ਨਵੀਂ ਦਿੱਲੀ, 2 ਅਪ੍ਰੈਲ (ਪੀ. ਟੀ. ਆਈ.)-ਭਾਰਤ ਵਲੋਂ ਲਿਬਨਾਨ 'ਚ ਸੰਯੁਕਤ ਰਾਸ਼ਟਰ ਸ਼ਾਂਤੀ ਰੱਖਿਅਕਾਂ 'ਤੇ ਹੋਏ ਘਾਤਕ ਹਮਲਿਆਂ ਦੀ ਸਖ਼ਤ ਨਿੰਦਾ ਕੀਤੀ ਗਈ | ਨਵੀਂ ਦਿੱਲੀ ਦੀਆਂ ਟਿੱਪਣੀਆਂ ਇਸ ਹਫ਼ਤੇ ਦੇ ਸ਼ੁਰੂ 'ਚ ਦੋ ਇੰਡੋਨੇਸ਼ੀਆਈ ਸ਼ਾਂਤੀ ਰੱਖਿਅਕ ਸੈਨਿਕਾਂ ਦੀ ਮੌਤ ਤੋਂ ਬਾਅਦ ਆਈਆਂ ਹਨ, ਜਿਸ ਨੇ ਸੰਘਰਸ਼ ਖੇਤਰ 'ਚ ਸੰਯੁਕਤ ਰਾਸ਼ਟਰ ਸ਼ਾਂਤੀ ਰੱਖਿਅਕਾਂ ਦੀ ਸੁਰੱਖਿਆ ਨੂੰ ਲੈ ਕੇ ਵਿਸ਼ਵਵਿਆਪੀ ਚਿੰਤਾਵਾਂ ਪੈਦਾ ਕਰ ਦਿੱਤੀਆਂ ਹਨ | ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਸ਼ਾਂਤੀ ਰੱਖਿਅਕਾਂ 'ਚ ਸਭ ਤੋਂ ਵੱਡੇ ਅਤੇ ਸਭ ਤੋਂ ਲੰਬੇ ਸਮੇਂ ਤੱਕ ਸੇਵਾ ਕਰਨ ਵਾਲੇ ਯੋਗਦਾਨੀਆਂ 'ਚੋਂ ਇਕ ਹੋਣ ਦੇ ਨਾਤੇ ਅਤੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਮਤੇ 2589 ਅਨੁਸਾਰ ਅਸੀਂ ਸ਼ਾਂਤੀ ਰੱਖਿਅਕਾਂ ਵਿਰੁੱਧ ਅਪਰਾਧਾਂ ਲਈ ਜਵਾਬਦੇਹੀ ਦੀ ਮੰਗ ਕਰਦੇ ਹਾਂ |