12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-04-2026

ਡਾ. ਸਿੱਧੂ ਵਲੋਂ ਨਵੀਂ ਪਾਰਟੀ ਬਣਾਉਣ ਉਪਰੰਤ ਕੀ ਪਤਨੀ ਦਾ ਸਾਥ ਦੇਣਗੇ ਸਿੱਧੂ <br/>

Ad Position 21
No active advertisement
ਅਜੀਤ ਡੈਸਕ 08-04-2026

ਅੰਮਿ੍ਤਸਰ, 7 ਅਪ੍ਰੈਲ (ਰੇਸ਼ਮ ਸਿੰਘ)-ਅੰਮਿ੍ਤਸਰ ਦੀ ਸਾਬਕਾ ਵਿਧਾਇਕਾ ਡਾ: ਨਵਜੋਤ ਕੌਰ ਸਿੱਧੂ ਨੂੰ ਕਾਂਗਰਸ ਵਲੋਂ ਕੱਢੇ ਜਾਣ ਦੇ 2 ਮਹੀਨਿਆਂ ਬਾਅਦ ਜਿਥੇ ਉਨ੍ਹਾਂ ਆਪਣੀ ਨਵੀਂ ਪਾਰਟੀ ਭਾਰਤੀ ਰਾਸ਼ਟਰਵਾਦੀ ਬਣਾਉਣ ਦੀ ਸ਼ੁਰੂਆਤ ਦਾ ਐਲਾਨ ਕਰ ਦਿੱਤਾ ਹੈ | ਜਦਕਿ ਉਨ੍ਹਾਂ ਦੇ ਪਤੀ ਸੀਨੀ: ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੇ ਹਾਲੇ ਇਸ ਬਾਰੇ ਖਾਮੋਸ਼ੀ ਧਾਰੀ ਹੋਈ ਹੈ ਜਿਸ ਕਾਰਨ ਇਹ ਭੇਦ ਹਾਲੇ ਤੱਕ ਬਰਕਰਾਰ ਹੈ ਕਿ ਉਹ ਪਤਨੀ ਦਾ ਸਾਥ ਦੇਣਗੇ ਜਾਂ ਮੌਜੂਦਾ ਪਾਰਟੀ ਕਾਂਗਰਸ 'ਚ ਹੀ ਰਹਿਣਗੇ | 2013 'ਚ ਭਾਜਪਾ ਦੀ ਟਿਕਟ 'ਤੇ ਵਿਧਾਇਕ ਬਣ ਕੇ ਅਕਾਲੀ ਭਾਜਪਾ ਗਠਜੋੜ ਦੀ ਸਰਕਾਰ 'ਚ ਡਾ: ਸਿੱਧੂ ਮੁਖ ਸੰਸਦੀ ਸਕੱਤਰ ਤੱਕ ਦਾ ਸਿਆਸੀ ਸਫਰ ਕਰ ਚੁੱਕੇ ਹਨ ਤੇ ਹਾਲੇ ਵੀ ਆਪਣਾ ਸਿਆਸੀ ਹਲਕਾ ਪੂਰਬੀ ਹੀ ਮੰਨਦੇ ਹਨ | ਡਾ: ਸਿੱਧੂ ਨੇ ਬੀਤੀ ਦੇਰ ਰਾਤ ਆਪਣੇ ਸ਼ੋਸਲ ਮੀਡੀਆ ਖਾਤੇ 'ਤੇ ਪੋਸਟ ਪਾ ਕੇ ਨਵੀਂ ਪਾਰਟੀ ਦਾ ਐਲਾਨ ਕਰਦਿਆਂ ਕਿਹਾ ਕਿ ਉਹ ਸਿਆਸੀ ਆਗੁੂਆਂ ਦੇ ਮੌਜੂਦਾ ਪ੍ਰਦਰਸ਼ਨ ਤੇ ਮਾਪਦੰਡਾਂ ਦੀ ਧਿਆਨ ਨਾਲ ਨਿਗਰਾਨੀ ਕਰ ਰਹੇ ਹਨ ਤੇ ਕੌਮੀ ਪੱਧਰ ਦੇ ਨਵੇਂ ਵਿਕਲਪ 'ਤੇ ਕੰਮ ਕਰ ਰਹੇ ਹਨ | ਸ: ਸਿੱਧੂ ਅੰਮਿ੍ਤਸਰ ਤੋਂ ਬਤੌਰ ਲੋਕ ਸਭਾ ਮੈਂਬਰ, ਵਿਧਾਇਕ ਤੇ ਮੰਤਰੀ ਬਣ ਕੇ ਜ਼ਿਲ੍ਹੇ ਦੀ ਪ੍ਰਤੀਨਿਧਤਾ ਕਰ ਚੁੱਕੇ ਹਨ ਤੇ ਉਨ੍ਹਾਂ ਦਾ ਘਰ ਇਥੇ ਹੋਲੀ ਸਿਟੀ ਵਿਖੇ ਹੈ ਜਿਥੇ ਉਹ ਆਪਣੇ ਪਰਿਵਾਰ ਨਾਲ ਰਹਿੰਦੇ ਹਨ ਉਨ੍ਹਾਂ ਬੀਤੇ ਦਿਨੀਂ ਆਪਣੀ ਜਾਇਦਾਦ ਦੀ ਵੰਡ ਵੀ ਕੀਤੀ ਸੀ ਜਿਸ ਮੁਤਾਬਕ ਅੰਮਿ੍ਤਸਰ ਵਾਲਾ ਘਰ ਆਪਣੀ ਧੀ ਨੂੰ ਦੇ ਦਿੱਤਾ ਸੀ |

Ad Position 22
No active advertisement
ਪਿਛਲੀ ਖ਼ਬਰ ਮਾਂ ਦਾ ਪੰਜਵਾਂ ਪੁੱਤ ਵੀ ਚੜਿ੍ਹਆ ਨਸ਼ਿਆਂ ਦੀ ਭੇਟ <br/> ਅਗਲੀ ਖ਼ਬਰ ਪਾਕਿ ਵਲੋਂ ਈਰਾਨ-ਅਮਰੀਕਾ ਜੰਗ ਨੂੰ ਖ਼ਤਮ ਕਰਨ ਲਈ ਸ਼ਾਂਤੀ ਪ੍ਰਸਤਾਵ ਦੀਆਂ ਰਿਪੋਰਟਾਂ 'ਤੇ ਟਿੱਪਣੀ ਕਰਨ ਤੋਂ ਇਨਕਾਰ
Ad Position 24