19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਟਰੰਪ ਦੀ ਈਰਾਨ ਨਾਕਾਬੰਦੀ ਦਾ ਸਮਰਥਨ ਨਹੀਂ ਕਰਦਾ ਬਰਤਾਨੀਆ-ਸਟਾਰਮਰ

Ad Position 21
No active advertisement
ਅਜੀਤ ਡੈਸਕ 14-04-2026
ਲੰਡਨ, 13 ਅਪ੍ਰੈਲ (ਏ. ਪੀ.)-ਬਰਤਾਨੀਆ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਸੋਮਵਾਰ ਨੂੰ ਕਿਹਾ ਕਿ ਬਰਤਾਨੀਆ ਹੋਰਮੁਜ਼ ਜਲਡਮਰੂ ਦੇ ਬੰਦ ਹੋਣ ਦੇ ਜਵਾਬ 'ਚ ਈਰਾਨੀ ਬੰਦਰਗਾਹਾਂ ਦੀ ਅਮਰੀਕੀ ਨਾਕਾਬੰਦੀ ਦਾ ਹਿੱਸਾ ਨਹੀਂ ਹੋਵੇਗਾ | ਸਟਾਰਮਰ ਨੇ ਦੱਸਿਆ ਕਿ ਅਸੀਂ ਨਾਕਾਬੰਦੀ ਦਾ ਸਮਰਥਨ ਨਹੀਂ ਕਰ ਰਹੇ ਹਾਂ ਅਤੇ ਅਸੀਂ ਯੁੱਧ 'ਚ ਨਹੀਂ ਪੈਣਾ ਚਾਹੁੰਦੇ | ਉਨ੍ਹਾਂ ਕਿਹਾ ਕਿ ਯੂ.ਕੇ. ਦੀਆਂ ਕੋਸ਼ਿਸ਼ਾਂ ਮੁੱਖ ਸ਼ਿਪਿੰਗ ਮਾਰਗ ਨੂੰ ਦੁਬਾਰਾ ਖੋਲ੍ਹਣ 'ਤੇ ਕੇਂਦਿ੍ਤ ਹਨ, ਜਿਸ ਦੇ ਬੰਦ ਹੋਣ ਨਾਲ ਤੇਲ ਅਤੇ ਹੋਰ ਵਸਤੂਆਂ ਦੀਆਂ ਕੀਮਤਾਂ ਵਧ ਗਈਆਂ ਹਨ | ਬਰਤਾਨੀਆ ਨੇ ਕਿਹਾ ਕਿ ਉਹ ਜਲਮਾਰਗ 'ਚ ਮਾਈਨਸ-ਸਫਾਈ 'ਚ ਮਦਦ ਕਰ ਸਕਦਾ ਹੈ, ਪਰ ਲੜਾਈ ਬੰਦ ਹੋਣ ਤੋਂ ਬਾਅਦ | ਸਟਾਰਮਰ ਨੇ ਕਿਹਾ ਕਿ ਬਰਤਾਨੀਆ ਦੀ ਸਾਰੀ ਫ਼Ïਜੀ ਸਮਰੱਥਾ ਜਲਡਮਰੂ ਨੂੰ ਪੂਰੀ ਤਰ੍ਹਾਂ ਖੋਲ੍ਹਣ 'ਤੇ ਕੇਂਦਿ੍ਤ ਹੈ | ਬਰਤਾਨੀਆ ਟਕਰਾਅ ਤੋਂ ਬਾਅਦ ਮੁੱਖ ਤੇਲ ਰੂਟ ਰਾਹੀਂ ਸ਼ਿਪਿੰਗ ਲਈ ਸੁਰੱਖਿਆ ਬਹਾਲ ਕਰਨ ਦੀਆਂ ਯੋਜਨਾਵਾਂ 'ਤੇ ਦਰਜਨਾਂ ਹੋਰ ਦੇਸ਼ਾਂ ਨਾਲ ਕੰਮ ਕਰ ਰਿਹਾ ਹੈ |

Ad Position 22
No active advertisement
ਪਿਛਲੀ ਖ਼ਬਰ 19 ਸੂਬੇ ਅਤੇ ਕੇਂਦਰ ਸਰਕਾਰ ਮੇਰੇ ਵਿਰੁੱਧ ਇੱਕਜੁੱਟ ਹੋਏ-ਮਮਤਾ ਅਗਲੀ ਖ਼ਬਰ ਅਕਾਲ ਅਕੈਡਮੀ ਤੇਜਾ ਸਿੰਘ ਵਾਲਾ ਨੇ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਸਮਾਗਮ ਤੇ ਸੁੰਦਰ ਦਸਤਾਰ ਮੁਕਾਬਲੇ ਕਰਵਾਏ <br/...
Ad Position 24