ, ਪਾਕਿਸਤਾਨੀ ਫ਼ੌਜ ਨੇ ਦਾਅਵਾ ਕੀਤਾ ਕਿ ਪਾਕਿ-ਅਫ਼ਗਾਨ ਸਰਹੱਦ 'ਤੇ ਅੱਤਵਾਦੀਆਂ ਦੁਆਰਾ ਕੀਤੀ ਗਈ ਇਕ ਵੱਡੀ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਗਿਆ, ਜਿਸ 'ਚ ਉੱਤਰੀ ਵਜ਼ੀਰਸਤਾਨ 'ਚ 8 ਅੱਤਵਾਦੀ ਮਾਰੇ ਗਏ ਅਤੇ ਵੱਡੀ ਮਾਤਰਾ 'ਚ ਆਧੁਨਿਕ ਹਥਿਆਰ ਅਤੇ ਗੋਲਾ ਬਾਰੂਦ ਵੀ ਬਰਾਮਦ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਬਿਹਾਰ-ਆਧਾਰਿਤ ਹਥਿਆਰ ਸਪਲਾਇਰ ਸਮੇਤ ਚਾਰ ਤਸਕਰ ਕਾਬੂ, ਹਥਿਆਰ ਬਰਾਮਦ ਅਗਲੀ ਖ਼ਬਰ ਪੰਜਾਬ 'ਚ ਦਲਿਤਾਂ 'ਤੇ ਜ਼ੁਲਮ ਬਰਦਾਸ਼ਤ ਨਹੀਂ ਕੀਤਾ ਜਾਵੇਗਾ-ਗੜ੍ਹੀ
Ad Position 24