ਅੰਮਿ੍ਤਸਰ, 8 ਅਪ੍ਰੈਲ (ਜਸਵੰਤ ਸਿੰਘ ਜੱਸ)- ਸੀਨੀਅਰ ਅਕਾਲੀ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਪਿਛਲੇ ਦਿਨੀਂ ਖੁਦਕਸ਼ੀ ਕਰ ਗਏ ਗੋਦਾਮ ਨਿਗਮ ਦੇ ਡੀ.ਐੱਮ. ਡਾ. ਗਗਨਦੀਪ ਸਿੰਘ ਰੰਧਾਵਾ ਦੇ ਘਰ ਅੱਜ ਸਵੇਰੇ ਮੁੜ ਪੁੱਜੇ ਤੇ ਪਰਿਵਾਰ ਨਾਲ ਮੁਲਾਕਾਤ ਕੀਤੀ | ਬਾਅਦ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ: ਮਜੀਠੀਆ ਨੇ ਕਿਹਾ ਕਿ ਡਾ: ਰੰਧਾਵਾ ਦੇ ਪਰਿਵਾਰ ਨਾਲ ਖੜੇ੍ਹ ਹੋਣਾ ਹਰ ਪੰਜਾਬੀ ਤੇ ਇਨਸਾਫ ਪਸੰਦ ਵਿਅਕਤੀ ਤੇ ਸਾਰੀਆਂ ਸਿਆਸੀ ਪਾਰਟੀਆਂ ਦਾ ਫਰਜ਼ ਹੈ | ਉਨ੍ਹਾਂ ਕਿਹਾ ਕਿ ਪੀੜ੍ਹਤ ਪਰਿਵਾਰ ਦੀ ਅੱਜ ਵੀ ਮੰਗ ਹੈ ਕਿ ਇਸ ਮਾਮਲੇ ਦੀ ਸੀ.ਬੀ.ਆਈ. ਤੇ ਈ.ਡੀ. ਤੋਂ ਨਿਰਪੱਖਤਾ ਨਾਲ ਜਾਂਚ ਕਰਾਈ ਜਾਵੇ |