ਬੋਕਾਜਾਨ (ਅਸਾਮ), 2 ਅਪ੍ਰੈਲ (ਪੀ.ਟੀ.ਆਈ.)-ਕਾਂਗਰਸ ਆਗੂ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਅਸਾਮ ਵਿਧਾਨ ਸਭਾ ਚੋਣਾਂ ਲਈ ਪਾਰਟੀ ਦਾ ਚੋਣ ਮਨੋਰਥ ਪੱਤਰ ਜਾਰੀ ਕੀਤਾ | ਜਿਸ ਵਿੱਚ ਸ਼ਾਸਨ, ਪਛਾਣ ਅਤੇ ਸਿਹਤ ਸੰਭਾਲ ਵਰਗੇ 11 ਖੇਤਰਾਂ 'ਤੇ ਖਾਸ ਜ਼ੋਰ ਦਿੱਤਾ ਗਿਆ ਹੈ¢ ਇੱਥੇ ਇੱਕ ਚੋਣ ਰੈਲੀ ਵਿਚ ਰਾਹੁਲ ਗਾਂਧੀ, ਅਸਾਮ ਕਾਂਗਰਸ ਪ੍ਰਧਾਨ ਗÏਰਵ ਗੋਗੋਈ ਅਤੇ ਹੋਰ ਸੀਨੀਅਰ ਆਗੂਆਂ ਨੇ ਪਾਰਟੀ ਦਾ ਮੈਨੀਫੈਸਟੋ ਜਾਰੀ ਕੀਤਾ¢ ਇਹ 11 ਵਾਅਦੇ ਸ਼ਾਸਨ, ਪਛਾਣ, ਸਿਹਤ ਸੰਭਾਲ, ਬੁਨਿਆਦੀ ਢਾਂਚਾ ਵਿਕਾਸ, ਉਦਯੋਗੀਕਰਨ, ਖੇਤੀਬਾੜੀ, ਪੇਂਡੂ ਅਤੇ ਸ਼ਹਿਰੀ ਵਿਕਾਸ, ਜਲਵਾਯੂ ਪਰਿਵਰਤਨ ਅਤੇ ਸੁਰੱਖਿਅਤ ਅਸਾਮ ਵਰਗੇ ਖੇਤਰਾਂ ਨਾਲ ਸੰਬੰਧਿਤ ਹਨ¢ ਕਾਂਗਰਸ ਨੇ 29 ਮਾਰਚ ਨੂੰ ਪਾਰਟੀ ਪ੍ਰਧਾਨ ਮਲਿਕ ਅਰਜੁਨ ਖੜਗੇ ਦੇ ਦÏਰੇ ਦÏਰਾਨ ਆਪਣੀਆਂ ਪੰਜ ਗਰੰਟੀਆਂ ਪਹਿਲਾਂ ਹੀ ਜਾਰੀ ਕਰ ਦਿੱਤੀਆਂ ਸਨ¢ ਇਕ ਸੌ ਛੱਬੀ ਮੈਂਬਰੀ ਅਸਾਮ ਵਿਧਾਨ ਸਭਾ ਲਈ ਵੋਟਿੰਗ 9 ਅਪ੍ਰੈਲ ਨੂੰ ਹੋਵੇਗੀ, ਜਿਸਦੇ ਨਤੀਜੇ 4 ਮਈ ਨੂੰ ਐਲਾਨੇ ਜਾਣਗੇ |
ਰਾਹੁਲ ਗਾਂਧੀ ਵਲੋਂ ਅਸਾਮ 'ਚ ਕਾਂਗਰਸ ਦਾ ਚੋਣ ਮਨੋਰਥ ਪੱਤਰ ਜਾਰੀ <br/>
ਅਜੀਤ ਡੈਸਕ
03-04-2026