ਅੰਮਿ੍ਤਸਰ, 11 ਅਪ੍ਰੈਲ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਯੋਜਨਾ ਅਤੇ ਵਿਕਾਸ ਮੰਤਰੀ ਅਹਿਸਾਨ ਇਕਬਾਲ ਨੇ ਕਿਹਾ ਕਿ ਅਮਰੀਕਾ ਅਤੇ ਈਰਾਨ ਵਿਚਕਾਰ ਚੱਲ ਰਹੀ ਗੱਲਬਾਤ ਸਿਰਫ਼ ਦੋ ਦੇਸ਼ਾਂ ਨਾਲ ਜੁੜਿਆ ਮਾਮਲਾ ਨਹੀਂ ਹੈ, ਸਗੋਂ ਇਸ ਨਾਲ ਪੂਰੀ ਵਿਸ਼ਵ ਅਰਥਵਿਵਸਥਾ ਨਾਲ ਜੁੜੀ ਹੋਈ ਹੈ | ਉਨ੍ਹਾਂ ਉਮੀਦ ਪ੍ਰਗਟਾਈ ਕਿ ਦੋਵੇਂ ਦੇਸ਼ ਪਾਕਿ 'ਚ ਚੱਲ ਰਹੀ ਗੱਲਬਾਤ 'ਚ ਇਕ ਠੋਸ ਨਤੀਜੇ 'ਤੇ ਪਹੁੰਚਣਗੇ | ਹਾਲਾਂਕਿ, ਜੇਕਰ ਸਿਰਫ਼ ਜੰਗਬੰਦੀ ਨੂੰ ਵਧਾਉਣ ਅਤੇ ਗੱਲਬਾਤ ਜਾਰੀ ਰੱਖਣ 'ਤੇ ਕੋਈ ਸਮਝੌਤਾ ਹੋ ਜਾਂਦਾ ਹੈ, ਤਾਂ ਵੀ ਇਹ ਇਕ ਵੱਡੀ ਸਫਲਤਾ ਮੰਨੀ ਜਾਵੇਗੀ |
ਅਮਰੀਕਾ ਤੇ ਈਰਾਨ ਵਿਚਕਾਰ ਗੱਲਬਾਤ ਸਿਰਫ਼ ਦੋ ਦੇਸ਼ਾਂ ਨਾਲ ਜੁੜਿਆ ਮਾਮਲਾ ਨਹੀਂ-ਅਹਿਸਾਨ ਇਕਬਾਲ
ਅਜੀਤ ਡੈਸਕ
12-04-2026