05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਭੋਗ 'ਤੇ ਵਿਸ਼ੇਸ਼ : ਅਰਜੁਨ ਸਿੰਘ ਵਿਰਕ

Ad Position 21
No active advertisement
ਅਜੀਤ ਡੈਸਕ 09-04-2026
ਮੁੱਲਾਂਪੁਰ-ਦਾਖਾ (ਲੁਧਿਆਣਾ) : ਛੋਟੀ ਜਿਹੀ ਉਮਰ ਮਲੂਕ ਜਿੰਦ ਅਰਜੁਨ ਸਿੰਘ ਵਿਰਕ ਦਾ ਦਿਹਾਂਤ ਹੋ ਗਿਆ | ਜਨਵਰੀ 2003 ਨੂੰ ਮਾਂ ਅਵਨਿੰਦਰ ਕੌਰ, ਪਿਤਾ ਜੈਇੰਦਰ ਸਿੰਘ ਵਿਰਕ ਦੇ ਗ੍ਰਹਿ ਪੈਦਾ ਹੋਏ ਅਰਜੁਨ ਸਿੰਘ ਦਾ ਦਾਦਾ ਇੰਦੌਰ (ਦਵਾਸ ਨਾਕਾ) ਮੱਧ ਪ੍ਰਦੇਸ਼ 'ਚ ਨਾਮਵਰ ਟਰਾਂਸਪੋਰਟਰ ਕਾਰੋਬਾਰੀ ਰਹੇ | ਐੱਮ.ਜੀ.ਸੀ. ਟਰਾਂਸਪੋਰਟ ਇੰਦੌਰ ਵਾਲੇ ਪਰਿਵਾਰ ਦਾ ਪਿਛੋਕੜ ਪਿੰਡ ਨੰਗਲ ਦਾ ਹੈ | ਐੱਮ.ਐੱਲ.ਏ. ਮਨਪ੍ਰੀਤ ਸਿੰਘ ਇਯਾਲੀ, ਹਰਬੀਰ ਸਿੰਘ ਇਯਾਲੀ, ਹਰਕਿੰਦਰ ਸਿੰਘ ਇਯਾਲੀ ਦੇ ਭਾਣਜੇ ਅਰਜੁਨ ਸਿੰਘ ਦੀ ਮੁੱਢਲੀ ਪੜ੍ਹਾਈ ਲੁਧਿਆਣਾ ਦੇ ਨਾਮਵਰ ਸਕੂਲ 'ਚ ਸ਼ੁਰੂ ਹੀ ਹੋਈ ਹੋਵੇਗੀ, ਜਦ ਇਕ ਸੜਕ ਹਾਦਸੇ 'ਚ ਅਰਜੁਨ ਸਿੰਘ ਦਾ ਪਿਤਾ ਜੈਇੰਦਰ ਸਿੰਘ ਅਕਾਲ ਚਲਾਣਾ ਕਰ ਗਿਆ | ਭੈਣ ਅਵਨਿੰਦਰ ਕੌਰ ਨੂੰ ਪਹਿਲਾਂ ਪਤੀ ਦਾ ਸਦਮਾ, ਉਪਰੋਂ ਇਕਲੌਤੇ ਪੁੱਤ 'ਤੇ ਬਿਮਾਰੀ ਦਾ ਕਹਿਰ ਹੋਣ 'ਤੇ ਵੀ ਮਾਂ ਹਾਰੀ ਨਹੀਂ | ਆਪਣੇ ਵਿਰਕ ਪਰਿਵਾਰ ਨਰਿੰਦਰ ਸਿੰਘ, ਬਰਿੰਦਰ ਸਿੰਘ, ਸੱਸ ਗੁਰਦੇਵ ਕੌਰ ਵਿਰਕ ਤੇ ਭਰਾਵਾਂ ਨਾਲ ਰਲ ਕੇ ਆਪਾ ਅਰਜੁਨ ਸਿੰਘ ਵਿਰਕ ਦੀ ਪੜ੍ਹਾਈ ਸੰਭਾਲ ਤੇ ਇਲਾਜ ਨੂੰ ਸਮਰਪਿਤ ਕਰ ਦਿੱਤਾ | ਅਵਨਿੰਦਰ ਕੌਰ ਨੇ ਕੈਨੇਡਾ 'ਚ ਰਹਿ ਕੇ ਆਪਣੇ ਪੁੱਤ ਦਾ ਇਲਾਜ ਕਰਵਾਇਆ | ਕਈ ਮੇਜਰ ਆਪ੍ਰੇਸ਼ਨ, ਹੋਰ ਇਲਾਜ ਦੇ ਚੱਲਦਿਆਂ ਅਰਜੁਨ ਸਿੰਘ ਆਪਣੀ ਮਾਂ ਨਾਲ ਹਮੇਸ਼ਾ ਪ੍ਰਸੰਨ ਰਹਿੰਦਾ ਸੀ | ਆਪਣੀ ਮਾਂ ਅਤੇ ਭੈਣ ਸੁਖਮਨਪ੍ਰੀਤ ਕੌਰ, ਬਹਿਨੋਈ ਰੌਬਿਨ ਸਿੰਘ ਨਾਲ ਅਰਜੁਨ ਦਾ ਮੋਹ ਕਰਕੇ ਉਸ ਨੂੰ ਬਿਮਾਰੀ ਦਾ ਬਹੁਤਾ ਭੈਅ ਨਹੀਂ ਸੀ | ਸਮਝਦਾਰੀ, ਸਿਆਣਪ ਨਾਲ ਭਰਪੂਰ ਐੱਮ.ਐੱਲ.ਏ. ਮਨਪ੍ਰੀਤ ਸਿੰਘ ਇਯਾਲੀ ਦਾ ਭਾਣਜਾ ਅਰਜੁਨ ਸਿੰਘ ਇਲਾਜ ਦੌਰਾਨ ਪਿਛਲੇ ਦਿਨੀਂ ਦਮ ਤੋੜ ਗਿਆ | ਅਰਜੁਨ ਸਿੰਘ ਵਿਰਕ ਨਮਿਤ ਆਰੰਭ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਅੰਤਿਮ ਅਰਦਾਸ ਗੁਰਦੁਆਰਾ ਥੜ੍ਹਾ ਸਾਹਿਬ ਪਿੰਡ ਇਯਾਲੀ ਕਲਾਂ (ਲੁਧਿ:) ਵਿਖੇ ਅੱਜ ਵੀਰਵਾਰ 9 ਅਪ੍ਰੈਲ ਦੁਪਹਿਰ 12 ਤੋਂ 1 ਵਜੇ ਤੱਕ ਹੋਵੇਗੀ |
—ਨਿਰਮਲ ਸਿੰਘ ਧਾਲੀਵਾਲ

Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ 50 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ੇ ਦਾ ਐਲਾਨ ਕਰੇ-ਕਾਦੀਆਂ ਅਗਲੀ ਖ਼ਬਰ ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਤੇ ਉੱਘੇ ਵਿਦਵਾਨ ਡਾ. ਅਮਰ ਕੋਮਲ ਦਾ ਦਿਹਾਂਤ <br/>
Ad Position 24