ਨਵਾਂਸ਼ਹਿਰ/ਉੜਾਪੜ/ਲਸਾੜਾ, 7 ਅਪ੍ਰੈਲ (ਜਸਬੀਰ ਸਿੰਘ ਨੂਰਪੁਰ, ਲਖਵੀਰ ਸਿੰਘ ਖੁਰਦ)-ਕਿਸਮਤ ਦੇ ਦਰਵਾਜ਼ੇ ਜਦੋਂ ਖੁੱਲਦੇ ਹਨ ਤਾਂ ਪਤਾ ਨਹੀਂ ਲੱਗਦਾ | ਨਵਾਂਸ਼ਹਿਰ ਦੇ ਬਲਾਕ ਔੜ ਦੇ ਉੜਾਪੜ ਦੇ ਰਹਿਣ ਵਾਲੇ ਗੁਰਚਰਨ ਸਿੰਘ ਦੀ ਕਿਸਮਤ ਉਸ ਸਮੇਂ ਜਾਗੀ ਜਦੋਂ ਉਸ ਨੇ ਆਪਣੇ ਬੇਟੇ ਮਾਨ ਸਿੰਘ ਦੇ ਨਾਂਅ 'ਤੇ ਲੁਧਿਆਣੇ 'ਚ ਲਾਟਰੀ ਪਾਈ ਤੇ ਉਸ ਲਾਟਰੀ ਦੌਰਾਨ ਉਸਦਾ ਡੇਢ ਕਰੋੜ ਦਾ ਇਨਾਮ ਨਿਕਲਿਆ | ਇਨਾਮ ਨਿਕਲਣ ਦਾ ਪਤਾ ਲੱਗਦਿਆ ਹੀ ਪਰਿਵਾਰ 'ਚ ਖੁਸ਼ੀ ਦਾ ਮਾਹੌਲ ਹੈ | ਦੱਸਿਆ ਜਾ ਰਿਹਾ ਹੈ ਕਿ ਗੁਰਚਰਨ ਸਿੰਘ ਭਗਵਤੀ ਜਾਗਰਣਾਂ 'ਤੇ ਢੋਲ ਵਜਾਉਣ ਦਾ ਕੰਮ ਕਰਦਾ ਸੀ ਤੇ ਉਹ ਲਗਾਤਾਰ 40 ਸਾਲ ਤੋਂ ਲਾਟਰੀਆਂ ਪਾ ਰਿਹਾ ਸੀ | ਉਸਨੂੰ ਲਾਟਰੀ ਨਿਕਲਣ 'ਤੇ ਪਰਿਵਾਰਕ ਮੈਂਬਰਾਂ ਨੇ ਖੁਸ਼ੀ ਦਾ ਇਜ਼ਹਾਰ ਕੀਤਾ ਤੇ ਉਸ ਦਾ ਮੂੰਹ ਮਿੱਠਾ ਕਰਵਾਇਆ | ਉਨ੍ਹਾਂ ਦੱਸਿਆ ਕਿ ਉਨ੍ਹਾਂ ਵਲੋਂ ਆਪਣੇ ਪੁੱਤਰ ਦੇ ਨਾਂਅ 'ਤੇ ਲਾਟਰੀ ਪਾਈ ਗਈ ਸੀ, ਜਿਸ ਨੇ ਉਸ ਦੀ ਕਿਸਮਤ ਬਦਲ ਦਿੱਤੀ |
ਨਵਾਂਸ਼ਹਿਰ ਦੇ ਢੋਲੀ ਦੀ ਨਿਕਲੀ ਡੇਢ ਕਰੋੜ ਦੀ ਲਾਟਰੀ
ਅਜੀਤ ਡੈਸਕ
08-04-2026