ਲੁਧਿਆਣਾ, 8 ਅਪ੍ਰੈਲ (ਜਸਵਿੰਦਰ ਸਿੰਘ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਪੰਜਾਬ ਵਿਚ ਬੇਮੌਸਮੀ ਗੜੇਮਾਰੀ ਨੇ ਪੱਕੀਆਂ ਕਣਕਾਂ ਦਾ ਭਾਰੀ ਨੁਕਸਾਨ ਕੀਤਾ ਹੈ¢ ਪੰਜਾਬ ਸਰਕਾਰ ਤੁਰੰਤ ਵਿਸ਼ੇਸ਼ ਗਿਰਦਾਵਰੀ ਕਰਵਾ ਕੇ 50 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ੇ ਦਾ ਐਲਾਨ ਕਰੇ ਅਤੇ ਗੜੇਮਾਰੀ ਤੋਂ ਪ੍ਰਭਾਵਿਤ ਏਰੀਏ ਦੇ ਕਰਜ਼ਦਾਰ ਕਿਸਾਨਾਂ ਦੇ ਕਰਜ਼ੇ ਦਾ ਵਿਆਜ ਮੁਆਫ਼ ਕਰਕੇ ਕਿਸ਼ਤਾਂ 6 ਮਹੀਨੇ ਲੇਟ ਕੀਤੀਆਂ ਜਾਣ¢ਸਾਰੀਆਂ ਨਹਿਰਾਂ ਅਤੇ ਸੂਏ ਕੱਸੀਆਂ ਵਿਚ ਨਹਿਰੀ ਪਾਣੀ ਛੱਡਿਆ ਜਾਵੇ ਕਿਉਂਕਿ ਅੱਗ ਲੱਗਣ ਤੇ ਪਾਣੀ ਫਾਇਰ ਬਿ੍ਗੇਡ ਲਈ ਨਹੀਂ ਮਿਲਦਾ, ਤਾਂ ਜੋ ਖਾਲ਼ਾਂ ਆਦਿ ਵਿਚ ਪਾਣੀ ਭਰ ਕੇ ਅੱਗ ਉਤੇ ਕਾਬੂ ਪਾਇਆ ਜਾਵੇ ¢ ਸਤਲੁਜ ਅਤੇ ਬਿਆਸ ਦਰਿਆ ਦੇ ਬੰਨਾ ਨੂੰ ਮਿੱਟੀ ਆਦਿ ਪਾ ਕੇ ਮਜ਼ਬੂਤ ਕੀਤਾ ਜਾਵੇ ਤਾਂ ਜੋ ਜ਼ਿਆਦਾ ਮੀਂਹ ਹੋਣ ਕਾਰਨ ਦਰਿਆ ਵਿਚਲਾ ਪਾਣੀ ਕਿਸਾਨਾਂ ਦੇ ਘਰਾਂ ਅਤੇ ਫ਼ਸਲਾਂ ਦਾ ਨੁਕਸਾਨ ਨਾ ਕਰੇ¢