ਫ਼ਾਜ਼ਿਲਕਾ, 3 ਅਪ੍ਰੈਲ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਦੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਅਤੇ ਕਾਊਾਟਰ ਇੰਟੈਲੀਜੈਂਸ ਫ਼ਿਰੋਜ਼ਪੁਰ ਦੀ ਟੀਮ ਵਲੋਂ ਗੁਪਤ ਸੂਚਨਾ ਦੇ ਆਧਾਰ 'ਤੇ ਅੰਤਰਰਾਸ਼ਟਰੀ ਸਰਹੱਦ ਨੇੜਿਓਾ ਦੋ ਵਿਅਕਤੀਆਂ ਕੋਲੋਂ ਹੈਰੋਇਨ ਤੇ ਡਰੋਨ ਬਰਾਮਦ ਕੀਤਾ ਹੈ | ਜਲਾਲਾਬਾਦ ਦੇ ਨੇੜੇ ਪਿੰਡ ਢੰਡੀ ਕਦੀਮ ਤੋਂ ਢਾਣੀ ਨੱਥਾ ਸਿੰਘ ਨੂੰ ਜਾਂਦੇ ਰਸਤੇ ਉਪਰ ਪੁਲਿਸ ਨੇ ਦੋ ਵਿਅਕਤੀਆਂ ਨੂੰ ਪੈਦਲ ਆਉਂਦੇ ਦੇਖਿਆ | ਇਸ ਸਬੰਧੀ ਕਾਊਾਟਰ ਇੰਟੈਲੀਜੈਂਸ ਜਲਾਲਾਬਾਦ ਦੇ ਇੰਚਾਰਜ ਰਾਜਵੰਤ ਸਿੰਘ ਨੇ ਦੱਸਿਆ ਕਿ ਸ਼ੱਕੀ ਵਿਅਕਤੀਆਂ ਨੇ ਇਕ ਹੱਥ ਵਿਚ ਥੈਲਾ ਫੜਿਆ ਹੋਇਆ ਸੀ | ਪੁਲਿਸ ਵਲੋਂ ਜਾਂਚ ਕਰਨ 'ਤੇ ਇਨ੍ਹਾਂ ਵਿਚੋਂ ਇਕ ਦੀ ਪਛਾਣ ਜਗਦੀਸ਼ ਸਿੰਘ ਪਿੰਡ ਲੰਗੇਆਣਾ ਜ਼ਿਲ੍ਹਾ ਫ਼ਿਰੋਜ਼ਪੁਰ ਵਜੋਂ ਹੋਈ ਅਤੇ ਦੂਸਰੇ ਦੀ ਗੁਰਸੇਵਕ ਸਿੰਘ ਵਾਸੀ ਸਿੰਧਵਾ ਬੇਟ ਲੁਧਿਆਣਾ ਵਜੋਂ ਹੋਈ | ਉਨ੍ਹਾਂ ਦੱਸਿਆ ਕਿ ਜਤਿੰਦਰ ਸਿੰਘ ਡੀ.ਐਸ.ਪੀ. ਦੀ ਹਾਜ਼ਰੀ ਵਿਚ ਇਨ੍ਹਾਂ ਦੀ ਤਲਾਸ਼ੀ ਲਈ ਗਈ ਤਾਂ ਥੈਲੇ ਵਿਚੋਂ 1 ਕਿਲੋ 996 ਗਰਾਮ ਹੈਰੋਇਨ, ਪਾਕਿਸਤਾਨ ਮਾਰਕਾ ਡਰੋਨ ਬਰਾਮਦ ਹੋਇਆ | ਪੁਲਿਸ ਨੇ ਇਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਇਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਹੈ | ਪੁੱਛਗਿੱਛ ਦੌਰਾਨ ਪਤਾ ਲਗਾਇਆ ਜਾਵੇਗਾ ਕਿ ਇਹ ਕਥਿਤ ਦੋਸ਼ੀ ਕਦੋਂ ਤੋਂ ਇਹ ਕੰਮ ਕਰ ਰਹੇ ਸਨ, ਕਿੰਨਾਂ ਲੋਕਾਂ ਨੇ ਇਨ੍ਹਾਂ ਨੂੰ ਇਸ ਧੰਦੇ ਵਿਚ ਲਗਾਇਆ ਅਤੇ ਇਹ ਹੈਰੋਇਨ ਕਿੰਨਾਂ ਲੋਕਾਂ ਨੂੰ ਜਾ ਕੇ ਦੇਣੀ ਸੀ |