28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਚੀਨ ਨੇ ਪਾਕਿ ਨੂੰ 2050 ਕਰੋੜ ਰੁਪਏ ਦੇ ਬਿੱਲ ਦਾ ਭੁਗਤਾਨ ਨਾ ਕਰਨ 'ਤੇ ਦਿੱਤੀ ਸਖ਼ਤ ਚਿਤਾਵਨੀ <br/>

Ad Position 21
No active advertisement
ਅਜੀਤ ਡੈਸਕ 03-04-2026

ਸੁਰਿੰਦਰ ਕੋਛੜ
ਅੰਮਿ੍ਤਸਰ, 2 ਅਪ੍ਰੈਲ-ਦੀਵਾਲੀਆਪਨ ਦੇ ਕੰਢੇ 'ਤੇ ਖੜ੍ਹੇ ਪਾਕਿਸਤਾਨ ਨੂੰ ਉਸ ਦੇ ਸਭ ਤੋਂ ਨੇੜਲੇ 'ਦੋਸਤ ਦੇਸ਼' ਚੀਨ ਨੇ ਸਖ਼ਤ ਚਿਤਾਵਨੀ ਦਿੱਤੀ ਹੈ | ਇਹ ਮੁੱਦਾ ਲਗਭਗ 2050 ਕਰੋੜ ਰੁਪਏ ਦੇ ਬਕਾਇਆ ਬਿਜਲੀ ਅਤੇ ਗੈਸ ਬਿੱਲਾਂ ਨਾਲ ਸੰਬੰਧਿਤ ਹੈ | ਇਹ ਭੁਗਤਾਨ ਕਰਨ 'ਚ ਅਸਫਲ ਰਹਿਣ 'ਤੇ ਚੀਨ ਨੇ ਸਿੱਧੇ ਤੌਰ 'ਤੇ ਪਾਕਿਸਤਾਨ ਨੂੰ ਗੰਭੀਰ ਨਤੀਜਿਆਂ ਅਤੇ ਵਿਦੇਸ਼ੀ ਨਿਵੇਸ਼ ਨੂੰ ਰੋਕਣ ਦੀ ਧਮਕੀ ਦਿੱਤੀ ਹੈ | ਚੀਨ ਨੇ ਪਾਕਿ ਨੂੰ ਸਖ਼ਤ ਚਿਤਾਵਨੀ ਜਾਰੀ ਕਰਦਿਆਂ ਕਿਹਾ ਹੈ ਕਿ ਯੂਨਾਈਟਿਡ ਐਨਰਜੀ ਪਾਕਿਸਤਾਨ (ਯੂ.ਈ.ਪੀ.) ਨੂੰ ਬਕਾਇਆ ਬਿੱਲ ਤੁਰੰਤ ਅਦਾ ਕੀਤਾ ਜਾਵੇ | ਚੀਨ ਦਾ ਕਹਿਣਾ ਹੈ ਕਿ ਭੁਗਤਾਨ 'ਚ ਇਹ ਦੇਰੀ ਨਾ ਸਿਰਫ਼ ਕੌਮਾਂਤਰੀ ਨਿਵੇਸ਼ਕਾਂ ਦੇ ਵਿਸ਼ਵਾਸ ਨੂੰ ਘਟਾਏਗੀ ਬਲਕਿ ਭਵਿੱਖ 'ਚ ਨਿਵੇਸ਼ ਨੂੰ ਵੀ ਰੋਕ ਸਕਦੀ ਹੈ | ਦੱਸਣਯੋਗ ਹੈ ਕਿ ਯੂ. ਈ. ਪੀ. ਪਾਕਿਸਤਾਨ ਦੀ ਸਭ ਤੋਂ ਵੱਡੀ ਚੀਨੀ ਤੇਲ ਅਤੇ ਗੈਸ ਕੰਪਨੀ ਹੈ | ਸਾਲ 2011 'ਚ ਇਸ ਨੇ ਬਿ੍ਟਿਸ਼ ਪੈਟਰੋਲੀਅਮ ਦੀਆਂ ਜਾਇਦਾਦਾਂ ਹਾਸਲ ਕੀਤੀਆਂ | ਇਸ ਤੋਂ ਬਾਅਦ ਇਸ ਨੂੰ ਸਾਲ 2012 'ਚ ਚਾਈਨਾ ਡਿਵੈੱਲਪਮੈਂਟ ਬੈਂਕ ਤੋਂ 5 ਅਰਬ ਡਾਲਰ ਦੀ ਵੱਡੀ ਕ੍ਰੈਡਿਟ ਲਾਈਨ ਪ੍ਰਾਪਤ ਹੋਈ | ਇਸ ਸਹਾਇਤਾ ਨਾਲ ਕੰਪਨੀ ਪਾਕਿ 'ਚ ਆਪਣੇ ਕਾਰਜਾਂ ਦਾ ਵਿਸਥਾਰ ਕਰਨ ਦੇ ਯੋਗ ਹੋ ਗਈ | ਸਾਲ 2019 ਤੱਕ ਯੂ. ਈ. ਪੀ. ਪਾਕਿ ਦਾ ਨੌਵਾਂ ਸਭ ਤੋਂ ਵੱਡਾ ਬਰਾਮਦਕਾਰ ਬਣ ਗਈ, ਜਿਸ ਦੀ ਕੁੱਲ ਬਰਾਮਦ ਲਗਭਗ 22.7 ਕਰੋੜ ਡਾਲਰ ਸੀ | ਪਾਕਿਸਤਾਨੀ ਮੀਡੀਆ ਰਿਪੋਰਟਾਂ ਦੇ ਅਨੁਸਾਰ ਬੀਜਿੰਗ 'ਚ ਪਾਕਿਸਤਾਨੀ ਰਾਜਦੂਤ ਨੇ ਆਪਣੀ ਸਰਕਾਰ ਨੂੰ ਇਕ ਜ਼ਰੂਰੀ ਨੋਟ ਭੇਜਿਆ ਹੈ | ਜਿਸ 'ਚ ਸਪੱਸ਼ਟ ਤੌਰ 'ਤੇ ਕਿਹਾ ਗਿਆ ਹੈ ਕਿ ਜੇਕਰ ਪੈਸੇ ਨਹੀਂ ਮਿਲਦੇ ਤਾਂ ਕੰਪਨੀ ਦੇ ਕੰਮਕਾਜ ਨੂੰ ਰੋਕਿਆ ਜਾ ਸਕਦਾ ਹੈ | ਇਹ ਸਥਿਤੀ ਸਿੱਧੇ ਤੌਰ 'ਤੇ ਪਾਕਿ ਦੀ ਊਰਜਾ ਸਪਲਾਈ 'ਤੇ ਪ੍ਰਭਾਵ ਪਾਵੇਗੀ |

Ad Position 22
No active advertisement
ਪਿਛਲੀ ਖ਼ਬਰ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸਨਮਾਨਿਤ ਕਰਨ ਦੇ ਐਲਾਨ ਤੋਂ ਛੇ ਸਾਲ ਬਾਅਦ ਵੀ ਨਹੀਂ ਹੋਇਆ ਅਮਲ ਅਗਲੀ ਖ਼ਬਰ ਮੰਡੀਆਂ ਵਿਚ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਨਹੀਂ ਹੋਵੇਗੀ ਪ੍ਰੇਸ਼ਾਨੀ-ਮਹਿੰਦਰ ਸਿੰਘ ਸਿੱਧੂ
Ad Position 24