22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਕੋਲੇ ਦੀਆਂ ਕੀਮਤਾਂ 'ਚ ਅਚਾਨਕ ਵਾਧੇ ਨਾਲ ਇੱਟਾਂ ਦੇ ਭਾਅ ਚੜ੍ਹੇ ਅਸਮਾਨੀ

Ad Position 21
No active advertisement
ਅਜੀਤ ਡੈਸਕ 05-04-2026
ਗੁਰਦਾਸਪੁਰ, 4 ਅਪ੍ਰੈਲ (ਅਸ਼ੋਕ ਸ਼ਰਮਾ)-ਅਮਰੀਕਾ ਤੇ ਖਾੜੀ ਦੇਸ਼ਾਂ ਅੰਦਰ ਚੱਲ ਰਹੀ ਲੜਾਈ ਨਾਲ ਕੋਲੇ ਦੀਆਂ ਕੀਮਤਾਂ 'ਚ ਅਚਾਨਕ ਵਾਧਾ ਹੋਣ ਕਰਕੇ ਇੱਟਾਂ ਦੇ ਭਾਅ ਵੀ ਅਸਮਾਨੀ ਚੜ੍ਹ ਗਏ ਹਨ | ਪਹਿਲਾਂ ਇਕ ਹਜ਼ਾਰ ਇੱਟ ਦਾ ਰੇਟ 7500 ਸੀ ਜੋ ਹੁਣ ਵੱਧ ਕੇ 9500 ਤੋਂ 10 ਹਜ਼ਾਰ ਹੋ ਗਿਆ ਹੈ | ਇੱਟਾਂ ਦੇ ਰੇਟ ਵਧਣ ਨਾਲ ਗ਼ਰੀਬ ਲੋਕਾਂ ਲਈ ਇੱਟਾਂ ਖ਼ਰੀਦਣੀਆਂ ਪਹੁੰਚ ਤੋਂ ਬਾਹਰ ਹੋ ਗਈਆਂ ਹਨ | ਜਿਸ ਨਾਲ ਲੋਕ ਕਾਫ਼ੀ ਪ੍ਰੇਸ਼ਾਨ ਹਨ | ਇਸ ਸਬੰਧੀ ਜਨਕ ਰਾਜ ਤੇ ਤਿਲਕ ਰਾਜ ਨੇ ਦੱਸਿਆ ਕਿ ਇੱਟਾਂ ਮਹਿੰਗੀਆਂ ਹੋਣ ਕਰਕੇ ਜਿਥੇ ਚੱਲ ਰਹੇ ਉਸਾਰੀਆਂ ਦੇ ਕੰਮ ਪ੍ਰਭਾਵਿਤ ਹੋ ਰਹੇ ਹਨ, ਉਥੇ ਰੇਤਾ, ਬੱਜਰੀ ਦਾ ਰੇਟ ਵੀ ਜ਼ਿਆਦਾ ਹੈ ਤੇ ਇਸ ਨਾਲ ਮਿਸਤਰੀਆਂ ਤੇ ਮਜ਼ਦੂਰਾਂ ਨੇ ਵੀ ਆਪਣੀਆਂ ਦਿਹਾੜੀਆਂ ਦੇ ਰੇਟ ਵਧਾ ਦਿੱਤੇ ਹਨ | ਉਨ੍ਹਾਂ ਦੱਸਿਆ ਕਿ ਜੇਕਰ ਅਜਿਹੇ ਹਾਲਾਤ ਪੰਜਾਬ ਅੰਦਰ ਰਹੇ ਤਾਂ ਲੋਕਾਂ ਲਈ ਮਕਾਨ ਬਣਾਉਣ ਔਖਾ ਹੋ ਜਾਵੇਗਾ | ਜਦੋਂ ਇਸ ਸਬੰਧੀ ਭੱਠਾ ਮਾਲਕਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਕੋਲੇ ਦਾ ਰੇਟ ਵਧਣ ਤੇ ਭੱਠੇ ਦੇ ਮਜ਼ਦੂਰਾਂ ਵਲੋਂ ਰੇਟ 'ਚ ਵਾਧਾ ਕਰਨਾ ਇਸ ਦਾ ਮੁੱਖ ਕਾਰਨ ਹੈ | ਉਨ੍ਹਾਂ ਦੱਸਿਆ ਕਿ ਕੋਲੇ ਤੇ ਬਾਲਣ ਦੇ ਰੇਟ ਹੋਰ ਅਸਮਾਨੀ ਚੜ੍ਹ ਜਾਣਗੇ ਤਾਂ ਕਈ ਭੱਠਾ ਮਾਲਕ ਕੰਮ ਬੰਦ ਕਰ ਦੇਣਗੇ | ਉਨ੍ਹਾਂ ਕਿਹਾ ਕਿ ਸਰਕਾਰ ਨੇ ਜੇਕਰ ਕੋਲੇ ਤੇ ਹੋਰ ਮਜ਼ਦੂਰੀ ਰੇਟਾਂ 'ਤੇ ਨੱਥ ਨਾ ਪਾਈ ਤਾਂ ਲੋਕਾਂ ਨੰੂ ਇੱਟ ਮਿਲਣੀ ਮੁਸ਼ਕਿਲ ਹੋ ਜਾਵੇਗੀ | ਉਨ੍ਹਾਂ ਭਾਰਤ ਸਰਕਾਰ ਪਾਸੋਂ ਮੰਗ ਕੀਤੀ ਕਿ ਇੱਟਾਂ ਦੇ ਰੇਟ ਸਥਿਰ ਰੱਖਣ ਲਈ ਕੋਲੇ ਦੀਆਂ ਕੀਮਤਾਂ ਘਟਾਈਆਂ ਜਾਣ |
Ad Position 22
No active advertisement
ਪਿਛਲੀ ਖ਼ਬਰ ਰਾਘਵ ਚੱਢਾ ਨੇ 'ਆਪ' ਦੇ ਇਲਜ਼ਾਮਾਂ ਖ਼ਿਲਾਫ਼ ਜਾਰੀ ਕੀਤਾ ਨਵਾਂ ਵੀਡੀਓ <br/> ਅਗਲੀ ਖ਼ਬਰ ਬੈਂਕਾਂ ਵਲੋਂ ਕਿਸਾਨਾਂ ਨੂੰ ਬਲੈਕਮੇਲ ਕਰਨ ਲਈ ਲਏ ਜਾਂਦੇ ਹਨ ਖ਼ਾਲੀ ਚੈੱਕ-ਡੱਲੇਵਾਲ
Ad Position 24