ਅੰਮਿ੍ਤਸਰ, 8 ਅਪ੍ਰੈਲ (ਜਸਵੰਤ ਸਿੰਘ ਜੱਸ)-ਇਸਲਾਮਿਕ ਰਿਪਬਲਿਕ ਆਫ ਈਰਾਨ ਦੀ ਅਮਰੀਕਾ ਤੇ ਇਜ਼ਰਾਇਲ ਨਾਲ ਚੱਲ ਰਹੀ ਜੰਗ ਦੌਰਾਨ ਪਿਛਲੇ ਦਿਨੀ ਮਾਰੇ ਗਏ ਈਰਾਨ ਦੇ ਰਾਸ਼ਟਰਪਤੀ ਤੇ ਸ਼ੀਆ ਮੁਸਲਿਮ ਭਾਈਚਾਰੇ ਦੇ ਸਰਵਉੱਚ ਧਾਰਮਿਕ ਆਗੂ ਅਯਾਤੁੱਲਾ ਅਲੀ ਖਾਮੇਨੇਈ ਦੀ ਯਾਦ ਵਿਚ ਭਾਰਤ ਵਿਚ ਈਰਾਨੀ ਦੂਤਾਵਾਸ ਵਲੋਂ ਨਵੀਂ ਦਿੱਲੀ ਵਿਖੇ ਰੱਖੇ ਗਏ ਸ਼ਰਧਾਂਜਲੀ ਸਮਾਗਮ ਵਿਚ ਸ਼ਾਮਿਲ ਹੋਣ ਲਈ ਈਰਾਨੀ ਦੂਤਾਵਾਸ ਵਲੋਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ ਸ਼ੋ੍ਰਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਸੱਦਾ ਭੇਜਿਆ ਗਿਆ ਹੈ | ਈਰਾਨ ਦੇ ਭਾਰਤ 'ਚ ਰਾਜਦੂਤ ਪ੍ਰੋਫੈਸਰ ਅਬਦੁਲ ਮਾਜੀਦ ਹਕੀਮ ਇਲਾਹੀ ਵਲੋਂ ਸ੍ਰੀ ਦਰਬਾਰ ਸਾਹਿਬ ਪੁੱਜੇ ਈਰਾਨੀ ਦੂਤਾਵਾਸ ਦੇ ਡਿਪਟੀ ਅਧਿਕਾਰੀ ਮੁਹੰਮਦ ਹੋਸੈਨ ਜ਼ਿਆਇਨੀਆ ਨੇ ਦੋਵਾਂ ਸਿੱਖ ਸ਼ਖਸੀਅਤਾਂ ਦੇ ਸੱਦਾ ਪੱਤਰ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਜਸਕਰਨ ਸਿੰਘ ਤੇ ਬਗੀਚਾ ਸਿੰਘ ਅਤੇ ਸੂਚਨਾ ਕੇਂਦਰ ਵਿਖੇ ਸੂਚਨਾ ਅਧਿਕਾਰੀ ਅੰਮਿ੍ਤਪਾਲ ਸਿੰਘ ਤੇ ਮੀਤ ਮੈਨੇਜਰ