05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਪੰਜਾਬ ਅਤੇ ਹਰਿਆਣਾ ਵਿਚ ਮੌਸਮ ਰਹੇਗਾ ਸਾਫ਼-ਮੀਂਹ, ਤੇਜ਼ ਹਵਾ ਅਤੇ ਗੜੇਮਾਰੀ ਤੋਂ ਲੋਕਾਂ ਨੂੰ ਮਿਲੇਗੀ ਰਾਹਤ <br/>

Ad Position 21
No active advertisement
ਅਜੀਤ ਡੈਸਕ 09-04-2026
ਚੰਡੀਗੜ੍ਹ, 8 ਅਪ੍ਰੈਲ (ਸੁਖਵਿੰਦਰ ਸਿੰਘ ਸ਼ਾਨ)-ਮੀਂਹ, ਗੜੇ ਤੇ ਝੱਖੜ ਦੀ ਮਾਰ ਝੱਲਦੇ ਪੰਜਾਬ ਤੇ ਹਰਿਆਣਾ ਵਾਸੀਆਂ ਲਈ ਅਗਲੇ ਸੱਤ ਦਿਨ ਰਾਹਤ ਭਰੇ ਹੋਣ ਦੀ ਉਮੀਦ ਹੈ | ਮੌਸਮ ਖ਼ਰਾਬ ਰਹਿਣ ਸੰਬੰਧੀ ਜਾਰੀ ਚਿਤਾਵਨੀਆਂ ਨੂੰ ਖ਼ਤਮ ਕਰਦਿਆਂ ਮੌਸਮ ਵਿਭਾਗ ਨੇ 14 ਅਪ੍ਰੈਲ ਤੱਕ ਮੌਸਮ ਸਾਫ਼ ਤੇ ਖੁਸ਼ਕ ਰਹਿਣ ਦੀ ਪੇਸ਼ਨਗੋਈ ਕੀਤੀ ਹੈ, ਜਿਸ ਦੇ ਚੱਲਦਿਆਂ ਦਿਨ ਰਾਤ ਦੇ ਤਾਪਮਾਨ ਵਿਚ 5 ਤੋਂ 7 ਡਿਗਰੀ ਸੈਲਸੀਅਸ ਤੱਕ ਵਾਧਾ ਹੋਵੇਗਾ | ਮੌਸਮ ਵਿਭਾਗ ਕੇਂਦਰ ਚੰਡੀਗੜ੍ਹ ਵਲੋਂ ਜਾਰੀ ਸੂਚਨਾ ਅਨੁਸਾਰ ਮੰਗਲਵਾਰ ਰਾਤ ਨੂੰ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿਚ ਦਰਮਿਆਨਾ ਮੀਂਹ ਪਿਆ ਤੇ ਮੀਂਹ ਦੇ ਨਾਲ ਬਠਿੰਡਾ ਵਿਚ 43, ਸੰਗਰੂਰ 'ਚ 41, ਪਟਿਆਲਾ 'ਚ 39 ਅਤੇ ਮੋਹਾਲੀ 'ਚ 44 ਕਿਲੋਮੀਟਰ ਪਰ ਘੰਟਾ ਗਤੀ ਦੀਆਂ ਤੇਜ਼ ਹਵਾਵਾਂ ਚੱਲੀਆਂ | ਬੁੱਧਵਾਰ ਨੂੰ ਸੁਨਾਮ, ਧੂਰੀ, ਸੰਗਰੂਰ, ਮਲੇਰਕੋਟਲਾ, ਨਾਭਾ, ਪਾਇਲ, ਲੁਧਿਆਣਾ, ਰਾਏਕੋਟ, ਫਿਲੌਰ, ਨਵਾਂ ਸ਼ਹਿਰ, ਗੜ੍ਹਸ਼ੰਕਰ ਵਿਚ ਤੇਜ਼ ਝੱਖੜ ਤੇ ਮੀਂਹ ਦੇ ਨਾਲ ਗੜੇ ਵੀ ਪਏ | ਜਦੋਂ ਕਿ ਸੰਗਰੂਰ, ਬਰਨਾਲਾ, ਰੂਪਨਗਰ, ਸ਼ਹੀਦ ਭਗਤ ਸਿੰਘ ਨਗਰ, ਮੋਗਾ, ਜਲੰਧਰ, ਪਠਾਨਕੋਟ, ਹੁਸ਼ਿਆਰਪੁਰ, ਅੰਮਿ੍ਤਸਰ ਅਤੇ ਫਤਿਹਗੜ੍ਹ ਸਾਹਿਬ ਜ਼ਿਲਿ੍ਹਆਂ ਵਿਚ 30 ਤੋਂ 40 ਕਿਲੋਮੀਟਰ ਪਰ ਘੰੰਟਾ ਦੀਆਂ ਹਵਾਵਾਂ ਚੱਲੀਆਂ ਅਤੇ ਹਲਕਾ ਮੀਂਹ ਪਿਆ | ਅੱਜ ਸੂਬੇ ਵਿਚ ਦਿਨ ਦਾ ਵੱਧ ਤੋਂ ਵੱਧ ਤਾਪਮਾਨ 31.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ | ਜਦੋਂ ਕਿ ਚੰਡੀਗੜ੍ਹ ਵਿਚ ਦਿਨ ਦਾ ਤਾਪਮਾਨ 24.2 ਡਿਗਰੀ ਅਤੇ ਰਾਤ ਦਾ ਤਾਪਮਾਨ 13.4 ਡਿਗਰੀ ਸੈਲਸੀਅਸ ਰਿਹਾ |

Ad Position 22
No active advertisement
ਪਿਛਲੀ ਖ਼ਬਰ ਗੱਠਜੋੜ ਲਈ ਪੰਥਕ ਧਿਰਾਂ ਨਾਲ ਕਰਾਂਗੇ ਗੱਲ-ਗਿ. ਹਰਪ੍ਰੀਤ ਸਿੰਘ <br/> ਅਗਲੀ ਖ਼ਬਰ ਖਾਮੇਨੇਈ ਨਮਿਤ ਹੋ ਰਹੇ ਸ਼ਰਧਾਂਜਲੀ ਸਮਾਗਮ 'ਚ ਸ਼ਾਮਿਲ ਹੋਣ ਲਈ ਜਥੇਦਾਰ ਤੇ ਧਾਮੀ ਨੂੰ ਸੱਦਾ <br/>
Ad Position 24