ਮੰਡੀ ਗੋਬਿੰਦਗੜ੍ਹ, 8 ਅਪ੍ਰੈਲ (ਮੋਹਿਤ ਸਿੰਗਲਾ)-ਮੌਜੂਦਾ ਵਿਸ਼ਵ ਪੱਧਰੀ ਸਥਿਤੀ ਅਤੇ ਖਾਸ ਕਰਕੇ ਪੱਛਮੀ ਏਸ਼ੀਆ ਵਿਚ ਚੱਲ ਰਹੇ ਸੰਕਟ ਨੂੰ ਧਿਆਨ ਵਿਚ ਰੱਖਦਿਆਂ ਕੇਂਦਰ ਸਰਕਾਰ ਨੇ 'ਭਾਰਤ ਸਟੀਲ 2026' ਪ੍ਰੋਗਰਾਮ ਨੂੰ ਅਗਲੇ ਹੁਕਮ ਤੱਕ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ¢ ਇਸ ਸਥਿਤੀ ਕਾਰਨ ਵੱਖ-ਵੱਖ ਹਿਤਧਾਰਕਾਂ ਨੂੰ ਆ ਰਹੀਆਂ ਅÏਕੜਾਂ ਤੇ ਸੰਭਾਵਿਤ ਮੁਸ਼ਕਿਲਾਂ ਨੂੰ ਵੇਖਦਿਆਂ ਇਹ ਕਦਮ ਚੁੱਕਿਆ ਗਿਆ ਹੈ ¢ ਇਸਪਾਤ ਮੰਤਰਾਲੇ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਇਹ ਫੈਸਲਾ ਇਸਪਾਤ ਖੇਤਰ ਨਾਲ ਜੁੜੇ ਸਾਰੇ ਹਿਤਧਾਰਕਾਂ ਦੇ ਵਿਆਪਕ ਹਿੱਤ ਵਿਚ ਲਿਆ ਗਿਆ ਹੈ¢ ਪ੍ਰੋਗਰਾਮ ਦੀਆਂ ਨਵੀਆਂ ਤਰੀਕਾਂ ਦਾ ਐਲਾਨ ਉਚਿਤ ਸਮੇਂ 'ਤੇ ਕੀਤਾ ਜਾਵੇਗਾ¢ ਵਰਨਣਯੋਗ ਹੈ ਕਿ 'ਭਾਰਤ ਸਟੀਲ 2026' 16-17 ਅਪ੍ਰੈਲ 2026 ਨੂੰ ਨਵੀਂ ਦਿੱਲੀ ਸਥਿਤ ਭਾਰਤ ਮੰਡਪਮ ਵਿਚ ਕੀਤਾ ਜਾਣਾ ਸੀ ¢ ਇਸ ਸਮਾਗਮ ਨੂੰ ਇਸਪਾਤ ਖੇਤਰ ਦੇ ਮਹੱਤਵਪੂਰਨ ਪ੍ਰੋਗਰਾਮਾਂ ਵਿਚੋਂ ਇੱਕ ਮੰਨਿਆ ਜਾ ਰਿਹਾ ਸੀ, ਜਿਸ ਵਿਚ ਦੇਸ਼-ਵਿਦੇਸ਼ ਦੇ ਉਦਯੋਗ ਵਿਸ਼ੇਸ਼ਗਿਆਨਾਂ, ਨਿਵੇਸ਼ਕਾਂ ਅਤੇ ਨੀਤੀ ਨਿਰਧਾਰਕਾਂ ਦੇ ਸ਼ਾਮਿਲ ਹੋਣ ਦੀ ਉਮੀਦ ਸੀ ¢ ਮੰਤਰਾਲੇ ਨੇ ਪ੍ਰੋਗਰਾਮ ਪ੍ਰਤੀ ਸਾਰੇ ਹਿਤਧਾਰਕਾਂ ਵਲੋਂ ਮਿਲੇ ਸਮਰਥਨ, ਸਹਿਯੋਗ ਅਤੇ ਰੁਚੀ ਲਈ ਧੰਨਵਾਦ ਵੀ ਪ੍ਰਗਟ ਕੀਤਾ ਹੈ ¢ ਇਹ ਸਿਰਫ਼ ਇੱਕ ਕਾਨਫਰੰਸ ਹੀ ਨਹੀਂ, ਸਗੋਂ ਪੂਰੇ ਇਸਪਾਤ ਇਕੋਸਿਸਟਮ ਲਈ ਇੱਕ ਮਹੱਤਵਪੂਰਨ ਮੰਚ ਵਜੋਂ ਤਿਆਰ ਕੀਤਾ ਗਿਆ ਸੀ, ਜਿਸਦਾ ਮਕਸਦ ਉਦਯੋਗ ਨਾਲ ਜੁੜੇ ਸਾਰੇ ਪੱਖਾਂ ਨੂੰ ਇੱਕ ਛੱਤ ਹੇਠ ਲਿਆ ਕੇ ਭਵਿੱਖੀ ਰਣਨੀਤੀਆਂ 'ਤੇ ਵਿਚਾਰ-ਵਟਾਂਦਰਾ ਕਰਨਾ ਸੀ¢