18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਸੀ.ਬੀ.ਆਈ. ਵਲੋਂ ਬਿਲਡਰਾਂ ਦੇ ਖ਼ਿਲਾਫ਼ 8 ਸੂਬਿਆਂ 'ਚ ਕਾਰਵਾਈ

Ad Position 21
No active advertisement
ਅਜੀਤ ਡੈਸਕ 15-04-2026
ਨਵੀਂ ਦਿੱਲੀ, 14 ਅਪ੍ਰੈਲ (ਜਗਤਾਰ ਸਿੰਘ)-ਸੀ.ਬੀ.ਆਈ. ਨੇ ਮੰਗਲਵਾਰ ਨੂੰ ਦੇਸ਼ ਦੇ 8 ਸੂਬਿਆਂ ਵਿਚ 77 ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ¢ ਇਹ ਕਾਰਵਾਈ ਕੁੱਝ ਬਿਲਡਰਾਂ ਅਤੇ ਵਿੱਤੀ ਸੰਸਥਾਵਾਂ ਦੇ ਗੱਠਜੋੜ ਦੇ ਖ਼ਿਲਾਫ਼ ਕੀਤੀ ਗਈ ਹੈ ¢ ਦੋਸ਼ ਹੈ ਕਿ ਕਈ ਬਿਲਡਰਾਂ ਅਤੇ ਵਿੱਤੀ ਸੰਸਥਾਵਾਂ ਨੇ ਰਲ ਕੇ ਘਰ ਖ਼ਰੀਦਦਾਰਾਂ ਦੇ ਪੈਸੇ ਨਾਲ ਹੇਰਫੇਰ ਕੀਤਾ ਹੈ ¢ ਇਸ ਮਾਮਲੇ ਵਿਚ ਸੁਪਰੀਮ ਕੋਰਟ ਦੇ ਆਦੇਸ਼ ਦੇ ਬਾਅਦ ਸੀ.ਬੀ.ਆਈ. ਨੇ 22 ਮਾਮਲੇ ਦਰਜ ਕੀਤੇ ਹਨ ਅਤੇ ਹੁਣ ਕਾਰਵਾਈ ਸ਼ੁਰੂ ਹੋ ਗਈ ਹੈ ¢ ਸੀ.ਬੀ.ਆਈ. ਨੇ ਜਿਹੜੇ ਸ਼ਹਿਰਾਂ ਵਿਚ ਛਾਪੇਮਾਰੀ ਕੀਤੀ ਹੈ,ਉਨ੍ਹਾਂ ਵਿਚ ਦਿੱਲੀ,ਬੈਂਗਲੁਰੂ,ਚੇਨਈ, ਪੁਡੂੁਚੇਰੀ ਸ਼ਾਮਲ ਹਨ ¢ ਇਹ ਮਾਮਲਾ ਸੁਪਰਟੇਕ ਲਿਮਟਿਡ ਸਮੇਤ ਕਈ ਬਿਲਡਰਾਂ ਨਾਲ ਜੁੜਿਆ ਹੋਇਆ ਹੈ ¢ ਸੁਪਰੀਮ ਕੋਰਟ ਨੇ ਇਹ ਮਾਮਲਾ ਸੀ.ਬੀ.ਆਈ. ਨੂੰ ਸੌਂਪਿਆ ਸੀ ¢ ਸੁਪਰੀਮ ਕੋਰਟ ਨੇ 29 ਅਪ੍ਰੈਲ 2025 ਨੂੰ ਸੀ.ਬੀ.ਆਈ. ਨੂੰ ਕਿਹਾ ਸੀ ਕਿ ਉਹ ਇਸ ਮਾਮਲੇ ਵਿਚ ਐੱਨ.ਸੀ.ਆਰ. ਦੇ ਮੁਲਜ਼ਮ ਬਿਲਡਰਾਂ ਦੇ ਖ਼ਿਲਾਫ਼ ਕੇਸ ਦਰਜ ਕਰੇ ਅਤੇ ਜਾਂਚ ਸ਼ੁਰੂ ਕੀਤੀ ਜਾਵੇ ¢ ਜਾਣਕਾਰੀ ਮੁਤਾਬਿਕ ਸੀ.ਬੀ.ਆਈ. ਦੀ ਛਾਪੇਮਾਰੀ ਵਿਚ ਕੁੱਝ ਦਸਤਾਵੇਜ਼ ਬਰਾਮਦ ਹੋਏ ਹਨ ਜੋ ਸਬੂਤ ਦੇ ਤੌਰ 'ਤੇ ਅਹਿਮ ਹੋ ਸਕਦੇ ਹਨ ¢

Ad Position 22
No active advertisement
ਪਿਛਲੀ ਖ਼ਬਰ ਬੰਗਾਲ ਨੂੰ ਵੰਡੇ ਬਿਨਾਂ ਗੋਰਖਾ ਮੁੱਦੇ ਨੂੰ ਸੰਵਿਧਾਨਕ ਤÏਰ 'ਤੇ ਹੱਲ ਕਰਾਂਗੇ-ਅਮਿਤ ਸ਼ਾਹ <br/> ਅਗਲੀ ਖ਼ਬਰ ਨਿੱਜੀ ਅਜਾਇਬ-ਘਰ ਦੀ ਪ੍ਰਦਰਸ਼ਨੀ 'ਚ ਸ਼ਾਮਿਲ ਕੀਤੇ ਸੈਂਕੜੇ ਸਾਲ ਪੁਰਾਣੇ ਭੋਜ-ਪੱਤਰ ਅਤੇ ਹੱਥ-ਲਿਖਤ ਗ੍ਰੰਥ
Ad Position 24